Tue, Apr 30, 2024
Whatsapp

ਬ੍ਰਿਟੇਨ: ਬਰਫਬਾਰੀ ਨੇ ਲਗਾਈ ਟਰੇਨ ਤੇ ਹਵਾਈ ਸੇਵਾਵਾਂ 'ਤੇ ਬ੍ਰੇਕ (ਤਸਵੀਰਾਂ)

Written by  Joshi -- March 04th 2018 06:27 PM -- Updated: March 04th 2018 06:29 PM
ਬ੍ਰਿਟੇਨ: ਬਰਫਬਾਰੀ ਨੇ ਲਗਾਈ ਟਰੇਨ ਤੇ ਹਵਾਈ ਸੇਵਾਵਾਂ 'ਤੇ ਬ੍ਰੇਕ (ਤਸਵੀਰਾਂ)

ਬ੍ਰਿਟੇਨ: ਬਰਫਬਾਰੀ ਨੇ ਲਗਾਈ ਟਰੇਨ ਤੇ ਹਵਾਈ ਸੇਵਾਵਾਂ 'ਤੇ ਬ੍ਰੇਕ (ਤਸਵੀਰਾਂ)

UK weather, Rail, Air passengers face continued disruption: ਬ੍ਰਿਟੇਨ: ਬਰਫਬਾਰੀ ਨੇ ਲਗਾਈ ਟਰੇਨ ਤੇ ਹਵਾਈ ਸੇਵਾਵਾਂ 'ਤੇ ਬ੍ਰੇਕ ਅੱਜਕੱਲ੍ਹ ਬ੍ਰਿਟੇਨ ਅਤੇ ਆਇਰਲੈਂਡ 'ਚ ਬਰਫਬਾਰੀ ਨੇ ਆਪਣਾ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰ ਉਥੋਂ ਦਾ ਜਨਜੀਵਨ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ। ਜਾਣਕਾਰੀ ਮੁਤਾਬਕ, ਸੰਨ 1991 ਤੋਂ ਬਾਅਦ, ਹੁਣ ਤੱਕ ਦਾ ਇਹ ਸਭ ਤੋਂ ਖਰਾਬ ਮੌਸਮ ਮੰਨਿਆ ਜਾ ਰਿਹਾ ਹੈ। ਆਲਮ ਇਹ ਹੈ ਕਿ ਇਸ ਨਾਲ ਸੜਕੀ ਆਵਾਜਾਈ ਤੋਂ ਇਲਾਵਾ ਰੇਲ ਸੇਵਾਵਾਂ ਅਤੇ ਹਵਾਈ ਸੇਵਾਵਾਂ ਠੱਪ ਹੋ ਗਈਆਂ ਹਨ। ਨਾਲ ਹੀ ਹਜ਼ਾਰਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਦੇਸ਼ ਦੇ ਕੁਝ ਹਿੱਸਿਆਂ 'ਚ ਤਾਪਮਾਨ ਜ਼ੀਰੋ ਤੋਂ '-' ਪਹੁੰਚ ਗਿਆ ਹੈ, ਜਿਸ ਦੇ ਚੱਲਦਿਆਂ ਮੌਸਮ ਵਿਭਾਗ ਨੇ ਉਚੇ ਪੱਧਰ ਦੀ ਚਿਤਾਵਨੀ (ਰੈਡ ਅਲਰਟ) ਜਾਰੀ ਕੀਤੀ ਗਈ ਹੈ ਅਤੇ ਨਾਲ ਹੀ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਕਾਰਨ ਲੰਡਨ ਦੇ ਸਭ ਤੋਂ ਬਿਜ਼ੀ ਰੇਲਵੇ ਸਟੇਸ਼ਨ ਵਾਟਰਲੂ ਦੀਆਂ ਸੇਵਾਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਬ੍ਰਿਟੇਨ ਦੇ ਹਵਾਈ ਅੱਡੇ ਹੀਥਰੋ ਅਤੇ ਗੈਟਵਿਕ ਤੋਂ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਮੌਸਮ ਵਿਗਿਆਨ ਵਿਭਾਗ ਮੁਤਾਬਕ, ਬਰਫੀਲਾ ਤੂਫਾਨ ਅਤੇ ਬਰਫਬਾਰੀ ਦੱਖਣੀ ਬ੍ਰਿਟੇਨ 'ਚ ਪਹੁੰਚ ਸਕਦਾ ਹੈ ਜਿਸ ਕਾਰਨ ਰੈਡ ਅਲਰਟ ਜਾਰੀ ਕੀਤਾ ਗਿਆ ਹੈ। UK weather, Rail, Air passengers face continued disruption UK weather, Rail, Air passengers face continued disruption UK weather, Rail, Air passengers face continued disruption UK weather, Rail, Air passengers face continued disruption ਆਇਰਲੈਂਡ ਵਿਚ 1982 ਤੋਂ ਬਾਅਦ ਸਭ ਤੋਂ ਵੱਧ ਬਰਫਬਾਰੀ ਦਰਜ ਕੀਤੀ ਗਈ ਹੈ। —PTC News


Top News view more...

Latest News view more...