Sun, Apr 28, 2024
Whatsapp

ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾ

Written by  Ravinder Singh -- March 01st 2022 03:09 PM
ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾ

ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾ

ਚੰਡੀਗੜ੍ਹ : ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਉਥੋਂ ਕੱਢਣ ਲਈ ਇਕ ਵਿਸ਼ੇਸ਼ ਉਡਾਨ ਅੱਜ ਨਵੀਂ ਦਿੱਲੀ ਤੋਂ ਸਲੋਵਾਕੀਆ ਲਈ ਰਵਾਨਾ ਹੋਵੇਗੀ। ਕੇਂਦਰੀ ਕਾਨੂੰਨ ਤੇ ਨਿਆ ਮੰਤਰੀ ਕਿਰਨ ਰਿਜਿਜੂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਦੇ ਵਿਸ਼ੇਸ਼ ਸਫੀਰ ਵਜੋਂ ਫਲਾਈਟ ਵਿੱਚ ਸਵਾਰ ਹੋਣਗੇ। ਇਹ ਉਡਾਨ ਉਨ੍ਹਾਂ ਦੀ ਨਿਗਰਾਨੀ ਹੇਠ ਸਲੋਵਾਕੀਆ ਲਈ ਰਵਾਨਾ ਹੋਵੇਗੀ। ਇਸ ਦੌਰਾਨ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੀ ਅਗਵਾਈ ਵਿਚ ਇਕ ਵਿਸ਼ੇਸ਼ ਇੰਡੀਗੋ ਉਡਾਨ ਪਹਿਲਾਂ ਹੀ ਬੁਡਾਪੇਸਟ ਲਈ ਰਵਾਨਾ ਹੋ ਚੁੱਕੀ ਹੈ। ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾਇਸ ਵਿਚਕਾਰ ਹਰਦੀਪ ਨੇ ਟਵੀਟ ਕੀਤਾ ਕਿ ਸਾਡੇ ਨੌਜਵਾਨ ਵਿਦਿਆਰਥੀਅਤ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਸਪਾਈਸਜੈਟ ਦੀ ਉਡਾਨ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3.30 ਵਜੇ ਰਵਾਨਾ ਹੋਵੇਗੀ। ਇਹ ਉਡਾਨ ਸਲੋਵਾਕੀਆ ਵਿਖੇ 7.50 ਉਤੇ ਲੈਂਡ ਕਰੇਗਾ। ਇਹ ਜਹਾਜ਼ ਦਿੱਲੀ ਤੋਂ ਸਿੱਧੀ ਕੋਸਾਈਸ ਲਈ ਉਡਾਨ ਭਰੇਗਾ। ਜਹਾਜ਼ ਦੇ 3 ਮਾਰਚ ਨੂੰ ਸਵੇਰੇ 7.40 ਵਜੇ ਭਾਰਤ ਪਰਤਣ ਦੀ ਉਮੀਦ ਹੈ। ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾਅੱਜ ਪ੍ਰਧਾਨ ਮੰਤਰ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਚਾਰ ਕੇਂਦਰੀ ਮੰਤਰੀ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਲਈ ਰਵਾਨਾ ਕੀਤਾ। ਇਨ੍ਹਾਂ ਦਾ ਮਕਸਦ ਯੂਕਰੇਨ ਵਿਚ ਫਸੇ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਤਾਲਮੇਲ ਬਣਾਉਣਾ ਹੈ ਤਾਂ ਜੋ ਜਲਦ ਤੋਂ ਜਲਦ ਨਾਗਰਿਕਾਂ ਨੂੰ ਉਥੋਂ ਕੱਢਿਆ ਜਾ ਸਕੇ। ਇਸ ਤੋਂ ਇਲਾਵਾ ਹੋਰ ਮੰਤਰੀ ਵੀ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲਿਆਉਣ ਲਈ ਅੱਗੇ ਆਏ ਹਨ। ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਅਤੇ ਸੇਵਾਮੁਕਤ ਸੜਕ ਆਵਾਜਾਈ ਮੰਤਰਾਲੇ ਦੇ ਰਾਜ ਮੰਤਰੀ ਵੀਕੇ ਸਿੰਘ ਵੀ ਰੋਮਾਨੀਆ ਅਤੇ ਮੋਲੋਡੋਵਾ ਲਈ ਰਵਾਨਾ ਹੋਣਗੇ। ਯੂਕਰੇਨ ਸੰਕਟ : ਕਿਰਨ ਰਿਜਿਜੂ ਤੇ ਪੁਰੀ ਦੀ ਨਿਗਰਾਨੀ ਹੇਠ ਭਾਰਤੀਆਂ ਨੂੰ ਲਿਆਉਣ ਲਈ ਦੋ ਉਡਾਨਾਂ ਰਵਾਨਾਆਪ੍ਰੇਸ਼ਨ ਗੰਗਾ ਤਹਿਤ ਸਪਾਈਸਜੈਟ ਦੀ ਦੂਜੀ ਉਡਾਨ ਸੋਮਵਾਰ ਰਾਤ ਰਵਾਨਾ ਹੋਈ। ਭਾਰਤ ਸਰਕਾਰ ਨੇ ਰੂਸ-ਯੂਕਰੇਨ ਜੰਗ ਕਾਰਨ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਗੰਗਾ ਚਲਾਇਆ ਜਾ ਰਿਹਾ ਹੈ। ਇੰਡੀਗੋ ਤੇ ਸਪਾਈਸਜੈਟ ਤੋਂ ਇਲਾਵਾ ਏਅਰ ਇੰਡੀਆ ਤੇ ਏਅਰ ਇੰਡੀਆ ਐਕਸਪ੍ਰੈਸ ਵੀ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਕੱਢਣ ਦੀ ਚਾਰਾਜ਼ੋਈ ਵਿਚ ਭਾਰਤ ਸਰਕਾਰ ਨਾਲ ਤਾਲਮੇਲ ਬਣਾ ਕੇ ਕੰਮ ਕਰ ਰਿਹਾ ਹੈ। ਇਹ ਵੀ ਪੜ੍ਹੋ : ਯੂਕਰੇਨ ਦੇ ਸ਼ਹਿਰਾਂ 'ਚ ਹੋ ਰਹੀ ਬੰਬਾਰੀ, ਸੈਟੇਲਾਈਟ ਰਾਹੀਂ ਹੋਇਆ ਖ਼ੁਲਾਸਾ


Top News view more...

Latest News view more...