Thu, Apr 25, 2024
Whatsapp

ਗੋਲਡ ਮੈਡਲ ਜੇਤੂ ਲਾੜੇ ਨੇ ਲਾੜੀ ਅੱਗੇ ਰੱਖੀ ਅਨੋਖੀ ਸ਼ਰਤ, ਸੁਹਾਗਰਾਤ 'ਤੇ ਮਾਮਲਾ ਤਲਾਕ ਤੱਕ ਪਹੁੰਚਿਆ

Written by  Riya Bawa -- December 09th 2021 03:27 PM
ਗੋਲਡ ਮੈਡਲ ਜੇਤੂ ਲਾੜੇ ਨੇ ਲਾੜੀ ਅੱਗੇ ਰੱਖੀ ਅਨੋਖੀ ਸ਼ਰਤ, ਸੁਹਾਗਰਾਤ 'ਤੇ ਮਾਮਲਾ ਤਲਾਕ ਤੱਕ ਪਹੁੰਚਿਆ

ਗੋਲਡ ਮੈਡਲ ਜੇਤੂ ਲਾੜੇ ਨੇ ਲਾੜੀ ਅੱਗੇ ਰੱਖੀ ਅਨੋਖੀ ਸ਼ਰਤ, ਸੁਹਾਗਰਾਤ 'ਤੇ ਮਾਮਲਾ ਤਲਾਕ ਤੱਕ ਪਹੁੰਚਿਆ

ਝਾਰਖੰਡ: ਝਾਰਖੰਡ ਵਿਚ ਵਿਆਹ ਨਾਲ ਜੁੜਿਆ ਇਕ ਅਜੀਬ ਮਾਮਲਾ ਵੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ ਇਥੇ ਲਾੜਾ-ਲਾੜੀ ਵਿਚਾਲੇ ਵਿਆਹ ਦੇ ਅਗਲੇ ਹੀ ਦਿਨ ਤਲਾਕ ਦੀ ਸਥਿਤੀ ਵੀ ਆ ਗਈ। ਤਲਾਕ ਦਾ ਕਾਰਨ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਵਿਆਹ ਤੋਂ ਬਾਅਦ ਹਨੀਮੂਨ ਵਾਲੇ ਦਿਨ ਲਾੜੇ ਨੇ ਲਾੜੀ ਦੇ ਸਾਹਮਣੇ ਅਜਿਹੀ ਸ਼ਰਤ ਰੱਖੀ, ਜਿਸ ਕਾਰਨ ਮਾਮਲਾ ਵਿਗੜ ਗਿਆ ਅਤੇ ਦੋਹਾਂ ਦਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ। ਕੀ ਹੈ ਪੂਰਾ ਮਾਮਲਾ ਝਾਰਖੰਡ ਦੇ ਜਮਸ਼ੇਦਪੁਰ ਦੇ ਪੋਟਕਾ ਨਿਵਾਸੀ ਪ੍ਰਦੂਤ ਮੰਡਲ ਨੇ ਆਪਣੀ ਬੇਟੀ ਦਾ ਵਿਆਹ ਝਾਰਖੰਡ ਦੇ ਪਰਸੁਦੀਹ ਨਿਵਾਸੀ ਜੈਮਾਲਿਆ ਮੰਡਲ ਨਾਲ ਤੈਅ ਕੀਤਾ ਸੀ। ਲੜਕਾ ਐਮਬੀਏ ਵਿਚ ਗੋਲਡ ਮੈਡਲ ਜੇਤੂ ਹੈ। ਉਸ ਨੇ ਇਹ ਸੋਚ ਕੇ ਆਪਣੀ ਜ਼ਿੰਦਗੀ ਦੀ ਪੂੰਜੀ ਇਸ ਵਿਆਹ ਵਿਚ ਲਗਾ ਦਿੱਤੀ ਕਿ ਹੁਣ ਉਸ ਦੀ ਧੀ ਖੁਸ਼ ਹੋਵੇਗੀ ਪਰ ਅਗਲੇ ਦਿਨ ਉਸ ਨੂੰ ਜੋ ਖ਼ਬਰ ਮਿਲੀ, ਉਸ ਨੇ ਉਸ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਅਸਲ 'ਚ ਹਨੀਮੂਨ 'ਤੇ ਲਾੜੇ ਨੇ ਲਾੜੀ ਦੇ ਸਾਹਮਣੇ ਇਹ ਸ਼ਰਤ ਰੱਖੀ ਕਿ ਪਹਿਲੇ ਦੋ ਸਾਲਾਂ 'ਚ ਤੂੰ ਆਈਏਐਸ ਬਣ ਕੇ ਵਿਖਾ, ਤਾਂ ਹੀ ਮੈਂ ਤੈਨੂੰ ਪਤਨੀ ਮੰਨਾਂਗਾ। ਪੀੜਤ ਲੜਕੀ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਇਸ ਨੂੰ ਮਜ਼ਾਕ ਸਮਝਿਆ ਪਰ ਅਗਲੇ ਹੀ ਦਿਨ ਉਸ ਦਾ ਪਤੀ ਇਹ ਕਹਿ ਕੇ ਚਲਾ ਗਿਆ ਕਿ ਉਹ ਇੰਟਰਵਿਊ ਲਈ ਜਾ ਰਿਹਾ ਹੈ, ਇਸ ਤੋਂ ਉਹ ਕਦੇ ਵਾਪਸ ਨਹੀਂ ਆਇਆ। ਇਸ ਦੌਰਾਨ ਉਸ ਦੇ ਸਹੁਰੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਰਹੇ। ਅਖੀਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਪਤੀ ਨੇ ਉਸ ਨੂੰ ਤਲਾਕ ਦਾ ਨੋਟਿਸ ਭੇਜਿਆ। ਇਸ ਨਾਲ ਮਾਮਲਾ ਹੋਰ ਚਰਚਾ ਦਾ ਵਿਸ਼ਾ ਬਣ ਗਿਆ। -PTC News


Top News view more...

Latest News view more...