Fri, Dec 26, 2025
Whatsapp

ਕੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਗੌਤਮ ਗੁਲਾਟੀ ਨਾਲ ਕਰਵਾਇਆ ਵਿਆਹ ?

Reported by:  PTC News Desk  Edited by:  Shanker Badra -- July 04th 2020 07:16 PM -- Updated: July 04th 2020 07:21 PM
ਕੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਗੌਤਮ ਗੁਲਾਟੀ ਨਾਲ ਕਰਵਾਇਆ ਵਿਆਹ ?

ਕੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਗੌਤਮ ਗੁਲਾਟੀ ਨਾਲ ਕਰਵਾਇਆ ਵਿਆਹ ?

ਕੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਗੌਤਮ ਗੁਲਾਟੀ ਨਾਲ ਕਰਵਾਇਆ ਵਿਆਹ ?:ਨਵੀਂ ਦਿੱਲੀ : ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਾਕਡਾਊਨ ਲੱਗਿਆ ਹੋਇਆ ਹੈ , ਉਥੇ ਅਜਿਹੇ 'ਚ ਕੁਝ ਲੋਕ ਪ੍ਰੇਸ਼ਾਨ ਹਨ ਤਾਂ ਉਥੇ ਹੀ ਕੁਝ ਲੋਕ ਇਸ ਦਾ ਫਾਇਦਾ ਚੁੱਕਦੇ ਹੋਏ ਵਿਆਹ ਵੀ ਕਰਵਾ ਰਹੇ ਹਨ। ਉਹ ਫਿਰ ਚਾਹੇ ਟੀਵੀ ਜਾਂ ਬਾਲੀਵੁੱਡ ਦੇ ਕਈ ਸਿਤਾਰੇ ਜੋ ਕਿ ਵਿਆਹ ਦੇ ਬੰਧਨ 'ਚ ਬੱਝ ਚੁਕੇ ਹਨ। ਅਜਿਹੇ ਵਿਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਗੌਤਮ ਗੁਲਾਟੀ ਦੀਆਂ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਦੋਨਾਂ ਦੇ ਪ੍ਰਸ਼ੰਸਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਸ਼ਾਇਦ ਇਨ੍ਹਾਂ ਨੇ ਵੀ  ਲਾਕਡਾਊਨ ਦਾ ਫਾਇਦਾ ਚੁੱਕਦੇ ਹੋਏ ਵਿਆਹ ਕਰ ਲਿਆ ਹੈ। ਉਥੇ ਹੀ ਇਨ੍ਹਾਂ ਤਸਵੀਰਾਂ ਨੂੰ ਗੌਤਮ ਗੁਲਾਟੀ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਸ਼ਾਦੀ ਮੁਬਾਰਕ ਹੋ ਨਹੀਂ ਬੋਲੋਗੇ? ਜਿਸ ਕਾਰਨ ਪ੍ਰਸ਼ੰਸਕ ਹੈਰਾਨ ਹਨ। ਹਾਲਾਂਕਿ ਇਸ ਤੋਂ ਬਾਅਦ ਲੋਕਾਂ ਨੇ ਹੈਰਾਨੀ ਜਤਾਉਂਦੇ ਹੋਏ ਮੁਬਾਰਕਬਾਦ ਵੀ ਦਿੱਤੀ ਹੈ ਪਰ ਇਨ੍ਹਾਂ ਤਸਵੀਰਾਂ ਦਾ ਅਸਲੀ ਸੱਚ ਤੁਹਾਨੂੰ ਦੱਸਦੇ ਹਾਂ। [caption id="attachment_415879" align="aligncenter" width="300"]Urvashi Rautela & Gautam Gulati's wedding photo ਕੀ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਗੌਤਮ ਗੁਲਾਟੀ ਨਾਲ ਕਰਵਾਇਆ ਵਿਆਹ ?[/caption] ਇਹ ਗੌਤਮ ਅਤੇ ਉਰਵਸ਼ੀ ਦਾ ਰੀਅਲ ਲਾਈਫ ਨਹੀਂ ਬਲਕਿ ਰੀਲ ਲਾਈਫ ਵਿਆਹ ਹੈ , ਜੀ ਹਾਂ ! ਇਹ ਤਸਵੀਰਾਂ ਦੋਹਾਂ ਦੀਆਂ ਫ਼ਿਲਮ ਦੀ ਸੂਟਿੰਗ ਦੌਰਾਨ ਦੀਆਂ ਹਨ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ 'ਚ ਗੌਤਮ ਤੇ ਉਰਵਸ਼ੀ ਦਾ ਵਿਆਹ ਇੱਕ ਫ਼ਿਲਮ ‘ਚ ਨਜ਼ਰ ਆਉਣ ਵਾਲਾ ਹੈ, ਜਿਸ ਦਾ ਨਾਂ ਹੈ ‘ਵਰਜਿਨ ਭਾਨੁਪ੍ਰਿਆ‘... ਫ਼ਿਲਮ 16 ਜੁਲਾਈ ਨੂੰ ਰਿਲੀਜ਼ ਹੋਵੇਗੀ। ਇਸ ‘ਚ ਉਰਵਸ਼ੀ ਤੇ ਗੌਤਮ ਪਹਿਲੀ ਵਾਰ ਕਿਸੇ ਫ਼ਿਲਮ ‘ਚ ਇਕੱਠੇ ਕੰਮ ਕਰਦੇ ਨਜ਼ਰ ਆ ਰਹੇ ਹਨ । ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਉਰਵਸ਼ੀ ਰੌਤੇਲਾ ਹੁਣ ਤਕ ਪੰਜਾਬੀ ਮਿਊਜ਼ਿਕ ਵੀਡੀਓ ਸਣੇ ਕਈ ਫ਼ਿਲਮਾਂ ਚ ਕੰਮ ਕਰ ਚੁਕੀ ਹੈ ਤੇ ਗੌਤਮ ਗੁਲਾਟੀ ਬਿਗ ਬਾਸ -8 ਦੇ ਵਿਜੇਤਾ ਰਹੇ ਹਨ ਅਤੇ ਹਾਲ ਹੀ ਦੇ ਵਿਚ ਸ਼ਹਿਨਾਜ਼ ਗਿੱਲ ਦੇ ਸ਼ੋਅ ਮੁਝਸੇ ਸ਼ਾਦੀ ਕਰੋਗੇ ਵਿਚ ਵੀ ਨਜ਼ਰ ਆਏ ਸਨ। ਹੁਣ ਦੇਖਣਾ ਹੋਵੇਗਾ ਕਿ ਉਰਵਸ਼ੀ ਅਤੇ ਗੌਤਮ ਦੀ ਜੋੜੀ ਲੋਕਾਂ ਨੂੰ ਕਿੰਨੀ ਕੁ ਮਨ ਭਾਉਂਦੀ ਹੈ -PTCNews


Top News view more...

Latest News view more...

PTC NETWORK
PTC NETWORK