Mon, Jun 16, 2025
Whatsapp

ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ

Reported by:  PTC News Desk  Edited by:  Shanker Badra -- July 03rd 2021 10:39 AM
ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ

ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ

ਦੇਹਰਾਦੂਨ : ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਨੇ ਸ਼ਨੀਵਾਰ ਨੂੰ ਸੂਬਾ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਆਪਣੀ ਵਿਧਾਨ ਸਭਾ ਪਾਰਟੀ ਦੀ ਇਕ ਮਹੱਤਵਪੂਰਨ ਬੈਠਕ ਬੁਲਾਈ ਹੈ। ਪ੍ਰਦੇਸ਼ ਦੇ ਪਾਰਟੀ ਮੀਡੀਆ ਇੰਚਾਰਜ ਮਨਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਇਹ ਮੀਟਿੰਗ ਸੂਬਾ ਪ੍ਰਧਾਨ ਮਦਨ ਕੌਸ਼ਿਕ ਦੀ ਪ੍ਰਧਾਨਗੀ ਹੇਠ ਦੁਪਹਿਰ ਤਿੰਨ ਵਜੇ ਹੋਵੇਗੀ। [caption id="attachment_511921" align="aligncenter" width="300"] ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਹੁਣ ਐਤਵਾਰ ਦਾ ਲੌਕਡਾਊਨ ਖ਼ਤਮ , ਸਾਰੀਆਂ ਦੁਕਾਨਾਂ, ਰੈਸਟੋਰੈਂਟਾਂ ਆਦਿ ਨੂੰ ਖੋਲ੍ਹਣ ਦੀ ਦਿੱਤੀ ਆਗਿਆ ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਸਾਰੇ ਵਿਧਾਇਕਾਂ ਨੂੰ ਸ਼ਨੀਵਾਰ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਬੈਠਕ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਮ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਸਕਦੇ ਹਨ। ਤੀਰਥ ਸਿੰਘ ਰਾਵਤ ਜੋ ਆਪਣੇ ਤਿੰਨ ਦਿਨਾਂ ਦਿੱਲੀ ਦੌਰੇ ਤੋਂ ਵਾਪਸ ਪਰਤ ਆਏ ਹਨ, ਨੇ ਰਾਜ ਵਿੱਚ ਲੀਡਰਸ਼ਿਪ ਤਬਦੀਲੀ ਦੀਆਂ ਸਖ਼ਤ ਅਟਕਲਾਂ ਦੇ ਵਿਚਕਾਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਸਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। [caption id="attachment_511922" align="aligncenter" width="260"] ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ[/caption] ਚੋਣ ਕਮਿਸ਼ਨ ਵੱਲੋਂ ਉੱਤਰਾਖੰਡ ਵਿੱਚ ਜ਼ਿਮਨੀ ਚੋਣ ਕਰਵਾਏ ਜਾਣ ਤੋਂ ਇਨਕਾਰ ਦੀਆਂ ਸੰਭਾਵਨਾਵਾਂ ਦਰਮਿਆਨ ਸੂਬੇ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨੇ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਭਾਜਪਾ ਦੀ ਵਿਧਾਇਕ ਦਲ ਦੀ ਅੱਜ ਮੀਟਿੰਗ ਸੱਦੀ ਗਈ ਹੈ ,ਜਿਸ ਵਿੱਚ ਨਵੇਂ ਮੁੱਖ ਮੰਤਰੀ ਦੀ ਚੋਣ ਕੀਤੀ ਜਾ ਸਕਦੀ ਹੈ। ਸੂਤਰਾਂ ਦੀ ਮੰਨੀਏ ਭਾਜਪਾ ਹਾਈ ਕਮਾਨ ਰਾਵਤ ਦੀ ਥਾਂ ਚੁਣੇ ਹੋਏ ਵਿਧਾਇਕਾਂ 'ਚੋਂ ਕਿਸੇ ਨੂੰ ਇਸ ਅਹੁਦੇ 'ਤੇ ਬਿਠਾ ਸਕਦੀ ਹੈ। [caption id="attachment_511920" align="aligncenter" width="300"] ਉਤਰਾਖੰਡ : ਤੀਰਥ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ , ਭਾਜਪਾ ਅੱਜ ਲਵੇਗਾ ਨਵੇਂ CM ਬਾਰੇ ਫੈਸਲਾ[/caption] ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ LPG ਸਿਲੰਡਰ ਹੋਇਆ ਹੋਰ ਮਹਿੰਗਾ , ਪੜ੍ਹੋ 1 ਜੁਲਾਈ ਤੋਂ ਜਾਰੀ ਕੀਤੇ ਨਵੇਂ ਰੇਟ ਦੱਸ ਦਈਏ ਕਿ ਭਾਜਪਾ ਹਾਈ ਕਮਾਨ ਨੇ ਤ੍ਰਿਵੇਂਦਰ ਸਿੰਘ ਰਾਵਤ ਨੂੰ ਲਾਂਭੇ ਕਰਕੇ ਉਨ੍ਹਾਂ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਉੱਤਰਾਖੰਡ ਦਾ ਮੁੱਖ ਮੰਤਰੀ ਥਾਪਿਆ ਸੀ। ਇਸ ਅਹੁਦੇ 'ਤੇ ਬਣੇ ਰਹਿਣ ਲਈ ਰਾਵਤ ਨੂੰ 6 ਮਹੀਨਿਆਂ ਦੇ ਅੰਦਰ ਜ਼ਿਮਨੀ ਚੋਣ ਜਿੱਤਣੀ ਜ਼ਰੂਰੀ ਸੀ ਪਰ ਚੋਣ ਕਮਿਸ਼ਨ ਦੇ ਜ਼ਿਮਨੀ ਚੋਣ ਕਰਵਾਉਣ ਤੋਂ ਕੀਤੀ ਜਾ ਰਹੀ ਨਾਂਹ-ਨੁੱਕਰ ਕੀਤੇ ਜਾਣ ਕਾਰਨ ਰਾਵਤ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। -PTCNews


Top News view more...

Latest News view more...

PTC NETWORK