ਚਮੋਲੀ 'ਚ ਫਟਿਆ ਗਲੇਸ਼ੀਅਰ, ਮਚੀ ਭਾਰੀ ਤਬਾਹੀ, ਹਾਈ ਅਲਰਟ 'ਤੇ ਪੂਰਾ ਸੂਬਾ

By Jagroop Kaur - February 07, 2021 1:02 pm

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਗਲੇਸ਼ੀਅਰ ਫਟਣ ਕਾਰਨ ਭਾਰੀ ਤਬਾਹੀ ਹੋਣ ਦੀ ਖਬਰ ਨੇ ਹਰ ਪਾਸੇ ਤੜਥਲੀ ਮਚਾ ਦਿੱਤੀ ਹੈ । ਗਲੇਸ਼ੀਅਰ ਫਟਣ ਕਾਰਨ ਧੌਲੀ ਗੰਗਾ 'ਚ ਹੜ੍ਹ ਆ ਗਿਆ ਹੈ। ਇਸ ਨਾਲ ਚਮੋਲੀ ਤੋਂ ਹਰਿਦੁਆਰ ਤੱਕ ਖ਼ਤਰਾ ਵਧ ਗਿਆ ਹੈ। ਸੂਚਨਾ ਮਿਲਦੇ ਹੀ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਰਵਾਨਾ ਹੋ ਗਈ ਹੈ।

Image result for chamoli

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਣਾ ਜੋਸ਼ੀਮਠ ਤੋਂ ਸੂਚਨਾ ਮਿਲੀ ਕਿ ਰੈਣੀ ਪਿੰਡ 'ਚ ਗਲੇਸ਼ੀਅਰ ਫੱਟ ਗਿਆ ਹੈ। ਇਸ ਦੌਰਾਨ ਪ੍ਰਸ਼ਾਸਨ ਟੀਮ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਈ ਹੈ। ਗਲੇਸ਼ੀਅਰ ਟੁੱਟਣ ਦੀ ਖ਼ਬਰ ਤੋਂ ਬਾਅਦ ਸ਼੍ਰੀਨਗਰ 'ਚ ਧਾਰੀ ਦੇਵੀ ਮੰਦਰ ਨੂੰ ਪ੍ਰਸ਼ਾਸਨ ਨੇ ਖਾਲੀ ਕਰਵਾ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਜਲੰਧਰ ਵਿਖੇ ਕਿਸਾਨਾਂ ਵੱਲੋਂ ਵੱਖ -ਵੱਖ ਹਾਈਵੇਜ਼ ਉਤੇ ਚੱਕਾ ਜਾਮ

Image result for chamoli

ਉੱਥੇ ਹੀ ਉੱਚ ਜ਼ਿਲ੍ਹਾ ਅਧਿਕਾਰੀ ਟਿਹਰੀ ਸ਼ਿਵ ਚਰਨ ਦਿਵੇਦੀ ਨੇ ਦੱਸਿਆ ਕਿ ਧੌਲੀ ਨਦੀ 'ਚ ਹੜ੍ਹ ਆਉਣ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹੇ 'ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਿਦੁਆਰ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ। ਸਾਰੇ ਥਾਣਿਆਂ ਅਤੇ ਨਦੀ ਕਿਨਾਰੇ ਰਹਿੰਦੀ ਆਬਾਦੀ ਨੂੰ ਸਾਵਧਾਨ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

Image result for chamoli flood

ਉੱਥੇ ਹੀ ਸ਼੍ਰੀਨਗਰ ਜਲ ਬਿਜਲੀ ਪ੍ਰਾਜੈਕਟ ਨੂੰ ਝੀਲ ਦਾ ਪਾਣੀ ਘੱਟ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਤਾਂ ਕਿ ਅਲਕਨੰਦਾ ਦਾ ਜਲ ਪੱਧਰ ਵੱਧਣ 'ਤੇ ਵਾਧੂ ਪਾਣੀ ਛੱਡਣ 'ਚ ਪਰੇਸ਼ਾਨੀ ਨਾ ਹੋਵੇ। ਗਲੇਸ਼ੀਅਰ ਫਟਣ ਤੋਂ ਬਾਅਦ ਬੰਨ੍ਹ ਟੁੱਟ ਗਿਆ, ਜਿਸ ਨਾਲ ਨਦੀਆਂ 'ਚ ਹੜ੍ਹ ਆ ਗਿਆ ਹੈ। ਤਪੋਵਨ ਬੈਰਾਜ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਹੈ। ਸ਼੍ਰੀਨਗਰ 'ਚ ਪ੍ਰਸ਼ਾਸਨ ਨੇ ਨਦੀ ਕਿਨਾਰੇ ਬਸਤੀਆਂ 'ਚ ਰਹਿ ਰਹੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ 'ਚ ਜਾਣ ਦੀ ਅਪੀਲ ਕੀਤੀ ਹੈ।

Image result for chamoli flood

ਪੜ੍ਹੋ ਹੋਰ ਖ਼ਬਰਾਂ : ਦਿੱਲੀ ਦੇ ਮੈਟਰੋ ਸਟੇਸ਼ਨ ਬੰਦ, ਆਉਣ -ਜਾਣ ਵਾਲੇ ਗੇਟ ਬੰਦ

ਸਮਾਚਾਰ ਏਜੰਸੀ ਏ.ਐੱਨ.ਆਈ. ਦੀ ਰਿਪੋਰਟ ਅਨੁਸਾਰ ਚਮੋਲੀ ਜ਼ਿਲ੍ਹਾ ਮੈਜਿਸਟਰੇਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਧੌਲੀਗੰਗਾ ਨਦੀ ਦੇ ਕਿਨਾਰੇ ਦੇ ਪਿੰਡਾਂ ਵਿੱਚ ਰਹਿੰਦੇ ਲੋਕਾਂ ਨੂੰ ਬਾਹਰ ਕੱਢਣ।

adv-img
adv-img