ਮਨੋਰੰਜਨ ਜਗਤ

ਵਿੱਕੀ-ਕੈਟਰੀਨਾ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ, ਰੌੌਮਾਂਟਿਕ ਅੰਦਾਜ਼ 'ਚ ਇਕ ਦੂਜੇ ਨੂੰ ਲਾਈ ਹਲਦੀ

By Riya Bawa -- December 11, 2021 1:39 pm -- Updated:December 11, 2021 1:41 pm

Katrina Kaif Vicky Kaushal Haldi: ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਹਲਦੀ ਸਮਾਰੋਹ ਦੀਆਂ ਇਹ ਤਸਵੀਰਾਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ।

ਵਿਆਹ ਤੋਂ ਬਾਅਦ ਕੈਟਰੀਨਾ ਕੈਫ ਨੇ ਵਿਆਹ ਤੋਂ ਪਹਿਲਾਂ ਨਿਭਾਈਆਂ ਜਾਣ ਵਾਲੀਆਂ ਕੁਝ ਰਸਮਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਕੈਟਰੀਨਾ ਕੈਫ ਨੂੰ ਵੱਟਣਾ ਲਗਾਇਆ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਕੈਫ ਨੇ ਕਰੀਮ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਹੈ ਅਤੇ ਉਸ ਨੂੰ ਵਾਰੋ ਵਾਰੀ ਸਭ ਵੱਟਣਾ ਮਲ ਰਹੇ ਹਨ। ਇਸ ਦੌਰਾਨ ਕੈਟਰੀਨਾ ਕੈਫ ਦੀ ਮਾਂ ਵੀ ਨਜ਼ਰ ਆ ਰਹੀ ਹੈ ਜੋ ਉਸ ਦੇ ਕੋਲ ਬੈਠੀ ਹੋਈ ਦਿਖਾਈ ਦੇ ਰਹੀ ਹੈ। ਇਕ ਹੋਰ ਤਸਵੀਰ 'ਚ ਵਿੱਕੀ ਅਤੇ ਕੈਟਰੀਨਾ ਇੱਕਠੇ ਨਜ਼ਰ ਆ ਰਹੇ ਹਨ ਅਤੇ ਦੋਵਾਂ ਨੂੰ ਵੱਟਣਾ ਲੱਗਿਆ ਹੋਇਆ ਹੈ ਅਤੇ ਦੋਵੇਂ ਖਿੜਖਿੜਾ ਕੇ ਹੱਸ ਰਹੇ ਹਨ।

ਦੱਸ ਦਈਏ ਕਿ ਕੈਟਰੀਨਾ ਕੈਫ ਹੁਸ਼ਿਆਰਪੁਰ ਦੇ ਪਿੰਡ ਮਿਰਜ਼ਾਪੁਰ ਦੀ ਨੂੰਹ ਬਣੀ ਹੈ। ਦਰਅਸਲ ਵਿੱਕੀ ਕੌਸ਼ਲ ਦੇ ਪਿਤਾ ਅਤੇ ਮਸ਼ਹੂਰ ਬਾਲੀਵੁੱਡ ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਮੂਲ ਰੂਪ 'ਚੋਂ ਇੱਥੋਂ ਦੇ ਰਹਿਣ ਵਾਲੇ ਹਨ। ਇਸ ਸਮੇਂ ਵਿੱਕੀ ਦੇ ਚਾਚੇ ਦਾ ਪਰਿਵਾਰ ਇੱਥੇ ਰਹਿੰਦਾ ਹੈ।

-PTC News

  • Share