Fri, Dec 13, 2024
Whatsapp

ਬਾਂਦਰ ਦੇ ਬੱਚੇ ਦੀ ਮਾਸੂਮੀਅਤ ਹੋ ਰਹੀ ਹੈ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ, ਵੇਖੋ VIDEO

Reported by:  PTC News Desk  Edited by:  Riya Bawa -- April 14th 2022 02:22 PM
ਬਾਂਦਰ ਦੇ ਬੱਚੇ ਦੀ ਮਾਸੂਮੀਅਤ ਹੋ ਰਹੀ ਹੈ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ, ਵੇਖੋ VIDEO

ਬਾਂਦਰ ਦੇ ਬੱਚੇ ਦੀ ਮਾਸੂਮੀਅਤ ਹੋ ਰਹੀ ਹੈ ਸੋਸ਼ਲ ਮੀਡਿਆ 'ਤੇ ਖੂਬ ਵਾਇਰਲ, ਵੇਖੋ VIDEO

Viral Video of baby monkey: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਇਨਸਾਨਾਂ ਦੁਆਰਾ ਕੀਤੇ ਗਏ ਫਸਟ ਟਰਾਈ ਤੇ ਉਸ ਦੇ ਰਿਐਕਸ਼ਨ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖੇ ਜਾਂਦੇ ਹਨ ਪਰ ਇਸ ਵਾਰ ਬਾਂਦਰ ਦੇ ਬੱਚੇ ਨੇ ਇੰਟਰਨੈੱਟ 'ਤੇ ਧਮਾਲ ਮਚਾਇਆ ਹੋਇਆ ਹੈ। ਇਸ ਵੀਡੀਓ ਵਿਚ ਬੇਬੀ ਮੰਕੀ ( baby monkey) ਡ੍ਰੈਗਨ ਫਰੂਟ ਖਾਂਦਾ ਨਜ਼ਰ ਆ ਰਿਹਾ ਹੈ। MONKEY VIDEO VIRAL ਬਾਂਦਰ ਦੇ ਬੱਚੇ ਦੇ ਡ੍ਰੈਗਨ ਫਰੂਟ ਖਾਂਦੇ ਦਾ ਰਿਐਕਸ਼ਨ ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਸੋਸ਼ਲ ਮੀਡਿਆ ਤੇ ਪਸੰਦ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਲੋਕ ਬਾਂਦਰ ਦੇ ਬੱਚੇ ਦੀ ਕਿਊਟ ਫੇਸ ਤੇ ਹਰਕਤਾਂ ਲੋਕਾਂ ਨੂੰ ਕਾਫੀ ਹੈਰਾਨ ਕਰ ਰਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਬਾਂਦਰ ਦੇ ਬੱਚਿਆਂ ਦਾ ਪਹਿਲੀ ਵਾਰ ਡ੍ਰੈਗਨ ਫਰੂਟ ਖਾਣ ਦਾ ਵੀਡੀਓ ਦਾ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਨੈਟੀਜ਼ਨਜ਼ ਨੂੰ ਕਾਫੀ ਮਜ਼ਾ ਆ ਰਿਹਾ ਹੈ। monkey video viral ਇਹ ਵੀ ਪੜ੍ਹੋ: ਵਿਸਾਖੀ ਮਨਾਉਣ ਪਾਕਿਸਤਾਨ ਗਏ ਸਿੱਖ ਦੀ ਹਾਰਟ ਅਟੈਕ ਨਾਲ ਹੋਈ ਮੌਤ ਜਾਣੋ ਕੀ ਹੈ ਇਸ ਵੀਡੀਓ ਵਿਚ ਖਾਸ - ਇਸ ਵੀਡੀਓ ਵਿਚ ਬਾਂਦਰ ਦਾ ਬੱਚਾ ਆਪਣਾ ਅੰਗੂਠਾ ਚੂਸ ਰਿਹਾ ਹੁੰਦਾ ਹੈ। ਉਦੋਂ ਉੱਥੇ ਇਕ ਵਿਅਕਤੀ ਡ੍ਰੈਗਨ ਫਰੂਟ ਲੈ ਕੇ ਆਉਂਦਾ ਹੈ। ਸ਼ਖ਼ਸ ਫਰੂਟ ਕੱਟਦਾ ਹੈ ਤੇ ਉਸ ਨੂੰ ਬਾਂਦਰ ਨੂੰ ਦੇ ਦਿੰਦਾ ਹੈ। ਬਾਂਦਰ ਦਾ ਬੱਚਾ ਪਹਿਲਾਂ ਤਾਂ ਫਰੂਟ ਨਹੀਂ ਖਾਂਦਾ। ਜਦੋ ਉਡ ਆ ਮਾਲਕ ਫਰੂਟ ਖਾਂਦਾ ਹੈ ਇਸ ਤੋਂ ਬਾਅਦ ਬੇਬੀ ਮੰਕੀ ਵੀ ਪਹਿਲੀ ਵਾਰ ਡ੍ਰੈਗਨ ਫਰੂਟ ਟਰਾਈ ਕਰਦਾ ਹੈ। ਉਸ ਨੂੰ ਫਰੂਟ ਏਨਾ ਪਸੰਦ ਆਉਂਦਾ ਹੈ ਕਿ ਉਹ ਫਿਰ ਉਸ ਨੂੰ ਛੱਡਦਾ ਹੀ ਨਹੀਂ ਹੈ ਉਹ ਪੂਰਾ ਫੂਰਟ ਖਾਣ ਦੀ ਇੱਛਾ ਜਤਾਉਂਦਾ ਹੈ।

 
View this post on Instagram
 

A post shared by Animals Lovers (@lovinganimals.dg)

ਦੇਖੋ ਬਾਂਦਰ ਦੇ ਬੱਚੇ ਦੀ ਵੀਡੀਓ ਇਸ ਵੀਡੀਓ ਨੂੰ ਨੇਟੀਜ਼ਨਜ਼ ਕਾਫੀ ਪਸੰਦ ਕਰ ਰਹੇ ਹਨ। ਹੁਣ ਤਕ 82 ਲੱਖ ਤੋਂ ਜ਼ਿਆਦਾ ਵਾਰ ਇਹ ਵੀਡੀਓ ਦੇਖਿਆ ਜਾ ਚੁੱਕਾ ਹੈ। ਦੂਜੇ ਪਾਸੇ 5.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੀਡੀਓ ਨੂੰ ਲਾਈਕ ਵੀ ਕੀਤਾ ਹੈ। ਲੋਕ ਵੀਡੀਓ 'ਚ ਕਈ ਚੀਜ਼ਾਂ ਨੋਟਿਸ ਕਰ ਰਹੇ ਹਨ। video viral monkey -PTC News

Top News view more...

Latest News view more...

PTC NETWORK