Sun, Dec 15, 2024
Whatsapp

ਵਾਇਰਲ ਵੀਡੀਓ: ਸ਼ੈੱਫ ਨੇ ਚਾਕਲੇਟ ਤੋਂ ਬਣਾਇਆ ਕੋਬਰਾ ਸੱਪ ਕੇਕ, ਇੰਟਰਨੈੱਟ 'ਤੇ ਲੋਕ ਹੋਏ ਹੈਰਾਨ

Reported by:  PTC News Desk  Edited by:  Jasmeet Singh -- April 27th 2022 04:48 PM -- Updated: April 27th 2022 04:54 PM
ਵਾਇਰਲ ਵੀਡੀਓ: ਸ਼ੈੱਫ ਨੇ ਚਾਕਲੇਟ ਤੋਂ ਬਣਾਇਆ ਕੋਬਰਾ ਸੱਪ ਕੇਕ, ਇੰਟਰਨੈੱਟ 'ਤੇ ਲੋਕ ਹੋਏ ਹੈਰਾਨ

ਵਾਇਰਲ ਵੀਡੀਓ: ਸ਼ੈੱਫ ਨੇ ਚਾਕਲੇਟ ਤੋਂ ਬਣਾਇਆ ਕੋਬਰਾ ਸੱਪ ਕੇਕ, ਇੰਟਰਨੈੱਟ 'ਤੇ ਲੋਕ ਹੋਏ ਹੈਰਾਨ

ਨਵੀਂ ਦਿੱਲੀ, 27 ਅਪ੍ਰੈਲ: ਸੱਪਾਂ 'ਚ ਸਭ ਤੋਂ ਖ਼ਤਰਨਾਕ ਪ੍ਰਜਾਤੀ ਵਾਲਾ ਇੱਕ ਸੱਪ ਜਿਸਨੂੰ ਵੇਖ ਵੱਡੇ ਵੱਡੇ ਖੱਬੀ ਖਾਨਾਂ ਦੇ ਤਿੱਤਰ ਬਿੱਤਰ ਗੁਲ ਹੋ ਜਾਂਦੇ ਨੇ ਉਹ ਹੈ 'ਕਿੰਗ ਕੋਬਰਾ'। ਹੁਣ ਸੋਚੋ ਜੇਕਰ ਇੱਕ ਸ਼ੈੱਫ ਅਸਲ ਕਿੰਗ ਕੋਬਰਾ ਨੁਮਾਂ ਕੇਕ ਤੁਹਾਡੇ ਸਨਮੁੱਖ ਰੱਖ ਦੇਵੇ ਤਾਂ ਕੀ ਤੁਸੀਂ ਉਸਨੂੰ ਚੱਖਣਾ ਪਸੰਦ ਕਰੋਗੇ। ਇਹ ਵੀ ਪੜ੍ਹੋ: ਸਰਕਾਰ ਦੀ ਨਾਕਾਮੀ ਤੋਂ ਨਾਖ਼ੁਸ਼ ਲੋਕਾਂ ਨੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਜਾਰੀ 2 ਲੱਖ ਰੁਪਏ ਦਾ ਚੈੱਕ ਵਾਪਸ ਮੋੜਿਆ ਇੱਕ ਮਸ਼ਹੂਰ ਸਵਿਸ-ਫ੍ਰੈਂਚ ਸ਼ੈੱਫ ਅਮੌਰੀ ਗੁਈਚਨ ਨੇ ਹਾਲ ਹੀ ਵਿੱਚ ਇੱਕ ਸੁੰਦਰ ਚਾਕਲੇਟ ਕਿੰਗ ਕੋਬਰਾ ਕੇਕ ਬਣਾ ਆਪਣੇ 7.3 ਮਿਲੀਅਨ ਅਨੁਯਾਈਆਂ ਨਾਲ ਇਸਦਾ ਵੀਡੀਓ ਸਾਂਝਾ ਕੀਤਾ ਹੈ। ਇਹ ਸ਼ੈੱਫ ਇੰਟਰਨੈਟ 'ਤੇ ਆਪਣੇ ਪੇਸਟਰੀਆਂ ਦੇ ਡਿਜ਼ਾਈਨ ਅਤੇ ਚਾਕਲੇਟ ਮਾਸਟਰਪੀਸ ਲਈ ਮਸ਼ਹੂਰ ਹੈ। ਸ਼ੈੱਫ ਅਮੌਰੀ ਗੁਈਚਨ ਅਕਸਰ ਰੀਲਾਂ ਅਤੇ ਤਸਵੀਰਾਂ ਸਾਂਝੀਆਂ ਕਰਦਾ ਹੈ ਜੋ ਇਹ ਦਿਖਾਉਂਦੀਆਂ ਨੇ ਕਿ ਉਸਨੇ ਉਹ ਪਦਾਰਥ ਕਿੰਨੀ ਮਿਹਨਤ ਕਰਕੇ ਬਣਾਇਆ ਹੈ। ਇਸ ਦਰਮਿਆਨ ਹੁਣ ਉਨ੍ਹੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ। ਚਾਕਲੇਟ ਕਿੰਗ ਕੋਬਰਾ ਕੇਕ ਦੀ ਉਸਦੀ ਨਵੀਨਤਮ ਰੀਲ ਨੂੰ 5.7 ਮਿਲੀਅਨ ਤੋਂ ਵੱਧ ਵਿਯੂਜ਼ ਅਤੇ 571k ਲਾਈਕ ਪ੍ਰਾਪਤ ਹੋਏ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਉਹ ਸੱਪ ਵਾਲਾ ਚਾਕਲੇਟ ਮਾਸਟਰਪੀਸ ਕਿੰਝ ਤਿਆਰ ਕਰਦਾ ਹੈ ਜੋ ਮਿੱਟੀ ਦੇ ਘੜੇ ਦੇ ਸਿਖਰ 'ਤੇ ਬੈਠਾ ਹੈ। ਸ਼ੈੱਫ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਉਸ ਨੂੰ ਸਿਰਫ ਸੱਪ ਦੀ ਚਮੜੀ ਉੱਕਰਨ ਵਿੱਚ 8 ਘੰਟੇ ਲੱਗ ਗਏ ਸਨ। ਪਹਿਲਾਂ ਉਹ ਚਾਕਲੇਟ ਨੂੰ ਪਿਘਲਾਉਂਦਾ ਅਤੇ ਮਿਲਾਉਂਦੇ ਹੋਏ ਮਿੱਟੀ ਦੇ ਘੜੇ ਨੂੰ ਤਿਆਰ ਕਰਦਾ, ਫਿਰ ਉਹ ਕੁਝ ਚਾਕਲੇਟ ਰੋਲ ਤਿਆਰ ਕਰਦੇ ਹੋਏ ਉਸਨੂੰ ਕਿੰਗ ਕੋਬਰਾ ਦਾ ਰੂਪ ਦਿੰਦਾ ਹੈ। ਸ਼ੈੱਫ ਫਿਰ ਕੋਬਰਾ 'ਤੇ ਚਮੜੀ, ਅੱਖਾਂ ਅਤੇ ਮੂੰਹ ਉੱਕਰਦਾ ਹੈ ਅਤੇ ਅੰਤ ਵਿੱਚ ਸਾਰੀ ਚੀਜ਼ ਨੂੰ ਪੇਂਟ ਕਰਦਾ ਹੈ। ਇਹ ਵੀ ਪੜ੍ਹੋ: PM ਮੋਦੀ ਨੇ ਮੁੱਖ ਮੰਤਰੀਆਂ ਨਾਲ ਕੋਵਿਡ ਸਥਿਤੀ ਦੀ ਸਮੀਖਿਆ ਕੀਤੀ, ਕਿਹਾ- ਚੁਣੌਤੀ ਅਜੇ ਪੂਰੀ ਤਰ੍ਹਾਂ ਖਤਮ ਨਹੀਂ ਹੋਈ 

 
View this post on Instagram
 

A post shared by Amaury Guichon (@amauryguichon)

ਵੈਸੇ ਤਾਂ ਇਹੋ ਜਿਹੇ ਕੇਕ ਨੂੰ ਜਨਮਦਿਨ 'ਤੇ ਨਹੀਂ ਮੰਗਵਾਇਆ ਜਾਂਦਾ ਪਰ ਜੇਕਰ ਤੁਸੀਂ ਚਾਹੋ ਤਾਂ ਆਪਣੇ ਉਸ ਖ਼ਾਸ ਅਜ਼ੀਜ਼ ਲਈ ਜੋ ਗੱਲਾਂ ਹੀ ਗੱਲਾਂ 'ਚ ਢੰਗ ਮਾਰਦਾ ਉਸਨੂੰ ਇਹ ਭੇਂਟ ਜ਼ਰੂਰ ਕਰ ਸਕਦੇ ਹੋ। -PTC News

Top News view more...

Latest News view more...

PTC NETWORK