Thu, Apr 25, 2024
Whatsapp

ਵਾਇਰਲ ਵੀਡੀਓ: ਅਜਗਰ ਨਾਲ ਭਿੜਿਆ ਮਗਰਮੱਛ, ਦੋ ਹਿਸਿਆਂ 'ਚ ਪਾੜਨ ਦੀ ਕੀਤੀ ਕੋਸ਼ਿਸ਼

Written by  Jasmeet Singh -- May 07th 2022 06:34 PM
ਵਾਇਰਲ ਵੀਡੀਓ: ਅਜਗਰ ਨਾਲ ਭਿੜਿਆ ਮਗਰਮੱਛ, ਦੋ ਹਿਸਿਆਂ 'ਚ ਪਾੜਨ ਦੀ ਕੀਤੀ ਕੋਸ਼ਿਸ਼

ਵਾਇਰਲ ਵੀਡੀਓ: ਅਜਗਰ ਨਾਲ ਭਿੜਿਆ ਮਗਰਮੱਛ, ਦੋ ਹਿਸਿਆਂ 'ਚ ਪਾੜਨ ਦੀ ਕੀਤੀ ਕੋਸ਼ਿਸ਼

ਅਜ਼ਗਰ-ਮਗਰਮੱਛ ਦੀ ਲੜਾਈ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮਗਰਮੱਛ ਇੱਕ ਵੱਡੇ ਅਜਗਰ ਨੂੰ ਆਪਣੇ ਮੂੰਹ ਵਿੱਚ ਦੱਬ ਉਸ ਨੂੰ ਪਾੜਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਇਹ ਵੀ ਪੜ੍ਹੋ: ਵਾਇਰਲ ਵੀਡੀਓ: ਸ਼ੈੱਫ ਨੇ ਚਾਕਲੇਟ ਤੋਂ ਬਣਾਇਆ ਕੋਬਰਾ ਸੱਪ ਕੇਕ, ਇੰਟਰਨੈੱਟ 'ਤੇ ਲੋਕ ਹੋਏ ਹੈਰਾਨ ਵੀਡੀਓ ਨੂੰ ਐਨੀਮਲ ਐਨਰਜੀ ਨਾਮਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਹੁਣ ਤੱਕ ਇਸ ਵੀਡੀਓ ਨੂੰ 10,000 ਤੋਂ ਵੱਧ ਲਾਈਕਸ ਅਤੇ 4.5 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ ਵਿੱਚ ਅਜਗਰ ਮਗਰਮੱਛ ਦੇ ਸਾਰੇ ਸਰੀਰ ਆਪਣੀ ਲਪੇਟ ਵਿਚ ਲੈ ਲੈਂਦਾ ਹੈ ਅਤੇ ਵਾਰ ਵਾਰ ਡੰਗਣ ਦੀ ਕੋਸ਼ਿਸ਼ ਕਰਦਾ ਤੇ ਉਥੇ ਹੀ ਦੂਜੇ ਪਾਸੇ ਮਗਰਮੱਛ ਵੀ ਅਜਗਰ ਨੂੰ ਦੋ ਹਿੱਸਿਆਂ 'ਚ ਪਾੜਨ ਦੀ ਕੋਸ਼ਿਸ਼ ਕਰਦਾ ਵੇਖਿਆ ਜਾ ਸਕਦਾ ਹੈ। ਅਜਗਰ ਆਪਣੇ ਸ਼ਿਕਾਰ ਦੇ ਆਲੇ-ਦੁਆਲੇ ਆਪਣੇ ਆਪ ਨੂੰ ਲਪੇਟਣ ਅਤੇ ਉਸਦਾ ਸਾਹ ਘੋਟ ਮਾਰਨ ਲਈ ਜਾਣਿਆ ਜਾਂਦਾ ਹੈ, ਜਿਵੇਂ ਹੀ ਸ਼ਿਕਾਰ ਸਾਹ ਛੱਡਦਾ ਉਹ ਉਸਦਾ ਸਾਹ ਘੋਟ ਘੋਟ ਉਸਨੂੰ ਮਾਰ ਦਿੰਦਾ ਹੈ। ਮਗਰਮੱਛ ਅਤੇ ਅਜਗਰ ਦੋਵੇਂ ਇੱਕੋ ਪਰਿਵਾਰ ਦੇ ਮੈਂਬਰ ਹਨ ਅਤੇ ਵੀਡੀਓ ਵਿੱਚ ਦੋਵੇਂ ਹੀ ਹਾਰ ਮੰਨਣ ਲਈ ਤਿਆਰ ਨਹੀਂ ਜਾਪਦੇ, ਨਤੀਜੇ ਵਜੋਂ ਇੱਕ ਬੇਰਹਿਮੀ ਭਰੀ ਆਹਮੋ-ਸਾਹਮਣੇ ਦੀ ਲੜਾਈ ਹੁੰਦੀ ਵੇਖੀ ਜਾ ਸਕਦੀ ਹੈ। ਹਾਲਾਂਕਿ ਕੁਝ ਸਮੇਂ ਬਾਅਦ ਮਗਰਮੱਛ ਅਜਗਰ ਨੂੰ ਛੱਡ ਦਿੰਦਾ ਹੈ ਜਦੋਂ ਉਸਨੂੰ ਇਹਸਾਸ ਹੁੰਦਾ ਵੀ ਉਹ ਅਜਗਰ ਨੂੰ ਮਾਰਨ 'ਚ ਅਤੇ ਦੋ ਫਾੜ ਕਰਨ 'ਚ ਅਸਮਰੱਥ ਹੈ।

 
View this post on Instagram
 

A post shared by ?Animals Energy? (@animals.energy)

ਇਹ ਵੀ ਪੜ੍ਹੋ: VIRAL VIDEO: ਫੋਨ 'ਤੇ ਗੱਲਾਂ ਕਰ ਰਹੀ ਮਹਿਲਾ ਸਿੱਧਾ ਜਾ ਕੇ ਮੈਨਹੋਲ 'ਚ ਡਿੱਗੀ ਯੂਜ਼ਰਸ ਇਨ੍ਹਾਂ ਦੋਵੇਂ ਜੀਵਾਂ ਦੀ ਜ਼ਬਰਦਸਤ ਲੜਾਈ ਦੇਖ ਉਤਸ਼ਾਹਿਤ ਹਨ ਅਤੇ ਪੋਸਟ 'ਤੇ ਹੈਰਾਨੀ ਭਰੀ ਟਿੱਪਣੀਆਂ ਕਰ ਰਹੇ ਹਨ। -PTC News

Top News view more...

Latest News view more...