ਵਰਿੰਦਰ ਕੁਮਾਰ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਚੀਫ ਡਾਇਰੈਕਟਰ ਨਿਯੁਕਤ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਈਸ਼ਵਰ ਸਿੰਘ ਦੀ ਥਾਂ ਵਰਿੰਦਰ ਕੁਮਾਰ ਨੂੰ ਸਟੇਟ ਵਿਜੀਲੈਂਸ ਬਿਊਰੋ (VB) ਦਾ ਮੁਖੀ ਥਾਪਿਆ ਗਿਆ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਈਸ਼ਵਰ ਸਿੰਘ ਆਈਪੀਐਸ ਨੂੰ ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਦੇ ਅਹੁਦੇ ਤੋਂ ਮੁਕਤ ਕੀਤਾ ਗਿਆ ਹੈ ਅਤੇ ਉਹ ਅਗਲੀ ਤਾਇਨਾਤੀ ਲਈ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਨੂੰ ਰਿਪੋਰਟ ਕਰਨਗੇ।
ਪੰਜਾਬ ਸਰਕਾਰ ਨੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਦੀ ਬਦਲੀ ਕੀਤੀ ਗਈ ਹੈ। ਈਸ਼ਵਰ ਸਿੰਘ ਦੀ ਬਦਲੀ ਕਰਦੇ ਹੋਏ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਨਵਾਂ ਚੀਫ ਡਾਇਰੈਕਟਰ ਲਗਾਇਆ ਗਿਆ ਹੈ। ਵਰਿੰਦਰ ਕੁਮਾਰ ਪਹਿਲਾਂ ਏ.ਡੀ.ਜੀ.ਪੀ., ਜੇਲ੍ਹਾਂ ਵਜੋਂ ਤਾਇਨਾਤ ਸਨ। ਈਸ਼ਵਰ ਸਿੰਘ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ 6 ਜਨਵਰੀ ਨੂੰ ਵਿਜੀਲੈਂਸ ਬਿਊਰੋ ਦਾ ਮੁਖੀ ਨਿਯੁਕਤ ਕੀਤਾ ਸੀ।
ਪੰਜਾਬ ਸਰਕਾਰ ਨੇ 1993 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਰਿੰਦਰ ਕੁਮਾਰ ਨੂੰ ਆਈਪੀਐਸ ਅਧਿਕਾਰੀ ਈਸ਼ਵਰ ਸਿੰਘ ਦੀ ਥਾਂ ਪੰਜਾਬ ਵਿਜੀਲੈਂਸ ਬਿਊਰੋ ਦਾ ਚੀਫ ਡਾਇਰੈਕਟਰ ਨਿਯੁਕਤ ਕੀਤਾ ਹੈ। ਪੰਜਾਬ ਨੂੰ ਰਾਜ ਦੇ ਜੇਲ੍ਹ ਵਿਭਾਗ ਦਾ ਨਵਾਂ ਡੀਜੀਪੀ/ਏਡੀਜੀਪੀ ਨਿਯੁਕਤ ਕਰਨਾ ਹੋਵੇਗਾ ਕਿਉਂਕਿ ਵਰਿੰਦਰ ਕੁਮਾਰ ਇਸ ਸਮੇਂ ਜੇਲ੍ਹ ਵਿਭਾਗ ਦੇ ਮੁਖੀ ਹਨ।
ਇਹ ਹੀ ਪੜ੍ਹੋ : ਮਾਮਲਾ ਏਐਸਆਈ ਦੀ ਮੌਤ ਦਾ : ਪੀੜਤ ਪਰਿਵਾਰ ਨੇ ਸਿਵਲ ਹਸਪਤਾਲ ਦੇ ਬਾਹਰ ਦਿੱਤਾ ਧਰਨਾ