ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨੇ ਆਪਣੀ ਬੱਚੀ ਦਾ ਨਾਮ ਵਾਮਿਕਾ ਰਖਿਆ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਆਪਣੀ ਧੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਧੀ ਦਾ ਚਿਹਰਾ ਨਹੀਂ ਦਿਖ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਦੇ ਧੀ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਹੈ।
Virat Kohli Name Their Baby Girl Vamika! Know The Meaning Behind The Name Of The Couple's Little Angel - ZEE5 News" />ਕੋਹਲੀ ਅਤੇ ਅਨੁਸ਼ਕਾ ਨੇ ਆਪਣੀ ਧੀ ਦਾ ਨਾਮ ‘ਵਾਮਿਕਾ’ ਰੱਖਿਆ ਹੈ। ਉਥੇ ਹੀ ਹੁਣ ਵਿਰੁਸ਼ਕਾ ਦੀ ਧੀ ਦੇ ਨਾਮ ਨੂੰ ਲੈ ਕੇ ਚਰਚਾ ਹੋਣ ਲੱਗੀ ਹੈ ਅਤੇ ਹਰ ਕੋਈ ਇਸ ਦਾ ਅਰਥ ਜਾਣਨਾ ਚਾਹੁੰਦਾ ਹੈ।
ਪੜ੍ਹੋ ਹੋਰ ਖ਼ਬਰਾਂ :
Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ
ਵਾਮਿਕਾ ਦਾ ਅਰਥ
ਵਾਮਿਕਾ ਦਾ ਅਰਥ ਹੁੰਦਾ ਹੈ ਦੇਵੀ ਦੁਰਗਾ। ਇਹ ਨਾਮ ਦੇਵੀ ਦੁਰਗਾ ਦਾ ਹੀ ਇਕ ਵਿਸ਼ੇਸ਼ਣ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਵਾਮਿਕਾ ਦੇ ਨਾਮ ਨੂੰ ਵਿਰਾਟ ਅਤੇ ਅਨੁਸ਼ਕਾ ਦੇ ਨਾਲ ਨੂੰ ਮਿਲਾ ਕੇ ਬਣਿਆ ਹੈ। ਵਾਮਿਕਾ ਵਿਚ ਅਨੁਸ਼ਕਾ ਦਾ KA ਅਤੇ ਵਿਰਾਟ ਦਾ V ਸ਼ਾਮਲ ਹੈ।
ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ
‘ਵਾਮਿਕਾ’ ਨੂੰ ਦੋ ਨਾਵਾਂ - ਵਿਰਾਟ ਅਤੇ ਅਨੁਸ਼ਕਾ ਦੇ ਸੁਮੇਲ ਕਰਕੇ ਰਖਿਆ ਗਿਆ ਹੈ, ਇਸਦਾ ਇਸ ਦੇ ਕਈ ਅਰਥ ਵੀ ਹਨ। ਧਾਰਮਿਕ ਗ੍ਰੰਥਾਂ ਦੇ ਅਨੁਸਾਰ, ਵਾਮਿਕਾ ਦੇਵੀ ਦੁਰਗਾ ਦਾ ਦੂਜਾ ਨਾਮ ਹੈ। 'ਵਾਮ' ਨਾਮ ਤੋਂ ਉਪਜਦਾ ਹੈ ਜੋ ਹਿੰਦੂ ਦੇਵ ਭਗਵਾਨ ਸ਼ਿਵ ਦਾ ਇਕ ਚਿਹਰਾ ਹੈ | ਸ਼ਿਵਲਿੰਗ 'ਤੇ, ਪੰਜਵਾਂ ਚਿਹਰਾ' 'ਵਾਮਾਦੇਵਾ' 'ਦਾ ਹੈ ਜੋ ਸ਼ਿਵ ਦਾ ਸ਼ਾਂਤ, ਸ਼ਾਂਤਮਈ ਅਤੇ ਕਾਵਿਕ ਪੱਖ ਹੈ। ਦੇਵੀ ਦੁਰਗਾ, ਜੋ ਭਗਵਾਨ ਸ਼ਿਵ ਦਾ ਅੱਧਾ ਅੰਗ ਯਾਨੀ ਕਿ ਅਰਧਅੰਗਿਨੀ ਹੈ।

ਅਨੁਸ਼ਕਾ ਨੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਅਸੀਂ ਜ਼ਿੰਦਗੀ ਪਿਆਰ ਅਤੇ ਸ਼ੁਕਰਗੁਜ਼ਾਰੀ ਨਾਲ ਜਿਊਂਦੇ ਰਹੇ ਪਰ ਵਾਮਿਕਾ ਨੇ Îੲਸ ਛੋਟੀ ਜਿਹੀ ਜ਼ਿੰਦਗੀ ਨੂੰ ਇਕ ਨਵੇਂ ਪੱਧਰ ’ਤੇ ਪਹੁੰਚਾਇਆ।’ ਉਨ੍ਹਾਂ ਅੱਗੇ ਲਿਖਿਆ, ‘ਕਈ ਵਾਰ ਕੁੱਝ ਹੀ ਹੀ ਮਿੰਟਾਂ ’ਚ ਹੀ ਹੰਝੂ, ਹਾਸਾ, ਚਿੰਤਾ, ਖ਼ੁਸ਼ੀ ਵਰਗੀਆਂ ਭਾਵਨਾਵਾਂ ਦਾ ਅਹਿਸਾਸ ਹੋ ਜਾਂਦਾ ਹੈ...ਨੀਂਦ ਤਾਂ ਹੁਣ ਗਾਇਬ ਹੀ ਹੈ...ਪਰ ਸਾਡੇ ਦਿਲ ਖ਼ੁਸ਼ੀਆਂ ਨਾਲ ਲਬਰੇਜ ਹਨ। ਸ਼ੁੱਭਕਾਮਨਾਵਾਂ ਅਤੇ ਪ੍ਰਾਰਥਨਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।’
virushka's duaghter