ਹੋਰ ਖਬਰਾਂ

ਮੁੰਬਈ ਤੋਂ ਦਿੱਲੀ ਜਾ ਰਹੇ ਜਹਾਜ਼ 'ਚੋਂ ਖ਼ਤਮ ਹੋਇਆ ਫਿਊਲ, ਮਸਾਂ ਬਚੀ 153 ਲੋਕਾਂ ਦੀ ਜਾਨ

By Jashan A -- July 17, 2019 12:07 pm -- Updated:Feb 15, 2021

ਮੁੰਬਈ ਤੋਂ ਦਿੱਲੀ ਜਾ ਰਹੇ ਜਹਾਜ਼ 'ਚੋਂ ਖ਼ਤਮ ਹੋਇਆ ਫਿਊਲ, ਮਸਾਂ ਬਚੀ 153 ਲੋਕਾਂ ਦੀ ਜਾਨ,ਨਵੀਂ ਦਿੱਲੀ: ਮੁੰਬਈ ਤੋਂ ਦਿੱਲੀ ਆ ਰਹੇ 153 ਜਹਾਜ਼ ਯਾਤਰੀਆਂ ਦੀ ਜਾਨ ਉਸ ਸਮੇਂ ਖਤਰੇ 'ਚ ਪੈ ਗਈ, ਜਦੋਂ ਵਿਸਤਾਰਾ ਫਲਾਈਟ ਦੇ ਫਿਊਲ ਟੈਂਕ 'ਚ ਘੱਟ ਫਿਊਲ ਰਹਿ ਗਿਆ।ਦਿੱਲੀ ਜਾ ਰਹੇ ਜਹਾਜ਼ ਨੂੰ ਲਖਨਊ ਮੋੜਿਆ ਗਿਆ।

ਦਰਅਸਲ ਪਾਇਲਟਾਂ ਨੇ ਐਮਰਜੈਂਸੀ ਸੰਦੇਸ਼ ਭੇਜ ਕੇ ਜਹਾਜ਼ ਨੂੰ ਲਖਨਊ ਹਵਾਈ ਅੱਡੇ 'ਤੇ ਉਤਾਰਿਆ ਤਾਂ ਫਿਊਲ ਟੈਂਕ ਤਕਰੀਬਨ ਖਾਲੀ ਸੀ।ਪਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਿਆ।

ਹੋਰ ਪੜ੍ਹੋ:ਪਰਿਵਾਰ ਨੂੰ ਕੀ ਪਤਾ ਸੀ ਝੋਨਾ ਲੈ ਕੇ ਜਾ ਰਹੇ ਨੌਜਵਾਨਾਂ ਨਾਲ ਵਾਪਰ ਸਕਦੀ ਹੈ ਇਹ ਵੱਡੀ ਘਟਨਾ

ਵਿਸਤਾਰਾ ਏਅਰਲਾਈਨਜ਼ ਦੇ ਨਾਗਰਿਕ ਹਵਾਬਾਜ਼ੀ ਜਨਰਲ ਡਾਇਰੈਕਟਰ (ਡੀ. ਜੀ. ਸੀ. ਏ.) ਨੇ ਵਿਸਤਾਰਾ ਏਅਰਲਾਈਨਜ਼ ਦੇ ਇਕ ਪਾਇਲਟ 'ਤੇ ਜਹਾਜ਼ ਉਡਾਣ 'ਤੇ ਰੋਕ ਲਾ ਦਿੱਤੀ ਹੈ।

-PTC News

  • Share