adv-img
ਮੁੱਖ ਖਬਰਾਂ

ਪੰਜਾਬ 'ਚ ਅਮਨ ਅਮਾਨ ਨਾਲ ਨੇਪਰੇ ਚੜ੍ਹੀਆਂ ਨਗਰ ਕੌਂਸਲ ਚੋਣਾਂ

By Jagroop Kaur -- February 14th 2021 11:13 PM

ਪੰਜਾਬ ਦੇ ਵੱਖ ਵੱਖ ਸੂਬਿਆਂ 'ਚ ਅੱਜ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ। ਜਿਥੇ ਕੁਝ ਥਾਵਾਂ 'ਤੇ ਭਾਵੇਂ ਹੀ ਤਣਾਅਪੂਰਨ ਮਾਹੌਲ ਰਿਹਾ ਉਥੇ ਹੀ ਪੁਲਿਸ ਅਫਸਰਾਂ ਦੀ ਰਹਿਨੁਮਾਈ ਹੇਠ ਸ਼ਾਂਤੀਪੂਰਵਕ ਚੋਣਾਂ ਹੋਈਆਂ ਜਿੰਨਾ ਦਾ ਹੋਣਾ ਇੱਕ ਸਲਾਂਘਾਯੋਗ ਕਦਮ ਹੈ। ਪੁਲਿਸ ਅਧਿਕਾਰੀਆਂ ਅਤੇ ਸਮਾਜਸੇਵੀਆਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਭਾਈਚਾਰਕ ਸਾਂਝ ਨਾਲ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ। ਜਿਵੇਂ ਕਿ ਇੱਕ ਮੈਚ ਦੌਰਾਨ ਦੋ ਵਿਰੋਧੀ ਟੀਮਾਂ ਆਪਣੀ-ਆਪਣੀ ਜਿੱਤ ਲਈ ਜੋਰਅਜਮਾਇਸ਼ ਕਰਦੀਆਂ ਹਨ। ਪਰ ਉਸ ਉਪਰੰਤ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਮਿਲਵਰਤਨ ਜਾਰੀ ਰਹਿੰਦਾ ਹੈ। ਚੋਣਾਂ ਅਜਿਹੀ ਹੀ ਇੱਕ ਮਿਸਾਲ ਬਣ ਕੇ ਲੋਕਾਂ ਦੇ ਸਾਹਮਣੇ ਉੱਭਰੀ ਹੈ, ਜੋ ਕਿ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।Punjab Municipal Election 2021 : Voting Start for Punjab Municipal Election

ਹੋਰ ਪੜ੍ਹੋ : ਪੁਲਵਾਮਾ ਹਮਲੇ ਦੇ ਸ਼ਹੀਦਾਂ ਦੀ ਯਾਦ ’ਚ ਕਿਸਾਨਾਂ ਵੱਲੋਂ ਟਿਕਰੀ ਬਾਰਡਰ ‘ਤੇ ਕੱਢਿਆ ਗਿਆ ਕੈਂਡਲ ਮਾਰਚ

ਉਨ੍ਹਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਹੋਇਆਂ ਪੁਲਸ ਪ੍ਰਸ਼ਾਸ਼ਨ ਵੱਲੋਂ ਹਰ ਇੱਕ ਵਾਰਡ ਅਤੇ ਬੂਥ 'ਤੇ ਤਿੱਖੀ ਨਜਰ ਰੱਖਦਿਆਂ ਇਹ ਚੋਣਾਂ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਨਗਰ ਕੌਂਸਲ ਨਵਾਂਸ਼ਹਿਰ, ਬੰਗਾ ਅਤੇ ਰਾਹੋਂ ਦੀਆਂ ਆਮ ਚੋਣਾਂ ਲਈ ਅੱਜ ਪੋਲਿੰਗ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਅਤੇ ਤਿੰਨਾਂ ਨਗਰ ਕੌਂਸਲਾਂ ਵਿਚ ਕੁੱਲ 69.71 ਫੀਸਦੀ ਮੱਤਦਾਨ ਹੋਇਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਨਗਰ ਕੌਂਸਲ ਚੋਣਾਂ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ ਅਤੇ ਸਵੇਰ ਤੋਂ ਹੀ ਲੋਕ ਪੋਲਿੰਗ ਕੇਂਦਰਾਂ ਵਿਚ ਆਉਣੇ ਸ਼ੁਰੂ ਹੋ ਗਏ।

Punjab Municipal Election 2021: All you need to know

ਪੜ੍ਹੋ ਹੋਰ ਖ਼ਬਰਾਂ : ਬਠਿੰਡਾ ਦੇ ਵਾਰਡ ਨੰਬਰ -14 ‘ਤੇ ਜਾਅਲੀ ਵੋਟ ਪਾਉਣ ਆਏ ਵੋਟਰ ਨੂੰ ਰੰਗੇ ਹੱਥੀਂ ਫੜਿਆ

ਉਨਾਂ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ ਵਿਚ 65.58 ਫੀਸਦੀ, ਬੰਗਾ ਵਿਚ 71.45 ਫੀਸਦੀ ਅਤੇ ਰਾਹੋਂ ਵਿਚ 80.76 ਫੀਸਦੀ ਮੱਤਦਾਨ ਹੋਇਆ। ਉਥੇ ਹੀ ਆਦਮਪੁਰ, ਅਲਾਵਲਪੁਰ, ਕਰਤਾਰਪੁਰ, ਨਕੋਦਰ, ਫਿਲੌਰ, ਲੋਹੀਆਂ ਖਾਸ ਅਤੇ ਮਹਿਤਪੁਰ ਵਿਚ ਅੱਜ ਵੋਟਾਂ ਪੈ ਰਹੀਆਂ ਹਨ। ਨਗਰ ਕੌਂਸਲ ਦੇ 110 ਵਾਰਡਾਂ ਵਿਚ ਹੋ ਰਹੀਆਂ ਚੋਣਾਂ ਲਈ ਕੁੱਲ 593 ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰੀਆਂ ਸਨ, ਜਿਸ ਵਿਚੋਂ 172 ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਹੁਣ ਚੋਣ ਮੈਦਾਨ ਵਿਚ 417 ਉਮੀਦਵਾਰ ਹਨ। ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਆਉਣਗੇ

  • Share