ਦਿੱਲੀ 'ਚ ਅੱਜ ਬਦਲੇਗਾ ਮੌਸਮ, ਇਨ੍ਹਾਂ ਸੂਬਿਆਂ 'ਵਿਚ ਦਿਖ ਰਿਹੈ 'ਯਾਸ' ਦਾ ਅਸਰ

By Baljit Singh - May 29, 2021 12:05 pm

ਨਵੀਂ ਦਿੱਲੀ: ਇਕ ਪਾਸੇ ਦੇਸ਼ ਜਿੱਥੇ ਚੱਕਰਵਾਤੀ ਤੂਫਾਨ ਯਾਸ ਦੇ ਭਿਆਨਕ ਕਹਿਰ ਦਾ ਸਾਹਮਣਾ ਕਰ ਰਿਹਾ ਹੈ ਉਥੇ ਹੀ ਰਾਜਧਾਨੀ ਦਿੱਲੀ ਅਤੇ ਹਾਰਿਆਣਾ ਵਿਚ ਲੋਕਾਂ ਦਾ ਗਰਮੀ ਨਾਲ ਬੁਰਾ ਹਾਲ ਹੈ, ਪਰ ਹੁਣ ਰਾਹਤ ਦੀ ਗੱਲ ਇਹ ਹੈ ਕਿ ਅੱਜ ਸ਼ਾਮ ਤੱਕ ਦਿੱਲੀ ਦੇ ਮੌਸਮ ਵਿਚ ਬਦਲਾਅ ਆਵੇਗਾ। ਇਸਦੇ ਬਾਅਦ ਐਤਵਾਰ ਤੋਂ ਮੰਗਲਵਾਰ ਤੱਕ ਲਗਾਤਾਰ ਤਿੰਨ ਦਿਨ ਤੱਕ ਮੀਂਹ ਹੋਣ ਦੀ ਸੰਭਾਵਨਾ ਹੈ।

ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ

ਉਥੇ ਹੀ ਪਹਾੜੀ ਇਲਾਕੀਆਂ ਵਿਚ ਹਨੇਰੀ ਅਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਓਧਰ ਚੱਕਰਵਾਤ ਯਾਸ ਨੇ ਓਡਿਸ਼ਾ-ਬੰਗਾਲ, ਝਾਰਖੰਡ ਅਤੇ ਬਿਹਾਰ ਵਿਚ ਭਿਆਨਕ ਤਬਾਹੀ ਮਚਾਈ। ਅੱਜ ਵੀ ਇਸ ਤੂਫਾਨ ਦੇ ਚਲਦੇ ਇਨ੍ਹਾਂ ਸਾਰੇ ਸੂਬਿਆਂ ਵਿਚ ਅਲਰਟ ਜਾਰੀ ਕੀਤਾ ਗਿਆ ਹੈ।

ਉੱਤਰਾਖੰਡ ਤੇ ਹਿਮਾਚਲ ਵਿਚ ਬਦਲਿਆ ਮੌਸਮ
ਹੁਣ ਉੱਤਰਾਖੰਡ ਵਿਚ ਮੌਸਮ ਬਦਲ ਗਿਆ ਹੈ। ਐਤਵਾਰ ਨੂੰ ਕਈ ਜਗ੍ਹਾ ਤੜਕੇ ਤੇਜ਼ ਹਨੇਰੀ ਦੇ ਨਾਲ ਮੀਂਹ ਦਰਜ ਕੀਤਾ ਗਿਆ। ਉਥੇ ਹੀ ਹਿਮਾਚਲ ਪ੍ਰਦੇਸ਼ ਦੇ ਉੱਚੇ ਖੇਤਰਾਂ ਵਿਚ ਬਰਫਬਾਰੀ ਅਤੇ ਹੇਠਲੇ ਖੇਤਰਾਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਪ੍ਰਦੇਸ਼ ਦੇ ਛੇ ਜ਼ਿਲਿਆਂ ਵਿਚ ਤੇਜ਼ ਹਵਾ ਚੱਲਣ ਦੇ ਨਾਲ ਬਿਜਲੀ ਡਿੱਗਣ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

ਪੜ੍ਹੋ ਹੋਰ ਖਬਰਾਂ: ਸਾਗਰ ਕਤਲ ਮਾਮਲੇ ‘ਚ ਵੀਡੀਓ ਆਈ ਸਾਹਮਣੇ , ਮੌਤ ਤੋਂ ਪਹਲੇ ਕਿੰਝ ਤੜਫਿਆ ਪਹਿਲਵਾਨ

ਝਾਰਖੰਡ ਦੇ ਇਨ੍ਹਾਂ 9 ਜ਼ਿਲਿਆਂ ਵਿਚ ਭਾਰੀ ਮੀਂਹ, ਯੈਲੋ ਅਲਰਟ ਜਾਰੀ
ਰਿਪੋਰਟ ਮੁਤਾਬਕ, ਅੱਜ ਯਾਨੀ ਸ਼ਨੀਵਾਰ ਸ਼ਾਮ ਤੱਕ ਝਾਰਖੰਡ ਵਿਚ ਯਾਸ ਚੱਕਰਵਾਤ ਦਾ ਅਸਰ ਪੂਰੀ ਤਰ੍ਹਾਂ ਖਤ‍ਮ ਹੋ ਜਾਵੇਗਾ। ਮੌਸਮ ਵਿਭਾਗ ਨੇ ਅੱਜ ਰਾਂਚੀ, ਬੋਕਾਰੋ, ਖੂੰਟੀ, ਰਾਮਗੜ, ਹਜਾਰੀਬਾਗ, ਗੁਮਲਾ, ਕੋਡਰਮਾ ਅਤੇ ਚਤਰਾ ਵਿਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ।

ਭਾਗਲਪੁਰ ਵਿਚ ਮੀਂਹ ਨੇ ਤੋੜਿਆ 15 ਸਾਲ ਦਾ ਰਿਕਾਰਡ
ਓਧਰ, ਯਾਸ ਦਾ ਅਸਰ ਬਿਹਾਰ ਵਿਚ ਵੀ ਦੇਖਣ ਨੂੰ ਮਿਲਿਆ। ਤੂਫਾਨ ਦੇ ਚੱਲਦੇ ਭਾਗਲਪੁਰ ਵਿਚ ਲਗਾਤਾਰ ਮੀਂਹ ਹੋ ਰਿਹਾ ਹੈ। ਮੀਂਹ ਨੇ ਪਿਛਲੇ 15 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੀਂਹ ਦੇ ਕਾਰਨ ਗਰਮੀ ਦੇ ਮਹੀਨੇ ਵਿਚ ਠੰਡ ਦਾ ਅਹਿਸਾਸ ਹੋ ਰਿਹਾ ਹੈ। ਵੱਡੇ ਪੈਮਾਨੇ ਉੱਤੇ ਅੰਬ-ਲੀਚੀ, ਮੱਕੀ ਅਤੇ ਕੇਲੇ ਦੀ ਫਸਲ ਬਰਬਾਦ ਹੋਈ ਹੈ।

ਪੜ੍ਹੋ ਹੋਰ ਖਬਰਾਂ: ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

31 ਮਈ ਨੂੰ ਇਨ੍ਹਾਂ ਸੂਬਿਆਂ ਵਿਚ ਮੀਂਹ ਦੇ ਆਸਾਰ
ਇਸਦੇ ਇਲਾਵਾ 31 ਮਈ ਨੂੰ ਪੱਛਮ ਬੰਗਾਲ, ਸਿੱਕਿਮ, ਅਰੁਣਾਚਲ ਪ੍ਰਦੇਸ਼, ਅਸਮ, ਮੇਘਾਲਿਆ, ਤਮਿਲਨਾਡੂ ਅਤੇ ਪੁਡੁਚੇਰੀ ਵਿਚ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਸ ਦੌਰਾਨ ਹਵਾ ਦੀ ਰਫਤਾਰ ਵੀ ਤੇਜ਼ ਹੋਵੇਗੀ।

-PTC News

adv-img
adv-img