Sun, Dec 14, 2025
Whatsapp

UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ

Reported by:  PTC News Desk  Edited by:  Shanker Badra -- April 20th 2021 03:35 PM
UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ

UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ

ਯੂਪੀ : ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਕੋਰੋਨਾ ਦੀ ਮਾਰ ਨਾਲ ਜੂਝ ਰਹੇ ਹਨ। ਯੂਪੀਸਰਕਾਰ ਇਸ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਵੈਕਸੀਨ ਲਗਾਉਣ ਤੋਂ ਲੈ ਕੇ ਰਾਤ ਦੇ ਕਰਫਿਊ ਜਿਹੇ ਤਮਾਮ ਉਪਾਅ ਕੀਤੇ ਜਾ ਰਹੇ ਹਨ ਪਰ ਕੋਰੋਨਾ ਕੇਸ ਵਧ ਰਹੇ ਹਨ। ਇਸ ਦੇ ਮੱਦੇਨਜ਼ਰ ਯੋਗੀ ਸਰਕਾਰ ਨੇ ਸ਼ਨੀਵਾਰ ਅਤੇ ਐਤਵਾਰ ਨੂੰ ਸੂਬੇ  ਵਿਚ 2 ਦਿਨਾਂ ਲਈ ਵੀਕੈਂਡ ਲਾਕਡਾਊਨ (Weekend lockdown) ਲਗਾਉਣ ਦਾ ਫੈਸਲਾ ਕੀਤਾ ਹੈ। ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   [caption id="attachment_490889" align="aligncenter" width="299"]Weekend lockdown imposed in Uttar Pradesh, night curfew in all districts UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ[/caption] ਇਸ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸਭ ਕੁੱਝ ਬੰਦ ਰਹੇਗਾ। ਵੀਕੈਂਡ ਲਾਕਡਾਊਨ ਦੌਰਾਨ ਸਾਰੇ ਬਾਜ਼ਾਰ ਅਤੇ ਖਰੀਦਦਾਰੀ ਕੰਪਲੈਕਸ ਬੰਦ ਰਹਿਣਗੇ। ਇਸ ਸਮੇਂ ਦੌਰਾਨ ਸੈਨੀਟਾਈਜ਼ਰ ਦਾ ਕੰਮ ਕੀਤਾ ਜਾਵੇਗਾ ਪਰ ਜ਼ਰੂਰੀ ਸੇਵਾਵਾਂ ਬੰਦ ਨਹੀਂ ਹੋਣਗੀਆਂ। ਵੀਕੈਂਡ ਲਾਕਡਾਊਨ ਦੌਰਾਨ ਉੱਤਰ ਪ੍ਰਦੇਸ਼ ਵਿਚ ਬਿਨਾਂ ਕਾਰਨ ਬਾਹਰ ਨਿਕਲਣ ਉੱਤੇ ਮਨਾਹੀ ਰਹੇਗੀ। ਇਸ ਤੋਂ ਇਲਾਵਾ ਕੋਰੋਨਾ ਵੈਕਸੀਨੇਸ਼ਨ, ਮੈਡੀਕਲ ਖੇਤਰ ਨਾਲ ਜੁੜਏ ਲੋਕਾਂ ਨੂੰ ਵੀ ਛੋਟ ਦਿੱਤਾ ਜਾਵੇਗੀ। [caption id="attachment_490886" align="aligncenter" width="300"]Weekend lockdown imposed in Uttar Pradesh, night curfew in all districts UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ[/caption] ਸੀ.ਐੱਮ ਯੋਗੀ ਨੇ ਇਸ ਸਬੰਧ ਵਿਚ ਮੰਗਲਵਾਰ ਨੂੰ ਕੋਰੋਨਾ ਦੇ ਪ੍ਰਬੰਧਨ ਲਈ ਬਣਾਈ ਗਈ ਟੀਮ -11 ਨੂੰ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਸ਼ਹਿਰਾਂ ਵਿੱਚ 500 ਤੋਂ ਵੱਧ ਪਾਜ਼ੀਟਿਵ ਮਾਮਲੇ ਹਨ ,ਓਥੇ ਰਾਤ 8 ਵਜੇ ਤੋਂ ਲੈ ਕੇ ਅਗਲੇ ਦਿਨ ਸਵੇਰੇ 7 ਵਜੇ ਤੱਕਨਾਈਟ ਕਰਫ਼ਿਊ ਲਾਗੂ ਰਹੇਗਾ।ਮੁੱਖ ਮੰਤਰੀ ਨੇ ਕਿਹਾ ਕਿਵੀਕੈਂਡ ਲਾਕਡਾਊਨ ਵਿੱਚ ਭੀੜ ਵਾਲੀਆਂ ਥਾਵਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਦੋਵਾਂ ਦਿਨਾਂ ਵਿਚ ਸੈਨੀਟਾਈਜ਼ਰ ਦਾ ਕੰਮ ਕੀਤਾ ਜਾਵੇਗਾ। [caption id="attachment_490888" align="aligncenter" width="275"]Weekend lockdown imposed in Uttar Pradesh, night curfew in all districts UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ[/caption] ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਸੀ। ਮੰਗਲਵਾਰ ਨੂੰ ਇਲਾਹਾਬਾਦ ਹਾਈਕੋਰਟ ਦੇ ਪੰਜ ਸ਼ਹਿਰਾਂ ਵਿਚ ਤਾਲਾਬੰਦੀ ਲਾਉਣ ਦੇ ਆਦੇਸ਼ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਸੀ। ਵਾਰਾਣਸੀ, ਕਾਨਪੁਰ ਨਗਰ, ਗੋਰਖਪੁਰ, ਲਖਨ. ਅਤੇ ਪ੍ਰਯਾਗਰਾਜ ਵਿੱਚ ਕੋਰੋਨਾ ਦੀ ਲਾਗ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਇਲਾਹਾਬਾਦ ਹਾਈਕੋਰਟ ਨੇ ਇਨ੍ਹਾਂ ਸ਼ਹਿਰਾਂ ਵਿੱਚ 26 ਅਪ੍ਰੈਲ ਤੱਕ ਤਾਲਾਬੰਦੀ ਦਾ ਆਦੇਸ਼ ਦਿੱਤਾ ਹੈ। ਇਸ ਫੈਸਲੇ ਖਿਲਾਫਯੂਪੀ ਸਰਕਾਰ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ। [caption id="attachment_490887" align="aligncenter" width="259"]Weekend lockdown imposed in Uttar Pradesh, night curfew in all districts UP Weekend Lockdown : ਯੂਪੀ 'ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਲੱਗੇਗਾ ਵੀਕੈਂਡ ਲੌਕਡਾਊਨ[/caption] ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ 'ਚ ਅੱਜ ਰਾਤ ਤੋਂ ਮੁੜ ਲੱਗੇਗਾ ਦੱਸ ਦਈਏ ਕਿ ਯੂਪੀ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਬੀਤੇ ਐਤਵਾਰ ਨੂੰ ਪ੍ਰਦੇਸ਼ ਦੇ ਕਈ ਜ਼ਿਲਿਆਂ ਵਿਚ ਲਾਕਡਾਊਨ ਲਾਇਆ ਸੀ। ਇਸ ਐਤਵਾਰ ਨੂੰ ਕਰੀਬ 10 ਜ਼ਿਲਿਆਂ ਵਿਚ ਲਾਕਡਾਊਨ ਸੀ ਪਰ ਹੁਣ ਪੂਰੇ ਪ੍ਰਦੇਸ਼ ਵਿਚ ਸ਼ਨੀਵਾਰ-ਐਤਵਾਰ ਨੂੰ ਲਾਕਡਾਊਨ ਹੋਵੇਗਾ। ਯੂਪੀ ਸਰਕਾਰ ਨੇ ਆਪਣੇ ਹੁਕਮ ਵਿਚ ਅਪੀਲ ਕੀਤੀ ਹੈ ਕਿ ਜਿਥੋਂ ਤੱਕ ਜ਼ਰੂਰੀ ਹੋਵੇ, ਘਰ ਚੋਂ ਬਾਹਰ ਨਾ ਨਿਕਲੋ। ਤਿਓਹਾਰ ਘਰੇ ਹੀ ਮਨਾਓ, ਨਿਕਲੋ ਤਾਂ ਮਾਸਕ ਪਾ ਕੇ। ਜਨਤਕ ਸਥਾਨਾਂ ਉੱਤੇ ਭੀੜ ਨਾ ਹੋਵੇ। -PTCNews


Top News view more...

Latest News view more...

PTC NETWORK
PTC NETWORK