ਮੁੱਖ ਖਬਰਾਂ

ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੁਰਾਣੀ ਰੰਜਿਸ਼ ਤਹਿਤ ਚੱਲੀ ਗੋਲੀ, ਇੱਕ ਔਰਤ ਦੀ ਹੋਈ ਮੌਤ

By Shanker Badra -- April 01, 2021 4:49 pm

ਵੇਰਕਾ : ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪੁਰਾਣੀ ਰੰਜਿਸ਼ ਦੇ ਤਹਿਤ ਕੁੱਝ ਨੌਜਵਾਨਾਂ ਨੇ ਇੱਕ ਘਰ 'ਤੇ ਹਮਲਾ ਕਰ ਦਿੱਤਾ ਤੇ ਘਰ ਦੇ ਬਾਹਰ ਖੜੇ ਮੋਟਰਸਾਈਕਲ ਨੂੰ ਭੰਨ ਦਿੱਤਾ ਅਤੇ ਗੋਲੀਆਂ ਚਲਾਈਆਂ ਗਈਆਂ ਹਨ।

ਪੜ੍ਹੋ ਹੋਰ ਖ਼ਬਰਾਂ : ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ 'ਚ ਹੋਈ ਮੌਤ

Woman shot dead on Batala Road in Amritsar by Under the old grudge ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੁਰਾਣੀ ਰੰਜਿਸ਼ ਤਹਿਤ ਚੱਲੀ ਗੋਲੀ, ਇੱਕ ਔਰਤ ਦੀ ਹੋਈ ਮੌਤ

ਇੱਕ ਗੋਲੀ ਘਰ 'ਚ ਰਹਿਣ ਵਾਲੀ ਲਤਾ ਨਾਮੀ ਔਰਤ ਦੇ ਲੱਗੀ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਉਸਦੇ ਭਰਾ 'ਤੇ ਦੋਸ਼ੀ ਸਨੀ ਉਸਦੀ ਪਤਨੀ ਨੂੰ ਛੇੜਨ ਦਾ ਇਲਜ਼ਾਮ ਲਗਾਇਆ ਗਿਆ ਸੀ।

Woman shot dead on Batala Road in Amritsar by Under the old grudge ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੁਰਾਣੀ ਰੰਜਿਸ਼ ਤਹਿਤ ਚੱਲੀ ਗੋਲੀ, ਇੱਕ ਔਰਤ ਦੀ ਹੋਈ ਮੌਤ

ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਪੱਖਾਂ ਨੂੰ ਬਿਠਾਅ ਕੇ ਰਾਜ਼ੀਨਾਮਾ ਵੀ ਕਰਾਇਆ ਗਿਆ ਪਰ ਅੱਜ ਸੰਨੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੂਰਜ ਦੇ ਘਰ 'ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਉਣੀਆਂ ਕਰ ਦਿੱਤੀਆਂ।

Woman shot dead on Batala Road in Amritsar by Under the old grudge ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਪੁਰਾਣੀ ਰੰਜਿਸ਼ ਤਹਿਤ ਚੱਲੀ ਗੋਲੀ, ਇੱਕ ਔਰਤ ਦੀ ਹੋਈ ਮੌਤ

ਇਸ ਦੌਰਾਨ ਇੱਕ ਗੋਲੀ ਸੂਰਜ ਦੀ ਮਾਂ ਨੂੰ ਲੱਗੀ ,ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀ ਸਰਬਜੀਤ ਬਾਜਵਾ ਦਾ ਕਹਿਣਾ ਹੈ ਕਿ ਚਾਰ ਮਹੀਨੇ ਪਹਿਲਾਂ ਦੀ ਰੰਜਿਸ਼ ਨੂੰ ਲੈ ਸਨੀ ਨਾਮਕ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਹਮਲਾ ਕੀਤਾ ਹੈ ,ਜਿਸ 'ਚ ਇੱਕ ਔਰਤ ਦੀ ਮੌਤ ਹੋ ਗਈ।

-PTCNews

  • Share