Mon, Jun 16, 2025
Whatsapp

ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਮਹਿਲਾ ਵੱਲੋਂ ਬੀੜੀ ਪੀਣ ਦੀ ਕੋਸ਼ਿਸ਼, ਸੇਵਾਦਾਰਾਂ ਨੇ ਸੋਧਿਆ

Reported by:  PTC News Desk  Edited by:  Jasmeet Singh -- March 17th 2022 01:24 PM
ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਮਹਿਲਾ ਵੱਲੋਂ ਬੀੜੀ ਪੀਣ ਦੀ ਕੋਸ਼ਿਸ਼, ਸੇਵਾਦਾਰਾਂ ਨੇ ਸੋਧਿਆ

ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਮਹਿਲਾ ਵੱਲੋਂ ਬੀੜੀ ਪੀਣ ਦੀ ਕੋਸ਼ਿਸ਼, ਸੇਵਾਦਾਰਾਂ ਨੇ ਸੋਧਿਆ

ਸ੍ਰੀ ਅੰਮ੍ਰਿਤਸਰ ਸਾਹਿਬ, 16 ਮਾਰਚ: ਸਿੱਖਾਂ ਦੇ ਪਾਕ ਤੇ ਪਵਿੱਤਰ ਅਸਥਾਨ ਸ੍ਰੀ ਅਮ੍ਰਿਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਸੇਵਾਦਾਰਾਂ ਦੀ ਫੁਰਤੀ ਸਦਕਾ ਪਰਿਕਰਮਾ 'ਚ ਬੇਅਦਬੀ ਦੀ ਕੋਸ਼ਿਸ਼ ਨੂੰ ਨਾਕਾਮਿਆਬ ਕਰ ਦਿੱਤਾ ਗਿਆ। ਇਹ ਵੀ ਪੜ੍ਹੋ: ਨਾਭਾ ਤੋਂ ਚੰਡੀਗੜ੍ਹ ਲਈ ਸਾਈਕਲ 'ਤੇ ਰਵਾਨਾ ਹੋਏ 'ਆਪ' ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਚੌਕਸ ਸੇਵਾਦਾਰਾਂ ਵੱਲੋਂ ਮੌਕੇ 'ਤੇ ਹੀ ਬੇਅਦਬੀ ਹੋਣ ਤੋਂ ਪਹਿਲਾਂ ਆਈ ਮਹਿਲਾ ਨੂੰ ਰੋਕ ਦਿੱਤਾ ਗਿਆ ਜਿਸਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਕਰਮਾ 'ਚ ਬੀੜੀ ਪੀਣ ਦੀ ਕੋਸ਼ਿਸ਼ ਕੀਤੀ। ਸੇਵਾਦਾਰਾਂ ਵੱਲੋਂ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਬੀੜੀ ਪੀਣ ਦੀ ਕੋਸ਼ਿਸ ਕਰਦੀ ਇਸ ਬਿਹਾਰੀ ਔਰਤ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਮਗਰੋਂ ਬਣਦੀ ਕਾਰਵਾਈ ਕਰਦਿਆਂ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਵਾਇਰਲ ਹੋ ਰਹੀ ਵੀਡੀਓ ਤੋਂ ਇਹ ਵੀ ਖ਼ਦਸ਼ਾ ਲਾਇਆ ਜਾ ਰਿਹਾ ਕਿ ਬਿਹਾਰ ਨਾਲ ਸਬੰਧਿਤ ਇਹ ਔਰਤ ਮਰਿਆਦਾ ਤੋਂ ਅਣਜਾਣ ਹੋਵੇ, ਪਰ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਕਾਰਵਾਈ ਨੂੰ ਲੋਕਾਂ ਵੱਲੋਂ ਜਾਇਜ਼ ਠਹਿਰਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ, ਇਸ ਦੇ ਨਾਲ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਬਿਹਾਰੀ ਔਰਤ ਦੇ ਨਾਲ 2 ਬੱਚੇ ਵੀ ਸਨ ਅਤੇ ਇੱਕ ਸੇਵਾਦਾਰ ਵੱਲੋਂ 12-13 ਦੀ ਦਰਮਿਆਨੀ ਰਾਤ ਇਸ ਔਰਤ 'ਤੇ ਸ਼ੱਕ ਹੋਇਆ ਜਿਸਤੋਂ ਬਾਅਦ ਉਸਤੋਂ ਪੁੱਛ ਗਿੱਛ ਕੀਤੀ ਗਈ। ਇਹ ਵੀ ਪੜ੍ਹੋ: ਹਾਈ ਕੋਰਟ ਦਾ ਆਦੇਸ਼ : ਸੱਸ-ਸਹੁਰੇ ਦੀ ਹਾਸਿਲ ਜਾਇਦਾਦ 'ਚ ਨੂੰਹ ਦੀ ਹੈਸੀਅਤ ਸਿਰਫ਼ ਲਾਇਸੈਂਸੀ ਉਨ੍ਹਾਂ ਦੱਸਿਆ ਕਿ ਹੋ ਸਕਦਾ ਬਿਹਾਰ ਤੋਂ ਆਈ ਇਹ ਮਹਿਲਾ ਸਿੱਖ ਰਹਿਤ ਮਰਿਆਦਾ ਤੋਂ ਅਣਜਾਣ ਹੋਵੇ ਪਰ ਪ੍ਰਬੰਧਕਾਂ ਵੱਲੋਂ ਬਣਦੀ ਕਾਰਵਾਈ ਕੀਤੀ ਗਈ ਹੈ ਤੇ ਬਾਕੀ ਸੰਸਥਾਵਾਂ ਵੱਲੋਂ ਉਨ੍ਹਾਂ ਦੀ ਨਿੰਦਿਆਂ ਕਰਨ ਦੀ ਥਾਂ ਸਹਿਯੋਗ ਦੇਣਾ ਚਾਹੀਦਾ ਹੈ। -PTC News


Top News view more...

Latest News view more...

PTC NETWORK