ਵਿਦੇਸ਼ੀ ਧਰਤੀ ਤੋਂ ਆਈ ਇੱਕ ਹੋਰ ਮੰਦਭਾਗੀ ਖਬਰ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

By Jashan A - July 22, 2021 2:07 pm


ਚੰਡੀਗੜ੍ਹ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਰੋਜ਼ੀ ਰੋਟੀ ਕਮਾਉਣ ਲਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰਾਹ ਚੁਣ ਰਹੇ ਹਨ ਤੇ ਵਿਦੇਸ਼ 'ਚ ਕਮਾਈ ਕਰ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ। ਪਰ ਕਈ ਨੌਜਵਾਨ ਹਾਦਸਿਆਂ (Accident ) ਦਾ ਸ਼ਿਕਾਰ ਹੋ ਰਹੇ ਹਨ। ਬੀਤੇ ਦਿਨੀਂ ਅਮਰੀਕਾ 'ਚ ਪੰਜਾਬੀ ਨੌਜਵਾਨ (Punjabi Youth Death ) ਟਰੱਕ ਡਰਾਈਵਰ ਪਰਮਜੀਤ ਦੀ ਐਕਸੀਡੈਂਟ (Accident) 'ਚ ਹੋਈ ਮੌਤ ਦੀ ਸਿਆਹੀ ਨਹੀਂ ਸੀ ਸੁੱਕੀ ਕਿ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਬਚਿੱਤਰ ਸਿੰਘ ਦੀ ਭੇਦਭਰੀ ਹਾਲਾਤ 'ਚ ਹੋਈ ਮੌਤ ਨੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਅੰਦਰ ਸਨਸਨੀ ਫੈਲਾ ਦਿੱਤੀ ਹੈ।

ਦਰਅਸਲ, ਇਹ ਨੌਜਵਾਨ ਵੀ ਫਰਿਜ਼ਨੋ ਵਿਖੇ ਰਹਿ ਰਿਹਾ ਸੀ ਤੇ ਟਰੱਕ ਚਲਾ ਰਿਹਾ ਸੀ ਤੇ ਉਸ ਦੀ ਲਾਸ਼ ਟਰੱਕ 'ਚ ਪਰਨੇ ਨਾਲ ਲਟਕਦੀ ਮਿਲੀ। ਹਾਲਾਂਕਿ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਉਸ ਦੀ ਮੌਤ ਕਿਵੇਂ ਹੋਈ ਹੈ। ਪਰ ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਮਾਤਮ ਪਸਰਿਆ ਹੋਇਆ ਹੈ।

ਹੋਰ ਪੜ੍ਹੋ: ਪਹਿਲੀ ਵਾਰ ਓਲੰਪਿਕ ‘ਚ ਮੁੱਕੇਬਾਜ਼ੀ ਕਰੇਗੀ ਪੰਜਾਬ ਦੀ ਇਹ ਧੀ, ਜਾਣੋ ਸਿਮਰਨ ਬਾਰੇ ਕੁਝ ਖਾਸ ਗੱਲਾਂ

ਲਾਸ਼ ਬਰਾਮਦ ਕਰਨ ਮਗਰੋਂ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ 'ਚ ਲੈ ਕੇ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਦੀ ਵਜਾ ਕੀ ਹੈ ?

-PTC News

adv-img
adv-img