ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਭਲਵਾਨ ਦਾ ਦਿਨ ਦਿਹਾੜੇ ਕੀਤਾ ਕਤਲ
ਫ਼ਰੀਦਕੋਟ, 18 ਫ਼ਰਵਰੀ : ਫਰੀਦਕੋਟ 'ਚ ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਭਲਵਾਨ ਤੇ ਹੋਇਆ ਕਾਤਲਾਨਾ ਹਮਲਾ, ਫਰੀਦਕੋਟ ਦੇ ਜੁਬਲੀ ਸਿਨੇਮਾਂ ਚੌਂਕ ਵਿਚ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਸ਼ਰੇਆਮ ਮਾਰੀਆਂ ਗੋਲੀਆਂ, ਗੰਭੀਰ ਹਾਲਤ ਵਿਚ ਜਖਮੀਂ ਗੁਰਲਾਲ ਭਲਵਾਨ ਨੂੰ ਇਲਾਜ ਲਈ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਕਰਵਾਇਆ ਗਿਆ ਭਰਤੀ ਕਰਵਾਇਆ ਗਿਆ ਹੈ |
ਪੜ੍ਹੋ ਹੋਰ ਖ਼ਬਰਾਂ : ‘Rail Roko’ Protest : ਮਾਨਸਾ ਰੇਲਵੇ ਸਟੇਸ਼ਨ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ
ਨਕਾਬਪੋਸ਼ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੁਰਲਾਲ ਭਲਵਾਨ ਦੇ 2 ਪਿਸਟਲਾਂ ਨਾਲ 12 ਦੇ ਕਰੀਬ ਫਾਇਰ ਮਾਰੇ ਗਏ ਜੋ ਕਿ ਉਸ ਦੇ ਪੇਟ, ਛਾਤੀ ਅਤੇ ਸਿਰ ਵਿਚ ਲੱਗੇ ਅਤੇ ਉਹ ਜ਼ਖ਼ਮੀ ਹੋ ਕੇ ਡਿੱਗ ਗਿਆ । ਜਿਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ, ਫ਼ਰੀਦਕੋਟ ਲਿਜਾਇਆ ਗਿਆ ।ਜਿਥੇ ਉਹਨਾਂ ਦੀ ਮੌਤ ਹੋ ਗਈ
ਘਟਨਾ ਸਥਾਨ 'ਤੇ ਐਸ.ਐਸ.ਪੀ. ਸਵਰਨਦੀਪ ਸਿੰਘ ਅਤੇ ਹੋਰ ਪੁਲਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ।
ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ ‘ਚ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਨੇ 4 ਘੰਟੇ ਲਈ ਰੋਕੀਆਂ ਰੇਲਾਂ
ਘਟਨਾ ਦੇ ਵਾਪਰਦੇ ਹੀ ਮੌਕੇ 'ਤੇ ਲੋਕਾਂ ਦੇ ਇਕੱਠ ਵਿਚ ਦਹਿਸ਼ਤ ਫੈਲ ਗਈ। ਉਥੇ ਹੀ ਪੁਲਿਸ ਵੀ ਮੌਕੇ 'ਤੇ ਮਜੂਦ ਹੈ , ਅਤੇ ਦੋਸ਼ੀਆਂ 'ਚ ਪੜਤਾਲ ਜਾਰੀ ਹੈ। ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਸ ਵਾਰਦਾਤ ਦੇ ਪਿੱਛੇ ਕਿੰਨਾ ਲੋਕਾਂ ਦਾ ਹੱਥ ਹੈ , ਅਤੇ ਇਸ ਦੇ ਨਾਲ ਹੀ ਮੁਲਜ਼ਮ ਕੌਣ ਸਨ ਇਸ ਦੀ ਜਾਂਚ ਜਾਰੀ ਹੈ।