ਮੁੱਖ ਖਬਰਾਂ

ਨੌਜਵਾਨ ਖੇਡਾਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੋਸ਼ਨ ਕਰਨ : ਹਰਵਿੰਦਰ ਸਿੰਘ

By Ravinder Singh -- May 27, 2022 12:57 pm

ਅੰਮ੍ਰਿਤਸਰ : ਟੋਕੀਓ ਓਲੰਪਿਕ 'ਚੋਂ ਤੀਰ-ਅੰਦਾਜ਼ 'ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਹਰਵਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਸਰਕਾਰੀ ਗਰਲਜ਼ ਸਕੂਲ ਪੁੱਜਿਆ। ਅੰਮ੍ਰਿਤਸਰ ਦੇ ਡੀ.ਓ ਯੁਵਰਾਜ ਸਿੰਘ ਵੱਲੋਂ ਹਰਵਿੰਦਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਹਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਵਿੱਚ ਆਉਣਾ ਬਹੁਤ ਪਸੰਦ ਹੈ।

ਨੌਜਵਾਨ ਖੇਡਾਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੋਸ਼ਨ ਕਰਨ : ਹਰਵਿੰਦਰ ਸਿੰਘਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵਿੱਚ ਯੋਗਦਾਨ ਪਾਉਣ ਤਾਂ ਜੋ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਹਰਵਿੰਦਰ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ੇ ਛੱਡ ਕੇ ਖੇਡਾਂ ਵੱਲ ਧਿਆਨ ਦੇਣ। ਹਰਵਿੰਦਰ ਨੇ ਦੱਸਿਆ ਕਿ ਉਸ ਨੇ 2010 ਤੋਂ ਹੀ ਤੀਰ ਚਲਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ ਸੀ।

ਨੌਜਵਾਨ ਖੇਡਾਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੋਸ਼ਨ ਕਰਨ : ਹਰਵਿੰਦਰ ਸਿੰਘਹਰਵਿੰਦਰ ਨੇ ਦੱਸਿਆ ਕਿ ਉਸ ਨੂੰ ਸਰਕਾਰਾਂ ਵੱਲੋਂ ਬਹੁਤ ਮਾਣ ਸਤਿਕਾਰ ਅਤੇ ਸਹਿਯੋਗ ਮਿਲਿਆ ਹੈ। ਇਸ ਦੌਰਾਨ ਡੀ.ਓ ਨੇ ਕਿਹਾ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਹਰਵਿੰਦਰ ਹਰਿਆਣਾ ਛੱਡ ਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਅੰਮ੍ਰਿਤਸਰ ਆਇਆ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਸਿਹਤ ਤੰਦਰੁਸਤ ਰਹਿੰਦੀ ਹੈ। ਇਸ ਤੋਂ ਇਲਾਵਾ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਦੇ ਨਾਮ ਰੋਸ਼ਨ ਕਰਨ।

ਨੌਜਵਾਨ ਖੇਡਾਂ 'ਚ ਹਿੱਸਾ ਲੈ ਕੇ ਦੇਸ਼ ਦਾ ਨਾਂ ਰੋਸ਼ਨ ਕਰਨ : ਹਰਵਿੰਦਰ ਸਿੰਘਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਇਕੋਨੌਮਿਕਸ ਦੇ ਸਕਾਲਰ ਹਰਵਿੰਦਰ ਸਿੰਘ ਨੇ ਟੋਕੀਓ ਪੈਰਾਲੰਪਿਕਸ ਵਿੱਚ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਸੀ। ਉਹ ਤੀਰਅੰਦਾਜ਼ੀ ਵਿੱਚ ਕੋਈ ਵੀ ਮੈਡਲ ਜਿੱਤਣ ਵਾਲੇ ਪਹਿਲੇ ਪੈਰਾ ਐਥਲੀਟ ਬਣ ਗਏ ਸਨ। ਉਨ੍ਹਾਂ ਨੇ ਦੱਖਣੀ ਕੋਰੀਆ ਦੇ ਕਿਮ ਮਿਨ ਸੂ ਨੂੰ ਬ੍ਰੌਂਜ਼ ਮੈਡਲ ਮੈਚ ਵਿੱਚ ਹਰਾਇਆ ਸੀ। ਹਰਵਿੰਦਰ ਸਿੰਘ ਦੀ ਜਿੱਤ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਸੀ।

ਇਹ ਵੀ ਪੜ੍ਹੋ : ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵਿੱਢੀ ਮੁਹਿੰਮ ਨਾਲ ਭਰੇਗਾ ਸਰਕਾਰੀ ਖਜ਼ਾਨਾ : ਹਰਜੋਤ ਸਿੰਘ ਬੈਂਸ

  • Share