Mon, Apr 29, 2024
Whatsapp

'ਤੇ ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਆਪਣੇ ਹੰਝੂ, ਦੇਖੋ ਵੀਡੀਓ

Written by  Joshi -- November 09th 2017 11:00 AM
'ਤੇ ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਆਪਣੇ ਹੰਝੂ, ਦੇਖੋ ਵੀਡੀਓ

'ਤੇ ਜਦੋਂ ਧਾਕੜ ਬੱਲੇਬਾਜ਼ ਯੁਵਰਾਜ ਸਿੰਘ ਨਹੀਂ ਰੋਕ ਪਾਏ ਆਪਣੇ ਹੰਝੂ, ਦੇਖੋ ਵੀਡੀਓ

Yuvraj Singh cries at KBC: ਭਾਰਤੀ ਕ੍ਰਿਕਟ ਟੀਮ ਦੇ ਮੰਨੇ ਪ੍ਰਮੰਨੇ ਬੱਲੇਬਾਜ ਯੁਵਰਾਜ ਸਿੰਘ ਦੀ ਜ਼ਿੰਦਗੀ ਕੋਈ ਸੌਖੀ ਨਹੀਂ ਰਹੀ। ਕਈ ਉਤਾਰ-ਚੜ੍ਹਾਅ ਦੇਖਣ ਤੋਂ ਮਗਰੋਂ ਵੀ ਯੁਵਰਾਜ ਨੇ ਹਿੰਮਤ ਨਹੀਂ ਹਾਰੀ। ਮੈਦਾਨ 'ਚ ਹੋਣ ਜਾਂ ਮੈਦਾਨ ਤੋਂ ਬਾਹਰ, ਉਹ ਹਮੇਸ਼ਾ ਹੀ ਬਹਾਦਰੀ ਨਾਲ ਹਰ ਸਥਿਤੀ ਦਾ ਮੁਕਾਬਲਾ ਕਰਦੇ ਰਹੇ ਹਨ। ਯੁਵੀ ਨੂੰ ਕੈਂਸਰ ਨਾਮੀ ਨਾਮੁਰਾਦ ਬੀਮਾਰੀ ਨੇ ਵੀ ਜਕੜ੍ਹ ਲਿਆ ਸੀ ਜਿਸ ਕਾਰਨ ਉਹਨਾਂ ਨੂੰ ਵੱਡੀ ਮਾਨਸਿਕ ਅਤੇ ਸਰੀਰਕ ਪੀੜ੍ਹ ਤੋਂ ਗੁਜ਼ਰਨਾ ਪਿਆ ਸੀ। ਯੁਵੀ ਆਪਣੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਦੱਸਦਿਆਂ ਕਾਫੀ ਭਾਵੁਕ ਹੋ ਗਏ। ਉਹ ਕੌਣ ਬਣੇਗਾ ਕਰੋੜਪਤੀ 'ਚ ਮਹਿਮਾਨ ਵਜੋਂ ਪਹੁੰਚੇ ਸਨ। ਉਹਨਾਂ ਕਿਹਾ ਕਿ ਇੱਕ ਰਾਤ ਉਹਨਾਂ ਨੂੰ ਖੂਨ ਦੀ ਉਲਟੀ ਆਈ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਟਿਊਮਰ ਤੋਂ ਪੀੜਤ ਹਨ ਪਰ ਉਹ ਫਿਰ ਵੀ ਮੈਚ ਖੇਡਦੇ ਰਹੇ ਸਨ। Yuvraj Singh cries at KBC: ਫਿਰ ਹੌਲੀ ਹੌਲੀ ਉਹਨਾਂ ਦੀ ਸਿਹਤ ਅਤੇ ਖੇਡ ਦੋਵੇਂ ਖਰਾਬ ਹੋਣ ਲੱਗ ਗਈਆਂ ਸਨ। ਪਰ ਉਹਨਾਂ ਕਿਹਾ ਕਿ ਸਚਿਨ ਨੂੰ ਮਿਲਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਖੁਸ਼ਨੁਮਾ ਪਲ ਸੀ। ਉਹਨਾਂ ਕਿਹਾ ਕਿ ਚਾਹੇ ਉਹਨਾਂ ਨੂੰ ਟੀਮ ਇੰਡੀਆ 'ਚ ਅਜੇ ਮੌਕਾ ਨਹੀਂ ਮਿਲ ਪਾ ਰਿਹਾ ਹੈ ਪਰ ਫਿਰ ਵੀ ਉਹ ਆਪਣੀ ਫਿਟਨੈਸ 'ਤੇ ਪੂਰਾ ਧਿਆਨ ਦਿੰਦੇ ਹਨ ਤਾਂ ਜੋ ਮੌਕਾ ਮਿਲਣ 'ਤੇ ਉਹ ਆਪਣਾ ਬਿਹਤਰੀਨ ਪ੍ਰਦਰਸ਼ਨ ਦਿਖਾ ਸਕਣ। —PTC News


Top News view more...

Latest News view more...