ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ
ਜ਼ੀਰਕਪੁਰ 'ਚ ਵਾਪਰਿਆ ਰੂਹ ਕੰਬਾਊ ਸੜਕ ਹਾਦਸਾ, 1 ਨੌਜਵਾਨ ਦੀ ਮੌਤ,ਜ਼ੀਰਕਪੁਰ: ਜ਼ੀਰਕਪੁਰ 'ਚ ਬੀਤੀ ਰਾਤ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਏਅਰਪੋਰਟ ਰੋਡ ਦੀਆਂ ਲਾਈਟਾਂ 'ਤੇ ਟਰੱਕ ਅਤੇ ਐਸਯੂਵੀ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਜਿਸ ਕਾਰਨ 1 ਨੌਜਵਾਨ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਡੇਰਾਬਸੀ ਵਾਲੇ ਪਾਸਿਓਂ ਆ ਰਿਹਾ ਟਰੱਕ ਐਸਯੂਵੀ ਨਾਲ ਟਕਰਾ ਗਿਆ। ਇਸ ਦੌਰਾਨ ਸੜਕ ਹਾਦਸੇ 'ਚ ਪੁਲਿਸ ਦਾ ਬੂਥ ਵੀ ਤਬਾਹ ਹੋ ਗਿਆ। ਹੋਰ ਪੜ੍ਹੋ: ਜੰਮੂ 'ਚ ਵੱਖ ਵੱਖ ਸੜਕ ਹਾਦਸਿਆਂ 'ਚ ਨਾਬਾਲਿਗ ਸਮੇਤ 4 ਦੀ ਹੋਈ ਮੌਤ ਇਸ ਹਾਦਸੇ ਕਾਰਨ ਭਾਰੀ ਟ੍ਰੈਫਿਕ ਜਾਮ ਹੋ ਗਿਆ ਹੈ ਕਿਉਂਕਿ ਟਰੈਫਿਕ ਲਾਈਟਾਂ ਕੰਮ ਨਹੀਂ ਕਰ ਰਹੀਆਂ। ਇਸ ਸਬੰਧੀ ਡੀਐਸਪੀ (ਟ੍ਰੈਫਿਕ) ਗੁਰਇਕਬਾਲ ਸਿੰਘ ਨੇ ਦੱਸਿਆ ਕਿ ਇੱਕ ਹਾਦਸੇ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੌਰਾਨ ਹੋਰ ਜ਼ਖਮੀਆਂ ਦੀ ਪਛਾਣ ਅਜੇ ਪਤਾ ਨਹੀਂ ਲੱਗ ਸਕੀ ਹੈ। -PTC News