ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਫ਼ਿਲਮੀ ਸਿਤਾਰਿਆਂ ਨਾਲ ਕਰਨਗੇ ਮੁਲਾਕਾਤ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਪਤਨੀ ਸੋਫੀ ਗ੍ਰੇਗਵਾ ਤੇ ਤਿੰਨ ਬੱਚਿਆਂ ਨਾਲ ਇਨ੍ਹਾਂ ਦਿਨਾਂ ਭਾਰਤ ਦੌਰੇ 'ਤੇ ਹਨ।ਉਨ੍ਹਾਂ ਦਾ ਪਰਿਵਾਰ ਇਨ੍ਹਾਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਜਸਟਿਨ ਟਰੂਡੋ ਪਰਿਵਾਰ ਸਮੇਤ 7 ਦਿਨਾਂ ਦੇ ਦੌਰੇ ‘ਤੇ ਭਾਰਤ ਆਏ ਹੋਏ ਹਨ।ਇਸ ਤੋਂ ਪਹਿਲਾਂ ਟਰੂਡੋ ਭਾਰਤ ਪੁੱਜਣ ਤੋਂ ਬਾਅਦ ਸਬ ਤੋਂ ਪਹਿਲਾਂ ਆਗਰਾ ਦੇ ਵਿੱਚ ਗਏ ‘ਤੇ ਬਾਅਦ ਵਿੱਚ ਹੋਰ ਜਗ੍ਹਾ ਦਾ ਦੌਰਾ ਵੀ ਕੀਤਾ।ਕੱਲ ਮੁੰਬਈ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਅਖੰਡ ਭਾਰਤ ਦਾ ਸਮਰਥਨ ਕਰਦੇ ਹਨ।ਇਸ ਦੇ ਸੰਬੰਧ ਵਿੱਚ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਾਲੀਬੁੱਡ ਦੇ ਸਿਤਾਰੇ ਜਿਵੇਂ ਕਿ ਅਕਸ਼ੈ ਕੁਮਾਰ,ਸ਼ਾਹਰੁਖ਼ ਖਾਨ ਤੇ ਅਮੀਰ ਖਾਨ ਨਾਲ ਮੁਲਾਕਾਤ ਕਰਨਗੇ।ਉਹ 21 ਫਰਵਰੀ ਨੂੰ ਅੰਮ੍ਰਿਤਸਰ ਪੁੱਜ ਰਹੇ ਹਨ। -PTCNews