ਪਿਤਾ ਵੇਚਦੇ ਨੇ ਖੋਖੇ ਤੇ ਚਾਹ , ਧੀ ਚੁਣੀ ਗਈ ਏਅਰ ਫੋਰਸ ਵਿੱਚ
Reported by: PTC News Desk Edited by: Joshi
--
June 24th 2018 12:48 PM
--
Updated:
June 25th 2018 11:49 AM
ਪਿਤਾ ਵੇਚਦੇ ਨੇ ਖੋਖੇ ਤੇ ਚਾਹ , ਧੀ ਚੁਣੀ ਗਈ ਏਅਰ ਫੋਰਸ ਵਿੱਚ
ਜੇਕਰ ਕੋਈ ਮਨੋਂ ਮਿਹਨਤ ਕਰਦਾ ਹੈ ਤੇ ਉਹ ਸਫਲ ਜ਼ਰੂਰ ਹੁੰਦੀ ਹੈ। ਮੱਧ ਪ੍ਰਦੇਸ਼ ਦੇ ਨੀਮੁੱਚ ਨਾਮ ਦੇ ਜ਼ਿਲੇ ਰਹਿਣ ਵਾਲੀ ਆਂਚਲ ( 24) ਨੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇੱਕ ਚਾਹ ਦੇ ਖੋਖੇ ਤੇ ਚਾਹ ਵੇਚ ਕੇ ਗੁਜ਼ਾਰਾ ਕਰਨ ਵਾਲੇ ਪਰਿਵਾਰ ਦੀ ਖੁਸ਼ੀ ਦਾ ਉਦੋਂ ਕੋਈ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਧੀ ਆਂਚਲ ਦੀ ਏਅਰ
ਫੋਰਸ ਫਲਾਈੰਗ ਬਰਾਂਚ ਵਿੱਚ ਚੋਣ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਆਪਣੀ ਬੱਚੀ ਨੁੰ ਪੜਾਉਣ ਲਈ ਉਨਾਂ ਨੇ ਕਰਜ਼ ਚੁੱਕ ਕੇ ਫੀਸ ਦੀ ਅਦਾਇਗੀ ਕੀਤੀ ਸੀ। ਆਂਚਲ ਦਾ ਕਹਿਣਾ ਹੈ ਕਿ ਇੰਡੀਅਨ ਏਅਰ ਫੋਰਸ ਦਾ ਹੜ੍ਹ 'ਚ ਘਿਰੇ ਲੋਕਾਂ ਦੀ ਮਦਦ ਕਰਨ 'ਤੇ ਉਸਦਾ ਮਨ ਇਨ੍ਹਾਂ ਪ੍ਰਭਾਵਿਤ ਹੋਇਆ ਕਿ ਉਸਨੇ ਵੀ ਮਨ ਵਿੱਚ ਧਾਰ ਲਿਆ ਕਿ ਉਹ ਏਅਰ ਫੋਰਸ ਵਿੱਚ ਜਾਏਗੀ।

ਇਸ ਲਈ ਉਸਨੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਕਿ ਆਪਣੇ ਮਾਂ-ਬਾਪ ਦੀ ਜ਼ਿੰਦਗੀ ਨੂੰ ਵੀ ਸੁਖਾਲਾ ਕਰ ਸਕੇ।

ਤੁਹਾਨੂੰ ਦੱਸ ਦੇਈਏ ਕਿ ਆਂਚਲ ਮੱਧ ਪ੍ਰਦੇਸ਼ ਵਿੱਚੋਂ ਇਕੱਲੀ ਅਜਿਹੀ ਲੜਕੀ ਹੈ ਜਿਸਦੀ ਚੋਣ ਹੋਈ ਹੈ।
—PTC News