Fri, Sep 4, 2026
Whatsapp

ਕੈਪਟਨ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਨੇ ਟੱਪੀਆਂ ਗੁੰਡਾਗਰਦੀ ਦੀਆਂ ਹੱਦਾਂ, ਪੁਲਿਸ ਨੇ ਦਬੋਚੇ ਦੋਸ਼ੀ

Reported by:  PTC News Desk  Edited by:  Joshi -- June 20th 2018 01:29 PM -- Updated: June 20th 2018 01:31 PM
ਕੈਪਟਨ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਨੇ ਟੱਪੀਆਂ ਗੁੰਡਾਗਰਦੀ ਦੀਆਂ ਹੱਦਾਂ, ਪੁਲਿਸ ਨੇ ਦਬੋਚੇ ਦੋਸ਼ੀ

ਕੈਪਟਨ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਨੇ ਟੱਪੀਆਂ ਗੁੰਡਾਗਰਦੀ ਦੀਆਂ ਹੱਦਾਂ, ਪੁਲਿਸ ਨੇ ਦਬੋਚੇ ਦੋਸ਼ੀ

ਕੈਪਟਨ ਸਰਕਾਰ ਦੇ ਰਾਜ 'ਚ ਰੇਤ ਮਾਫੀਆ ਨੇ ਟੱਪੀਆਂ ਗੁੰਡਾਗਰਦੀ ਦੀਆਂ ਹੱਦਾਂ, ਪੁਲਿਸ ਨੇ ਦਬੋਚੇ ਪੰਜਾਬ ਦੇ ਮੁੱਖ ਮੰਤਰੀ ਦੇ ਰੇਤ ਮਾਫੀਆ ਨੂੰ ਠੱਲ ਪਾਉਣ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲਦੀ ਦਿਸੀ, ਜਿਸ ਸਮੇਂ ਸੋਮਵਾਰ ਰਾਤ ਨੂੰ ਮੁਹਾਲੀ ਜ਼ਿਲ੍ਹੇ 'ਚ ਵਣ ਵਿਭਾਗ ਦੇ ਕਰਮਚਾਰੀਆਂ ਉੱਤੇ ਰੇਤ ਮਾਫੀਆ ਵੱਲੋਂ ਇੱਕ ਖਤਰਬਾਕ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ 'ਚ ਪੰਜ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। illegal mining row, forest department employees attack, 4 arrestedਹੁਣ ਮਿਲੀ ਖਬਰ ਮੁਤਾਬਕ, ਮੁੱਲਾਂਪੁਰ 'ਚ ਵਣ ਵਿਭਾਗ ਦੇ ਕਰਮਚਾਰੀਆਂ ਉੱਤੇ ਹਮਲਾ ਕਰਨ ਵਾਲੇ ਰੇਤ ਮਾਫੀਆ ਦੇ ਆਰੋਪੀ ਪੁਲਿਸ ਨੇ ਦਬੋਚ ਲਏ ਹਨ। ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ ਚਾਰ ਲੋਕ ਫੜ੍ਹੇ ਗਏ ਹਨ ਜਦਕਿ ਦੋ ਵਿਅਕਤੀਆਂ ਦੀ ਭਾਲ ਜਾਰੀ ਹੈ।ਸਤਪ੍ਰੀਤ ਸਿੰਘ, ਸਤਵਿੰਦਰ ਸਿੰਘ, ਜਗਜੀਤ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਪੁਲਿਸ ਵੱਲੋਂ ਹਿਰਾਸਤ 'ਚ ਲਿਆ ਗਿਆ ਹੈ। ਦੱਸ ਦੇਈਏ ਕਿ ਵਿਅਕਤੀਆਂ ਵੱਲੋਂ ਵਣ ਵਿਭਾਗ ਦੇ ਕਰਮਚਾਰੀਆਂ 'ਤੇ ਲਾਠੀਆਂ ਤੇ ਰਾਡਾਂ ਨਾਲ ਹਮਲਾ ਕੀਤਾ ਗਿਆ। illegal mining row, forest department employees attack, 4 arrestedਇਸ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨੇ। —PTC News
Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK