Fri, Apr 26, 2024
Whatsapp

ਬੀਬੀ ਜਗੀਰ ਕੌਰ ਵੱਲੋਂ ਜ਼ਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ

Written by  Shanker Badra -- July 21st 2018 12:02 PM
ਬੀਬੀ ਜਗੀਰ ਕੌਰ ਵੱਲੋਂ ਜ਼ਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ

ਬੀਬੀ ਜਗੀਰ ਕੌਰ ਵੱਲੋਂ ਜ਼ਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ

ਬੀਬੀ ਜਗੀਰ ਕੌਰ ਵੱਲੋਂ ਜ਼ਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ:ਇਸਤਰੀ ਵਿੰਗ,ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਕ ਅਹਿਮ ਫੈਸਲਾ ਕਰਦੇ ਹੋਏ ਵਿੰਗ ਦੀਆਂ ਸੀਨੀਅਰ ਆਗੂਆਂ ਨੂੰ ਜਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਾਨਯੋਗ ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਮੁਤਾਬਿਕ ਵਿੰਗ ਦੇ ਜਥੇਬੰਦਕ ਢਾਂਚੇ ਨੂੰ ਪਿੰਡ ਪੱਧਰ ਤੱਕ ਮਜ਼ਬੂਤ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਜਿਹਨਾਂ ਸੀਨੀਅਰ ਇਸਤਰੀ ਆਗੂਆਂ ਨੂੰ ਜਿਲਾਵਾਰ ਕੋਆਰਡੀਨੇਟਰ ਅਤੇ ਸਹਾਇਕ ਕੋਆਰਡੀਨੇਟਰ ਲਾਇਆ ਗਿਆ ਹੈ ਉਹਨਾਂ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਲਈ ਬੀਬੀ ਗੁਰਦੇਵ ਕੌਰ ਸੰਘਾ ਕੋਆਰਡੀਨੇਟਰ ਅਤੇ ਬੀਬੀ ਪਰਮਿੰਦਰ ਕੌਰ ਪੰਨੂ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲਈ ਬੀਬੀ ਮਹਿੰਦਰ ਕੌਰ ਜੋਸ਼ ਕੋਆਰਡੀਨੇਟਰ ਅਤੇ ਬੀਬੀ ਬਲਜਿੰਦਰ ਕੌਰ ਖੀਰਨੀਆਂ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਮੋਹਾਲੀ ਲਈ ਬੀਬੀ ਵਨਿੰਦਰ ਕੌਰ ਲੂੰਬਾ ਕੋਆਰਡੀਨੇਟਰ ਅਤੇ ਬੀਬੀ ਗੁਰਮੀਤ ਕੌਰ ਬਰਾੜ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਸੰਗਰੂਰ ਲਈ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਕੋਆਰਡੀਨੇਟਰ ਅਤੇ ਬੀਬੀ ਬਲਵਿੰਦਰ ਕੌਰ ਚੀਮਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਪਟਿਆਲਾ ਲਈ ਬੀਬੀ ਪਰਮਜੀਤ ਕੌਰ ਲਾਂਡਰਾਂ ਕੋਆਰਡੀਨੇਟਰ ਅਤੇ ਬੀਬੀ ਬਲਜਿੰਦਰ ਕੌਰ ਸੈਦਪੁਰਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਫਤਿਹਗੜ ਸਾਹਿਬ ਲਈ ਬੀਬੀ ਹਰਪ੍ਰੀਤ ਕੌਰ ਬਰਨਾਲਾ ਕੋਆਰਡੀਨੇਟਰ ਅਤੇ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਜਲੰਧਰ ਲਈ ਬੀਬੀ ਮਨਦੀਪ ਕੌਰ ਸੰਧੂ ਕੋਆਰਡੀਨੇਟਰ ਅਤੇ ਬੀਬੀ ਪੂਨਮ ਅਰੋੜਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਰੋਪੜ ਲਈ ਬੀਬੀ ਕੁਲਦੀਪ ਕੌਰ ਕੰਗ ਕੋਆਰਡੀਨੇਟਰ ਅਤੇ ਬੀਬੀ ਕੁਲਵਿੰਦਰ ਕੌਰ ਵਿਰਕ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਬਰਨਾਲਾ ਲਈ ਬੀਬੀ ਸੀਮਾ ਸ਼ਰਮਾ ਕੋਆਡੀਨੇਟਰ,ਜ਼ਿਲ੍ਹਾ ਮੋਗਾ ਲਈ ਬੀਬੀ ਸੁਰਿੰਦਰ ਕੌਰ ਦਿਆਲ ਕੋਆਰਡੀਨੇਟਰ ਅਤੇ ਬੀਬੀ ਵੀਨਾ ਜੈਰਥ ਅਤੇ ਬੀਬੀ ਅਵਨੀਤ ਕੌਰ ਖਾਲਸਾ ਸਹਾਇਕ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਲਈ ਬੀਬੀ ਸੁਖਦੇਵ ਕੌਰ ਸੱਲਾਂ ਕੋਆਰਡੀਨੇਟਰ ਅਤੇ ਬੀਬੀ ਰਾਜਵੰਤ ਕੌਰ ਅੰਮ੍ਰਿਤਸਰ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਤਰਨਤਾਰਨ ਲਈ ਬੀਬੀ ਹਰਜੀਤ ਕੌਰ ਸਿੱਧੂ ਕੋਆਰਡੀਨੇਟਰ ਅਤੇ ਬੀਬੀ ਸਿਮਰਜੀਤ ਕੌਰ ਸਹਾਇਕ ਕੋਆਰਡੀਨੇਟਰ, ਜ਼ਿਲ੍ਹਾ ਕਪੂਰਥਲਾ ਲਈ ਬੀਬੀ ਜਤਿੰਦਰ ਕੌਰ ਠੁਕਾਰਾਲ ਕੋਆਰਡੀਨੇਟਰ ਅਤੇ ਬੀਬੀ ਦਲਜੀਤ ਕੌਰ ਸਹਾਇਕ ਕੋਆਰਡੀਨੇਟਰ,ਲੁਧਿਆਣਾ ਸ਼ਹਿਰੀ ਲਈ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਕੋਆਰਡੀਨੇਟਰ ਅਤੇ ਬੀਬੀ ਜੋਗਿੰਦਰ ਕੌਰ ਰਾਠੌਰ ਅਤੇ ਬੀਬੀ ਤਰਸਮੇ ਕੌਰ ਮਚਾਕੀ ਮੱਲ ਸਿੰਘ ਸਹਾਇਕ ਕੋਆਰਡੀਨੇਟਰ, ਪੁਲਿਸ ਜ਼ਿਲ੍ਹਾ ਖੰਨਾ ਲਈ ਬੀਬੀ ਪਰਮਜੀਤ ਕੌਰ ਭਗੜਾਣਾ ਕੋਆਰਡੀਨੇਟਰ ਅਤੇ ਬੀਬੀ ਮਨਪ੍ਰੀਤ ਕੌਰ ਹੁੰਦਲ ਸਹਾਇਕ ਕੋਆਰਡੀਨੇਟਰ,ਪੁਲਿਸ ਜ਼ਿਲ੍ਹਾ ਜਗਰਾਉਂ ਲਈ ਬੀਬੀ ਗੁਰਪ੍ਰੀਤ ਕੌਰ ਸਿਬੀਆ ਕੋਆਰਡੀਨੇਟਰ ਅਤੇ ਬੀਬੀ ਨਸੀਬ ਕੌਰ ਢਿੱਲੋਂ ਸਹਾਇਕ ਕੋਆਰਡੀਨੇਟਰ, ਜ਼ਿਲ੍ਹਾ ਮਾਨਸਾ ਲਈ ਬੀਬੀ ਪਰਮਜੀਤ ਕੌਰ ਵਿਰਕ ਕੋਆਰਡੀਨੇਟਰ ਅਤੇ ਬੀਬੀ ਪਰਮਿੰਦਰ ਕੌਰ ਰੰਧਾਵਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਫਾਜਲਿਕਾ ਲਈ ਬੀਬੀ ਗੁਰਮਿੰਦਰਪਾਲ ਕੌਰ ਢਿੱਲੋਂ ਕੋਆਰਡੀਨੇਟਰ ਅਤੇ ਡਾ. ਪ੍ਰਨੀਤ ਕੌਰ ਭਗਤਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਬਠਿੰਡਾ ਲਈ ਬੀਬੀ ਸੁਨੀਤਾ ਸ਼ਰਮਾ ਕੋਆਰਡੀਨੇਟਰ ਅਤੇ ਬੀਬੀ ਪਰਮਜੀਤ ਕੌਰ ਬਰਾੜ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਲਈ ਬੀਬੀ ਸਿਮਰਜੀਤ ਕੌਰ ਸਿੰਮੀ ਕੋਆਰਡੀਨੇਟਰ ਅਤੇ ਬੀਬੀ ਸੂਰਜ ਕੌਰ ਖਿਆਲਾ ਸਹਾਇਕ ਕੋਆਰਡੀਨੇਟਰ,ਜ਼ਿਲ੍ਹਾ ਪਠਾਨਕੋਟ ਲਈ ਬੀਬੀ ਸ਼ਰਨਜੀਤ ਕੌਰ ਜੀਂਦੜ ਕੋਆਰਡੀਨੇਟਰ ਅਤੇ ਪ੍ਰੋ.ਕਮਲਜੀਤ ਕੌਰ ਸਹਾਇਕ ਕੋਆਰਡੀਨੇਟਰ, ਜ਼ਿਲ੍ਹਾ ਫਿਰੋਜਪੁਰ ਲਈ ਬੀਬੀ ਇੰਦਰਜੀਤ ਕੌਰ ਮਾਨ ਕੋਆਰਡੀਨੇਟਰ ਅਤੇ ਬੀਬੀ ਗੁਰਪ੍ਰੀਤ ਕੌਰ ਰੂਹੀ ਸਹਾਇਕ ਕੋਆਰਡੀਨੇਟਰ, ਜ਼ਿਲ੍ਹਾ ਫਰੀਦਕੋਟ ਲਈ ਡਾ.ਅਮਰਜੀਤ ਕੌਰ ਕੋਟਫੱਤਾ ਕੋਆਰਡੀਨੇਟਰ ਅਤੇ ਬੀਬੀ ਮਨਦੀਪ ਕੌਰ ਖੰਭੇ ਸਹਾਇਕ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਹਨ। ਬੀਬੀ ਜਗੀਰ ਕੌਰ ਨੇ ਸਮੂਹ ਨਵ-ਨਿਯੁਕਤ ਕੋਆਰਡੀਨੇਟਰ ਅਤੇ ਸਹਾਇਕ ਕੋਅਰਾਡੀਨੇਟਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਮਿਲੇ ਜ਼ਿਲ੍ਹਾ ਨਾਲ ਸਬੰਧਤ ਜ਼ਿਲ੍ਹਾ ਜਥੇਬੰਦੀ ਦੀ ਮੀਟਿੰਗ ਬੁਲਾ ਕੇ ਜ਼ਿਲ੍ਹਾ ਜਥੇਬੰਦੀਆਂ ਮੁਕੰਮਲ ਕਰਵਾ ਕੇ ਪਾਰਟੀ ਦੇ ਮੁੱਖ ਦਫਤਰ ਨੂੰ ਭੇਜਣ। -PTCNews


Top News view more...

Latest News view more...