Sat, May 4, 2024
Whatsapp

ਵਕੀਲ ਦੇ ਬੇਤੁੱਕੇ ਸਵਾਲ 'ਤੇ ਜੱਜ ਦਾ ਬੇਬਾਕੀ ਭਰਿਆ ਜਵਾਬ

Written by  Joshi -- August 23rd 2017 01:46 PM
ਵਕੀਲ ਦੇ ਬੇਤੁੱਕੇ ਸਵਾਲ 'ਤੇ ਜੱਜ ਦਾ ਬੇਬਾਕੀ ਭਰਿਆ ਜਵਾਬ

ਵਕੀਲ ਦੇ ਬੇਤੁੱਕੇ ਸਵਾਲ 'ਤੇ ਜੱਜ ਦਾ ਬੇਬਾਕੀ ਭਰਿਆ ਜਵਾਬ

ਇੱਕ ਅਗਵਾ ਦੇ ਕੇਸ ਵਿਚ ਦੋਸ਼ੀਆਂ ਦੇ ਬਚਾਅ ਪੱਖ ਦੇ ਵਕੀਲ ਨੇ ਸਵੇਰੇ 3 ਵਜੇ ਚੰਡੀਗੜ੍ਹ ਸਥਿਤ ਨਾਈਟ ਫੂਡ ਸਟ੍ਰੀਟ ਵਿਖੇ ਲੜਕੀਆਂ ਦੀ ਮੌਜੂਦਗੀ 'ਤੇ ਜਦੋਂ ਸਵਾਲ ਖੜ੍ਹਾ ਕੀਤਾ, ਜੱਜ ਨੇ ਉਨ੍ਹਾਂ ਨੂੰ ਪੁੱਛਿਆ ਕਿ ਮੁੰਡੇ ਉਸ ਵਕਤ ਉਸ ਜਗ੍ਹਾ 'ਤੇ ਕੀ ਕਰ ਰਹੇ ਸਨ? ਦੋ ਦੋਸ਼ੀਆਂ ਰਜਿੰਦਰ ਅਤੇ ਤਰਾਨ ਨੂੰ ਜ਼ਬਰਦਸਤੀ ਦੋ ਔਰਤਾਂ ਦੀ ਕਾਰ ਵਿਚ ਬੈਠਣ ਅਤੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਲਈ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਸੀ। (Chandigarh night food street judge's awesome reply to lawyer's question) Chandigarh night food street judge's awesome reply to lawyer's questionਜਦੋਂ ਪੁਲਿਸ ਨੇ ਮੁਲਜ਼ਮਾਂ ਲਈ ਇਕ ਦਿਨ ਦੀ ਰਿਮਾਂਡ ਦੀ ਮੰਗ ਕੀਤੀ ਤਾਂ ਬਚਾਅ ਪੱਖ ਦੇ ਵਕੀਲ ਨੇ ਉਸ ਸਮੇਂ ਦੇ ਇਲਾਕੇ ਵਿਚ ਲੜਕੀਆਂ ਦੀ ਮੌਜੂਦਗੀ 'ਤੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਉਸ ਨੇ ਕਿਹਾ, "ਇੱਕ ਸਵਾਲ ਉੱਠਦਾ ਹੈ ਕਿ ਰਾਤ ਦੇ ਤਿੰਨ ਵਜੇ ਕੁੜੀਆਂ ਉੱਥੇ ਕੀ ਕਰ ਰਹੀਆਂ ਸਨ", ਇਸ ਸਵਾਲ ਦੇ ਜਵਾਬ 'ਚ ਸਿਵਲ ਜੱਜ (ਜੂਨੀਅਰ ਡਿਵੀਜ਼ਨ) ਸੁਮਨ ਪਾਟਲੇਨ ਨੇ ਕਿਹਾ, "ਉਹ ਮੁੰਡੇ ਉਥੇ ਕੀ ਕਰ ਰਹੇ ਸਨ? ਕੀ ਕੁੜੀਆਂ ਰਾਤ ਨੂੰ ਭੁੱਖ ਮਹਿਸੂਸ ਨਹੀਂ ਕਰ ਸਕਦੀਆਂ? ਦਲੀਲ ਦਿੰਦਿਆਂ ਉਹਨਾਂ ਕਿਹਾ ਕਿ ਲੜਕੀਆਂ ਅਤੇ ਲੜਕਿਆਂ ਲਈ ਮਾਪਦੰਡ ਇੱਕੋ ਹੀ ਹੋਣੇ ਚਾਹੀਦੇ ਹਨ। Chandigarh night food street judge's awesome reply to lawyer's questionਐਤਵਾਰ ਨੁੰ ਦੋ ਲੜਕਿਆਂ ਨੇ ਲੜਕੀਆਂ ਦੀ ਕਾਰ ਵਿਚ ਜ਼ਬਰਦਸਤੀ ਬੈਠ ਕੇ ਉਹਨਾਂ ਨਾਲ ਦੁਰਵਿਵਹਾਰ ਕੀਤਾ ਸੀ ਅਤੇ ਉਹਨਾਂ ਨੂੰ ਜਬਰੀ ਸੈਕਟਰ 17 ਵਿਚ ਛੱਡ ਕੇ ਆਉਣ ਦੀ ਜ਼ਿੱਦ ਕੀਤੀ ਸੀ। ਦੋਵਾਂ ਨੂੰ ਆਈਪੀਸੀ ਦੀਆਂ ਧਾਰਾਵਾਂ 365, 354 ਅਤੇ 34 ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ। —PTC News


  • Tags

Top News view more...

Latest News view more...