Sat, May 4, 2024
Whatsapp

ਜੇਕਰ ਤੁਸੀਂ ਵੀ ਸ਼ਰਾਬ ਦੇ ਨਸ਼ੇ 'ਚ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!

Written by  Joshi -- October 29th 2017 11:18 AM
ਜੇਕਰ ਤੁਸੀਂ ਵੀ ਸ਼ਰਾਬ ਦੇ ਨਸ਼ੇ 'ਚ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!

ਜੇਕਰ ਤੁਸੀਂ ਵੀ ਸ਼ਰਾਬ ਦੇ ਨਸ਼ੇ 'ਚ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!

ਸ਼ਰਾਬ ਦੇ ਨਸ਼ੇ ਨੇ ਮਹਿਲਾ ਨੇ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!: ਸ਼ਰਾਬ ਦਾ ਨਸ਼ਾ ਇੱਕ ਅਜਿਹੀ ਚੀਜ਼ ਹੈ ਜੋ ਕਿ ਵੱਡੇ ਵੱਡਿਆਂ ਦੀ ਜ਼ਿੰਦਗੀ ਨੂੰ ਲੀਹੋਂ ਲਾਹ ਦਿੰਦਾ ਹੈ ਅਤੇ ਕਦੇ ਕਦੇ ਇਨਸਾਨ ਨਸ਼ੇ 'ਚ ਕੁਝ ਅਜਿਹਾ ਕਰ ਬੈਠਦਾ ਹੈ ਜਿਸ ਨੂੰ ਬਾਅਧ 'ਚ ਠੀਕ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਕੁਝ ਹੋ ਰਿਹਾ ਹੈ ਸਿਟੀ ਬਿਊਟੀਫੁੱਲ ਸ਼ਹਿਰ ਚੰਡੀਗੜ੍ਹ 'ਚ, ਜਿੱਥੇ ਲੋਕਾਂ ਵੱਲੋਂ ਸ਼ਰਾਬ ਦੀ ਹਾਲਤ 'ਚ ਚੰਡੀਗੜ੍ਹ ਪੁਲਿਸ ਦੇ ਕਰਮਚਾਰੀਆਂ ਨਾਲ ਬਦਤਮੀਜੀ ਦੀਆਂ ਘਟਨਾਵਾਂ 'ਚ ਲਗਾਤਾਰ ਵਾਧੇ ਦੀਆਂ ਖਬਰਾਂ ਆ ਰਹੀਆਂ ਹਨ। ਸ਼ਰਾਬ ਦੇ ਨਸ਼ੇ ਨੇ ਮਹਿਲਾ ਨੇ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!ਪੁਲਿਸ ਦੇ ਨਾਲ ਮਾਰ ਕੁਟਾਈ, ਅਤੇ ਝੜਪ ਕਰਨਾ ਹੁਣ ਲੋਕਾਂ ਲਈ ਆਮ ਜਹੀ ਗੱਲ ਹੋ ਗਈ ਹੈ। ਕੁਝ ਅਜਿਹਾ ਹੀ ਹੋਇਆ ਬੀਤੇ ਵੀਰਵਾਰ ਜਦੋਂ ਸੈਕਟਰ-20 ਵਿਚ ਪੀ ਸੀ ਆਰ ਕਰਮਚਾਰੀਆਂ ਨਾਲ ਇਕ ਸ਼ਰਾਬੀ ਬਦਸਲੂਕੀ ਕੀਤੀ ਅਤੇ ਉਸ ਨਾਲ ਹੱਥਾਪਾਈ ਵੀ ਕੀਤੀ। ਪੁਲਿਸ ਨੇ ਪੀ ਸੀ ਆਰ ਕਰਮਚਾਰੀਆਂ ਦੀ ਸ਼ਿਕਾਇਤ 'ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇੱਕ ਹੋਰ ਘਟਨਾ 'ਚ ਮਨੀਮਾਜਰਾ ਸਥਿਤ ਹਾਊਸਿੰਗ ਬੋਰਡ ਚੌਕ 'ਤੇ ਇਕ ਮਹਿਲਾ ਨੇ ਪੁਲਿਸ ਵਾਲੇ ਨਾਲ ਬਦਸਲੂਕੀ ਕੀਤੀ। ਉਸਨੇ ਰਾਮਚੰਦਰ ਨਾਂ ਦੇ ਟ੍ਰੈਫ਼ਿਕ ਪੁਲਿਸ ਕਰਮਚਾਰੀ ਨਾਲ ਬਦਤਮੀਜੀ ਤਾਂ ਕੀਤੀ ਹੀ ਸਗੋਂ ਬਾਅਦ 'ਚ ਚਲਾਨ ਕਾਪੀ ਪਾੜ ਕੇ ਉਹ ਮੌਕੇ ਤੋਂ ਭੱਜ ਗਈ ਸੀ। ਰਾਮਚੰਦਰ ਨੇ ਜਦੋਂ ਇਸ ਗੱਲ ਦੀ ਸ਼ਿਕਾਇਤ 'ਤੇ ਞ ਥਾਣਾ ਪੁਲਿਸ ਨੇ ਪੰਚਕੂਲਾ ਵਾਸੀ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸ਼ਰਾਬ ਦੇ ਨਸ਼ੇ ਨੇ ਮਹਿਲਾ ਨੇ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!ਦੱਸਣਯੋਗ ਹੈ ਕਿ ਪਿਛਲੇ ਚਾਰ ਸਾਲ ਦੇ ਅੰਕੜਿਆਂ ਅਨੁਸਾਰ ਪੁਲਿਸ ਵਾਲਿਆਂ ਵਿਰੁਧ ਲੋਕਾਂ ਬਦਸਲੂਕੀ ਦੇ ਮਾਮਲਿਆਂ 'ਚੋਂ ਤਕਰੀਬਨ 50% ਮਾਮਲਿਆਂ ਵਿਚ ਔਰਤਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਨੌਂਵੇ ਮਹੀਨੇ ਸੇ ਪਹਿਲੇ ਦਿਨ ਕੈਂਬਵਾਲਾ ਵਿਚ ਪੀ.ਸੀ.ਆਰ. ਵਿਚ ਤੈਨਾਤ ਹੌਲਦਾਰ ਨਸੀਬ ਸਿੰਘ ਨਾਲ ਕੈਂਬਵਾਲਾ ਦੇ ਰਹਿਣ ਵਾਲੇ ਹੰਸਰਾਜ ਵਲੋਂ ਮਾਰ ਕੁੱਟ ਮਾਰ ਕੀਤੀ ਗਈ ਸੀ। ਸ਼ਰਾਬ ਦੇ ਨਸ਼ੇ ਨੇ ਮਹਿਲਾ ਨੇ ਕੀਤਾ ਇਹ ਕੰਮ, ਸਿਵਾਏ ਪਛਤਾਵੇ ਤੋਂ ਕੁਝ ਹੋਰ ਨਹੀਂ ਹੈ ਹਲ!ਇਸ ਤੋਂ ਬਾਅਦ 6 ਸਤੰਬਰ ਨੂੰ ਪੀ ਜੀ ਆਈ ਨੇੜੇ ਇਕ ਕਾਰ ਚਲਾਕ ਵੱਲੋਂ ਟੱਕਰ ਮਾਰ ਕੇ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਨੂੰ ਜ਼ਖ਼ਮੀ ਕੀਤਾ ਗਿਆ ਸੀ। ਡਿਊਟੀ ਦੌਰਾਨ ਪੁਲਿਸ ਕਰਮਚਾਰੀਆਂ ਨਾਲ ਹੋਈ ਝੜਪ ਅਤੇ ਬਦਸਲੂਕੀ ਮਾਮਲਿਆ 'ਚ 107 ਗ੍ਰਿਫ਼ਤਾਰ ਲੋਕਾਂ 'ਚੋਂ 51 ਮਰਦ ਅਤੇ 56 ਔਰਤਾਂ ਸ਼ਾਮਲ ਹਨ। ਇੱਕ ਹੋਰ ਘਟਨਾ 'ਚ ਸੈਕਟਰ 43 ਵਿਚ ਦੋ ਮੁਟਿਆਰਾਂ ਵੱਲੋਂ ਟ੍ਰੈਫ਼ਿਕ ਪੁਲਿਸ ਦੇ ਹੌਲਦਾਰ ਦੀ ਵਰਦੀ ਪਾੜ ਦਿਤੀ ਗਈ ਸੀ। ਦਰਅਸਲ, ਦੋਹਾਂ ਕੁੜੀਆਂ ਨੇ ਲਾਲ ਬੱਤੀ ਪਾਰ ਕੀਤੀ ਸੀ ਅਤੇ ਉਨ੍ਹਾਂ ਦਾ ਚਲਾਨ ਕਰਨ ਵਾਲੇ ਪੁਲਿਸ ਕਰਮਚਾਰੀ ਨਾਲ ਉਹਨਾਂ ਨੇ ਕਾਫੀ ਬਦਸਲੂਕੀ ਕੀਤੀ ਸੀ। ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਘਟਨਾ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਹਨਾਂ 'ਚੋਂ ਇੱਕ ਮੁਟਿਆਰ ਦਾ ਵਿਆਹ ਹੋਣ ਵਾਲਾ ਸੀ।  ਜੇਕਰ ਸਾਲ 2016 ਦੀ ਗੱਲ ਕੀਤੀ ਜਾਵੇ ਤਾਂ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ਵਿਚ 23 ਔਰਤਾਂ ਵਿਰੁਧ ਕਾਰਵਾਈ ਕੀਤੀ ਗਈ ਹੈ। ਹੁਣ, ਪੁਲਿਸ ਵੱਲੋਂ ਇਹਨਾਂ ਮਾਮਲਿਆਂ ਨੂੰ ਠੱਲ ਪਾਉਣ ਲਈ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਦੇਖਣਾ ਹੋਵੇਗਾ। —PTC News


  • Tags

Top News view more...

Latest News view more...