Fri, Apr 26, 2024
Whatsapp

ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ

Written by  Shanker Badra -- May 22nd 2018 03:24 PM -- Updated: May 22nd 2018 03:47 PM
ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ

ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ

ਸੈਲਫੀ ਲੈਣ ਦੌਰਾਨ ਆਸਟਰੇਲੀਆ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਹੋਈ ਮੌਤ:ਆਸਟਰੇਲੀਆ 'ਚ 20 ਸਾਲਾ ਭਾਰਤੀ ਮੂਲ ਦੇ ਨੌਜਵਾਨ ਦੀ ਸੈਲਫੀ ਲੈਣ ਦੌਰਾਨ 40 ਮੀਟਰ ਉੱਚਾਈ ਤੋਂ ਸਮੁੰਦਰ 'ਚ ਡਿੱਗ ਜਾਣ ਕਾਰਨ ਮੌਤ ਹੋ ਗਈ। Indian student plunges death while taking selfie in Australiaਮਿਲੀ ਜਾਣਕਾਰੀ ਅਨੁਸਾਰ ਅੰਕਿਤ ਅਸਟਰੇਲੀਆ ਦੇ ਪਰਥ ਸ਼ਹਿਰ 'ਚ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੇ ਮਿੱਤਰਾਂ ਦੇ ਨਾਲ ਘੁੰਮਣ ਬਾਹਰ ਗਿਆ ਸੀ ਅਤੇ ਉਕਤ ਸਥਾਨ ਤੇ ਪਾਣੀ ਵਿੱਚ ਡਿੱਗਣ ਤੋਂ ਪਹਿਲਾਂ ਉਹ ਉੱਛਲ ਕੁੱਦ ਕਰ ਰਿਹਾ ਸੀ ਤੇ ਆਪਣੇ ਦੋਸਤਾਂ ਨਾਲ ਸੈਲਫੀ ਲੈਣ ਲੱਗਿਆਂ ਆਪਣਾ ਸੰਤੁਲਨ ਗਵਾ ਬੈਠਾ।Indian student plunges death while taking selfie in Australiaਹਾਲਾਕਿ ਉਸ ਦੇ ਇੱਕ ਦੋਸਤ ਮੁਤਾਬਕ ਉਹ ਬੜੀ ਹੀ ਸਾਵਧਾਨੀ ਨਾਲ ਫੋਟੋ ਲੈ ਰਿਹਾ ਸੀ ਪਰ ਅਚਾਨਕ ਉਸ ਦਾ ਪੈਰ ਫਿਸਲ ਗਿਆ।ਘਟਨਾ ਤੋਂ ਇੱਕ ਘੰਟੇ ਬਾਅਦ ਹੀ ਉਸਦੀ ਲਾਸ਼ ਨੂੰ ਪਾਣੀ 'ਚੋਂ ਕੱਢ ਲਿਆ ਗਿਆ ਹੈ।ਪੁਲਿਸ ਵੱਲੋਂ ਉਸਦੇ ਮਾਪਿਆਂ ਨਾਲ ਸੰਪਰਕ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -PTCNews


Top News view more...

Latest News view more...