Sun, May 5, 2024
Whatsapp

ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ

Written by  Shanker Badra -- April 15th 2018 04:06 PM -- Updated: April 18th 2018 02:12 PM
ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ

ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ

ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ:ਕੈਨੇਡਾ ਦੀ ਧਰਤੀ 'ਤੇ ਉਚੇਰੀ ਪੜ੍ਹਾਈ ਕਰਨ ਮਗਰੋਂ ਆਪਣੇ ਮਾਪਿਆਂ ਨੂੰ ਆਰਥਿਕ ਤੌਰ 'ਤੇ ਉੱਚਾ ਚੁੱਕਣ ਦੀ ਮਨਸ਼ਾ ਨਾਲ ਟਰੱਕ ਚਲਾਉਣ ਦਾ ਕਿੱਤਾ ਅਪਨਾਉਣ ਵਾਲੇ ਹਰਪ੍ਰੀਤ ਸਿੰਘ ਹੈਰੀ ਨੂੰ ਨਹੀਂ ਪਤਾ ਸੀ ਕਿ ਉਸ ਦੇ ਮਨ ਦੀਆਂ ਸਧਰਾਂ ਵਿਦੇਸ਼ੀ ਧਰਤੀ 'ਤੇ ਗੋਲੀਆਂ ਮਾਰ ਕੇ ਹਮੇਸ਼ਾ ਲਈ ਮਿੱਟੀ 'ਚ ਦਫ਼ਨ ਕਰ ਦਿੱਤੀਆਂ ਜਾਣਗੀਆਂ।ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲਜ਼ਿਲਾ ਮੋਗਾ ਅਧੀਨ ਪੈਂਦੇ ਪਿੰਡ ਦੁੱਨੇਕੇ ਦੇ ਰਹਿਣ ਵਾਲਾ ਹਰਪ੍ਰੀਤ ਸਿੰਘ ਹੈਰੀ ਨੂੰ ਕੈਨੇਡਾ ਦੇ ਐਡਮਿੰਟਨ ਖੇਤਰ 'ਚ ਗੋਲੀਆਂ ਮਾਰ ਕੇ ਮਾਰ ਮੁਕਾਇਆ ਗਿਆ ਹੈ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਹੈਰੀ ਢੋਅ-ਢੁਆਈ ਦਾ ਸਮਾਨ ਲੈ ਕੇ ਆਪਣਾ ਟਰੱਕ ਚਲਾ ਰਿਹਾ ਸੀ ਤਾਂ ਟਰੱਕ ਦੀ ਸਾਹਮਣੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਮਾਮੂਲੀ ਜਿਹੀ ਟੱਕਰ ਹੋ ਗਈ।ਇਸ ਘਟਨਾ ਸਬੰਧੀ ਜਿਵੇਂ ਹੀ ਹੈਰੀ ਨੇ ਪੁਲਿਸ ਨੂੰ ਸੂਚਿਤ ਕਰਨ ਦਾ ਯਤਨ ਕੀਤਾ ਤਾਂ ਕਾਰ ਚਾਲਕ ਵਿਅਕਤੀ ਨੇ ਹੈਰੀ ਦੀ ਛਾਤੀ 'ਚ ਦੋ ਗੋਲੀਆਂ ਮਾਰ ਦਿੱਤੀਆਂ।ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲਇਸ ਮਗਰੋਂ ਜਿਵੇਂ ਹੀ ਹੈਰੀ ਨੇ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰ ਨੇ ਤਿੰਨ ਹੋਰ ਗੋਲੀਆਂ ਹੈਰੀ ਦੀ ਪਿੱਠ 'ਚ ਮਾਰ ਦਿੱਤੀਆਂ ਤੇ ਹੈਰੀ ਮੌਕੇ 'ਤੇ ਹੀ ਮਾਰਿਆ ਗਿਆ।ਹੈਰੀ 2011 ਵਿੱਚ ਪੜ੍ਹਾਈ ਕਰਨ ਲਈ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਤੇ ਉਸ ਨੇ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਤੁਰੰਤ ਬਾਅਦ ਕੈਨੇਡਾ ਦੀ ਮੂਲ ਵਸਨੀਕ ਇੱਕ ਲੜਕੀ ਨੇ ਵਿਆਹ ਕਰਵਾ ਕੇ ਕੈਨੇਡਾ ਦੀ ਸਿਟੀਜ਼ਨਸ਼ਿਪ ਲੈ ਲਈ ਸੀ।ਹੈਰੀ ਦੀ ਦਰਦਮਈ ਮੌਤ ਕਾਰਨ ਪਿੰਡ ਦੁੱਨੇਕੇ 'ਚ ਭਾਰੀ ਸੋਗ ਦੀ ਲਹਿਰ ਹੈ।ਪਤਾ ਲੱਗਾ ਹੈ ਕਿ ਹੈਰੀ ਦੇ ਸਰੀਰ 'ਤੇ ਗੰਨ ਦੀਆਂ 5 ਗੋਲੀਆਂ ਦਾਗੀਆਂ ਗਈਆਂ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮੋਗਾ ਦੇ 25 ਸਾਲਾ ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲਹੈਰੀ ਦੀ ਮੌਤ ਦੀ ਖ਼ਬਰ ਸੁਣਲ ਮਗਰੋਂ ਉਸ ਦੀ ਮਾਤਾ ਸਦਮੇ ਵਿੱਚ ਆਪਣੀ ਹੋਸ਼ ਗਵਾ ਬੈਠੀ ਹੈ ਤੇ ਉਹ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ।ਇਸ ਨੂੰ ਕੁਦਰਤ ਦਾ ਕਹਿਰ ਹੀ ਕਿਹਾ ਜਾ ਸਕਦਾ ਹੈ ਕਿ ਜਿਸ ਵੇਲੇ ਕੈਨੇਡਾ 'ਚ ਹਰਪ੍ਰੀਤ ਸਿੰਘ ਹੈਰੀ ਦਾ ਕਤਲ ਹੋਇਆ,ਠੀਕ ਉਸੇ ਵੇਲੇ ਹੈਰੀ ਦੀ ਭੈਣ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਦੇ ਵੈਨਕੂਵਰ ਏਅਰਪੋਰਟ 'ਤੇ ਉੱਤਰੀ ਸੀ।ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਕੰਗ ਨੇ ਆਪਣੇ ਪੁੱਤਰ ਦੀ ਮੌਤ 'ਤੇ ਅੱਥਰੂ ਵਹਾਉਂਦਿਆਂ ਕਿਹਾ ਕਿ ਜਦੋਂ ਹੈਰੀ ਦੀ ਪਤਨੀ ਨੇ ਕੈਨੇਡਾ ਤੋਂ ਇਹ ਮੰਦਭਾਗੀ ਖ਼ਬਰ ਫ਼ੋਨ ਰਾਹੀਂ ਮਿਲੀ ਤਾਂ ਪਰਿਵਾਰ ਦੇ ਹੋਸ਼ ਹੀ ਉੱਡ ਗਏ। -PTCNews


Top News view more...

Latest News view more...