Fri, Apr 26, 2024
Whatsapp

ਝੁੱਗੀਆਂ 'ਚ ਰਹਿੰਦੀਆਂ ਬੱਚੀਆਂ ਲਈ ਫਰਿਸ਼ਤੇ ਵਾਂਗ ਹੈ ਇਹ ਪੈਡਵੁਮੈਨ, ਜਾਣੋ ਪਟਿਆਲਾ ਦੀ ਰੂਹਪ੍ਰੀਤ ਬਾਰੇ

Written by  Joshi -- January 20th 2018 05:20 PM -- Updated: January 20th 2018 05:31 PM
ਝੁੱਗੀਆਂ 'ਚ ਰਹਿੰਦੀਆਂ ਬੱਚੀਆਂ ਲਈ ਫਰਿਸ਼ਤੇ ਵਾਂਗ ਹੈ ਇਹ ਪੈਡਵੁਮੈਨ, ਜਾਣੋ ਪਟਿਆਲਾ ਦੀ ਰੂਹਪ੍ਰੀਤ ਬਾਰੇ

ਝੁੱਗੀਆਂ 'ਚ ਰਹਿੰਦੀਆਂ ਬੱਚੀਆਂ ਲਈ ਫਰਿਸ਼ਤੇ ਵਾਂਗ ਹੈ ਇਹ ਪੈਡਵੁਮੈਨ, ਜਾਣੋ ਪਟਿਆਲਾ ਦੀ ਰੂਹਪ੍ਰੀਤ ਬਾਰੇ

Pad woman - Roohpreet from Patiala distributes free pads to underprivileged: ਝੁੱਗੀਆਂ 'ਚ ਰਹਿੰਦੀਆਂ ਬੱਚੀਆਂ ਲਈ ਫਰਿਸ਼ਤੇ ਵਾਂਗ ਹੈ ਇਹ ਪੈਡਵੁਮੈਨ, ਜਾਣੋ ਪਟਿਆਲਾ ਦੀ ਰੂਹਪ੍ਰੀਤ ਬਾਰੇ ਮਾਸਿਕ ਧਰਮ - ਕੁਝ ਅਜਿਹਾ ਸ਼ਬਦ ਹੈ, ਜਿਸਦੀ ਹੋਂਦ ਨਾਲ ਜੀਵਨ ਦੀ ਹੋਂਦ ਜੁੜੀ ਹੈ ਪਰ ਅਜਿਹੇ ਸ਼ਬਦਾਂ ਬਾਰੇ ਸ਼ਰੇਆਮ ਚਰਚਾ ਕਰਨਾ ਸ਼ਰਮਿੰਦਗੀ ਅਤੇ ਬੇਸ਼ਰਮੀ ਮੰਨਿਆ ਜਾਂਦਾ ਹੈ। ਇਸਦਾ ਮੁੱਖ ਕਾਰਨ ਕੀ ਹੈ ਅਤੇ ਕਿਉਂਕਿ ਇਹਨਾਂ ਮੁੱਦਿਆਂ 'ਤੇ ਬੇਝਿਜਕ ਚਰਚਾ ਨਹੀਂ ਕੀਤੀ ਜਾਂਦੀ, ਇਸ ਬਾਰੇ ਕੋਈ ਠੋਸ ਜਵਾਬ ਤਾਂ ਨਹੀਂ ਹੈ, ਪਰ "ਸ਼ਰਮ ਅਤੇ ਹਯਾ" ਸ਼ਾਇਦ ਕਾਰਨਾਂ 'ਚੋਂ ਇੱਕ ਹੋ ਸਕਦੇ ਹਨ। Pad woman - Roohpreet from Patiala distributes free pads to underprivileged:ਇਸ ਮੁੱਦੇ ਬਾਬਤ ਗੱਲ ਕਰਦੀ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਮਤ ਅਤੇ ਅਕਸ਼ੇ ਕੁਮਾਰ ਦੀ ਅਦਾਕਾਰੀ ਨਾਲ ਸਜੀ ਇੱਕ ਨਵੀਂ ਫਿਲਮ 'ਪੈਡਮੈਨ' ਦੇ ਰਿਲੀਜ਼ ਹੋਣ 'ਚ ਚਾਹੇ ਅਜੇ ਦੇਰੀ ਹੈ, ਪਰ ਪਟਿਆਲਾ 'ਚ ਇੱਕ ਪੈਡਵੁਮੈਨ ਹੈ, ਜਿਸਨੇ ਇਸ ਬਾਰੇ ਖੁੱਲ ਕੇ ਚਰਚਾ ਕਰਨੀ ਅਤੇ ਹਨੇਰੇ 'ਚ ਡੁਬਦੇ ਇਸ ਮੁੱਦੇ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾਉਣਾ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ। Pad woman - Roohpreet from Patiala distributes free pads to underprivileged:Pad woman - Roohpreet from Patiala distributes free pads to underprivileged: ਇਹ ਪੈਡਵੁਮੈਨ ਹੈ, ਪਟਿਆਲਾ ਦੀ ਰੂਹਪ੍ਰੀਤ, ਜੋ ਕਿ ਝੁੱਗੀਆਂ/ਝੌਂਪੜੀਆਂ ਅਤੇ ਹੋਰਨਾਂ ਪਿਛੜ ਚੁੱਕੇ ਇਲਾਕਿਆਂ 'ਚ ਜਾ ਕੇ ਲੜਕੀਆਂ ਨੂੰ ਮੁਫਤ 'ਚ ਸੈਨਟਰੀ ਨੇਪਕਿਨਸ/ਪੈਡਜ਼ ਵੰਡ ਰਹੀ ਹੈ । Pad woman - Roohpreet from Patiala distributes free pads to underprivileged:ਰੂਹਪ੍ਰੀਤ ਜਦੋਂ ਆਪਣੇ ਪਤੀ ਤੋਂ ਅਲੱਗ ਹੋ ਕੇ ਵਾਪਿਸ ਭਾਰਤ ਪਾਰਤੀ ਤਾਂ ਉਸ ਨੇ ਆਪਣਾ ਧਿਆਨ ਸਮਾਜਿਕ ਕੰਮਾਂ ਵੱਲ ਲਗਾਉਣਾ ਸ਼ੁਰੂ ਕਰ ਦਿੱਤਾ । ਉਹ ਪਟਿਆਲਾ ਦੇ 'ਹਰ ਹਾਥ ਕਲਮ' ਨਾਮੀ ਇੱਕ ਐਨ ਜੀ ਓ ਨਾਲ ਵੀ ਜੁੜੀ ਹੈ, ਜੋ ਕਿ ਲੋੜਵੰਦ ਬੱਚਿਆਂ ਨੂੰ ਪੜ੍ਹਾਈ ਕਰਵਾਉਂਦਾ ਹੈ। ਇਸ ਦੇ ਚਲਦੇ ਰੂਹਪ੍ਰੀਤ ਐਂਟੀ ਬੈਗਿੰਗ ਡ੍ਰਾਈਵ ਭਾਵ ਭੀਖ ਵਿਰੋਧੀ ਮੁਹਿੰਮ ਵਿਚ ਵੀ ਹਿੱਸਾ ਲੈਣ ਲੱਗ ਪਈ, ਜਿਸ ਦੌਰਾਨ ਉਸਨੇ ਵੇਖਿਆ ਕਿ ਅੱਲੜ੍ਹ ਉਮਰ ਦੀਆਂ ਛੋਟੀਆਂ ਬੱਚੀਆਂ ਜੋ ਕਿ ਪਿਛੜੇ ਇਲਾਕੇ ਵਿਚ ਰਹਿੰਦੀਆਂ ਹਨ, ਨੂੰ ਮਾਸਿਕ ਧਰਮ ਬਾਰੇ ਲੋੜੀਂਦੀ ਜਾਣਕਾਰੀ ਨਹੀਂ ਹੈ। Pad woman - Roohpreet from Patiala distributes free pads to underprivileged: ਸਿਰਫ ਕੁਆਰੀਆਂ ਕੁੜੀਆਂ ਹੀ ਨਹੀਂ, ਵਿਆਹੁਤਾ ਔਰਤਾਂ ਵੀ ਇਸ ਮਾਸਿਕ ਧਰਮ ਦੌਰਾਨ ਆਪਣੀ ਸਿਹਤ ਨੂੰ ਸਾਫ਼ ਸੁਥਰਾ ਰੱਖਣ ਤੋਂ ਅਸਮਰੱਥ ਅਤੇ ਅਨਜਾਣ ਸਨ। ਇਹ ਸਭ ਦੇਖ ਕੇ ਰੂਹਪ੍ਰੀਤ ਨੇ ਇਨ੍ਹਾਂ ਔਰਤਾਂ ਤੇ ਅੱਲੜ੍ਹ ਉਮਰ ਦੀਆਂ ਛੋਟੀਆਂ ਬੱਚੀਆਂ ਨੂੰ ਇਸ ਮੁੱਦੇ ਬਾਰੇ ਸਿਖਿਅਤ ਕਰਨ ਦਾ ਬੀੜਾ ਚੁੱਕਿਆ। ਉਸਨੇ ਇਹਨਾਂ ਬੱਚੀਆਂ ਅਤੇ ਔਰਤਾਂ ਨੂੰ ਸਾਫ ਅਤੇ ਸਸਤੇ ਸੈਨੇਟਰੀ ਨੈਪਕਿਨਸ ਮੁਫ਼ਤ ਵੰਡਣ ਦਾ ਵੀ ਫੈਸਲਾ ਕੀਤਾ, ਜਿਸਦੇ ਚੱਲਦਿਆਂ ਉਸਨੇ ਹੁਣ ਤੱਕ 5000 ਦੇ ਕਰੀਬ ਪੈਡਜ਼ ਵੰਡੇ ਹਨ। Pad woman - Roohpreet from Patiala distributes free pads to underprivileged:ਭਾਰਤ ਸਰਕਾਰ ਦੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਤਹਿਤ ਵੀ ਸਾਢੇ 7 ਰੁਪਏ ਵਿਚ 6 ਸੈਨੇਟਰੀ ਨੇਪਕਿਨਸ ਆਸ਼ਾ ਵਰਕਰਾਂ ਦੇ ਰਾਹੀਂ ਦੇਣ ਦੀ ਵਿਵਸਥਾ ਹੈ, ਪਰ ਸੂਬੇ ਵਿਚ ਸਿਹਤ ਸੇਵਾਵਾਂ ਦਾ ਇਨ੍ਹਾਂ ਮਾੜਾ ਹਾਲ ਹੈ ਕਿ ਆਸ਼ਾ ਵਰਕਰ ਇਥੇ ਨਹੀਂ ਪੁੱਜ ਪਾਉਂਦੇ, ਜਿਸਦੀ ਘਾਟ ਨੂੰ ਰੂਹਪ੍ਰੀਤ ਪੂਰਾ ਕਰ ਰਹੀ ਹੈ । ਰੂਹਪ੍ਰੀਤ ਦਾ ਸੁਪਨਾ ਹੈ ਕਿ ਸੈਨੇਟਰੀ ਨੇਪਕਿਨਸ ਬਣਾਉਣ ਦਾ ਇਕ ਛੋਟਾ ਯੂਨਿਟ ਲਗਾਇਆ ਜਾਵੇ ਜਿਥੇ ਲੋੜਵੰਦ ਔਰਤਾਂ ਤੇ ਬੱਚਿਆਂ ਨੂੰ ਸੈਨੇਟਰੀ ਨੇਪਕਿਨਸ ਘੱਟ ਰੇਟ 'ਤੇ ਮੁਹੱਈਆ ਕਰਵਾਏ ਜਾਣ ਤਾਂ ਜੋ ਉਹ ਆਪਣੇ ਮਾਸਿਕ ਧਰਮ ਦੌਰਾਨ ਸਾਫ ਸੁਥਰੇ ਮਾਹੌਲ ਵਿਚ ਰਹਿ ਸਕਣ। —PTC News


Top News view more...

Latest News view more...