Fri, Apr 26, 2024
Whatsapp

PR ਲੈ ਕੇ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ!

Written by  Joshi -- June 14th 2017 05:31 PM
PR ਲੈ ਕੇ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ!

PR ਲੈ ਕੇ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ!

ਟੋਰਾਂਟੋ: ਕੈਨੇਡਾ ਜਾਣ ਲਈ ਪ੍ਰੋਗਰਾਮ ਐਕਸਪ੍ਰੈਸ ਐਂਟਰੀ ਦੇ ਕੁਝ ਨਿਯਮਾਂ 'ਚ ਤਬਦੀਲੀ ਆਈ ਹੈ। ਇਸ ਤਬਦੀਲੀ ਤਹਿਤ ਉਮੀਦਵਾਰ ਜੇਕਰ ਕੁਝ ਸ਼ਰਤਾਂ 'ਤੇ ਖਰੇ ਉਤਰਦੇ ਹਨ ਤਾਂ ਉਹਨਾਂ ਨੂੰ ਵਾਧੂ ਅੰਕ ਮਿਲ ਸਕਦੇ ਹਨ। ਸ਼ਰਤਾਂ:  ਜੇਕਰ ਤੁਹਾਡੇ ਭੈਣ-ਭਰਾ ਕੈਨੇਡਾ ਵਿੱਚ ਪੱਕੇ ਹਨ ਅਤੇ ਉਹਨਾਂ ਦੀ ਉਮਰ 18 ਸਾਲ ਤੋਂ ਉਪਰ ਹੈ ਤਾਂ ਤੁਹਾਨੂੰ 15 ਵਾਧੂ ਅੰਕ ਮਿਲ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਅੰਗਰੇਜੀ ਭਾਸ਼ਾ ਦੇ ਨਾਲ ਨਾਲ ਤੁਹਾਡੀ ਫਰੈਂਚ ਭਾਸ਼ਾ 'ਤੇ ਪਕੜ ਵਧੀਆ ਹੈ ਤਾਂ ਤੁਹਾਡੇ ਹਿੱਸੇ 30 ਵਾਧੂ ਅੰਕ ਆ ਸਕਦੇ ਹਨ। ਇਹ ਦੋਵੇਂ ਸ਼ਰਤਾਂ ਪੂਰੀਆਂ ਕਰਨ 'ਤੇ ਤੁਹਾਨੂੰ 30 ਤੋਂ 45 ਅੰਕ ਵਾਧੂ ਮਿਲ ਸਕਦੇ ਹਨ ਜੋ ਤੁਹਾਨੂੰ ਪੱਕੇ ਤੌਰ 'ਤੇ ਕੈਨੇਡਾ ਜਾਣ ਵਿੱਚ ਕਾਫੀ ਮਦਦ ਕਰ ਸਕਦੇ ਹਨ। —PTC News


  • Tags

Top News view more...

Latest News view more...