Fri, Apr 26, 2024
Whatsapp

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ

Written by  Joshi -- February 18th 2018 08:00 AM -- Updated: February 18th 2018 12:27 PM
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ

Punjab School Education Board Students: ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ, ਹੋਣ ਜਾ ਰਿਹਾ ਹੈ ਵੱਡਾ ਬਦਲਾਅ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਬਾਅਦ ਬੋਰਡ ਤੋਂ ਵੱਖਰੇ ਸਰਟੀਫਿਕੇਟ ਜਾਰੀ ਨਾ ਕਰਨ ਦੀ ਗੱਲ ਕਹੀ ਹੈ। ਇਸ ਵਾਰ ਵਿਦਿਆਰਥੀ ਸਰਟੀਫਿਕੇਟ ਇੰਟਰਨੈੱਟ ਤੋਂ ਡਾਊਨਲੋਡ ਕਰ ਸਕਣਗੇ। ਇਸ ਮਾਮਲੇ 'ਤੇ ਸਿੱਖਿਆ ਬੋਰਡ ਵੱਲੋਂ ਕੇਂਦਰ ਸਰਕਾਰ ਵਲੋਂ ਨੈਸ਼ਨਲ ਅਕਾਦਮਿਕ ਡਿਪਾਜ਼ਿਟ (ਐੱਨ. ਏ. ਡੀ.) ਨਾਲ ਐੱਮ. ਓ. ਯੂ. (ਸਮਝੌਤਾ) ਸਾਈਨ ਕੀਤਾ ਗਿਆ ਹੈ। ਅਜਿਹਾ ਸਰਟੀਫਿਕੇਟਾਂ ਦੀ ਵੈਰੀਫਿਕੇਸ਼ਨ ਦਾ ਕੰਮ ਖਤਮ ਕਰਨ ਲਈ ਕੀਤਾ ਗਿਆ ਹੈ ਕਿਉਂਕਿ ਹੁਣ ਐੱਨ. ਏ. ਡੀ. ਨੂੰ ਬੋਰਡ ਵਲੋਂ ਸਾਰੇ ਵਿਦਿਆਰਥੀਆਂ ਦੇ ਸਰਟੀਫਿਕੇਟ ਭੇਜ ਦਿੱਤੇ ਜਾਣਗੇ। ਇਸ ਨਾਲ ਕੋਈ ਵੀ ਸੰਸਥਾ ਜੋ ਸਰਟੀਫਿਕੇਟ ਵੈਰੀਫਾਈ ਕਰਨਾ ਚਾਹੁੰਦੀ ਹੈ, ਅਜਿਹਾ ਬਿਨ੍ਹਾਂ ਕਿਸੇ ਮੁਸ਼ਕਿਲ ਤੋਂ ਕਰ ਸਕੇਗੀ। ਹੁਣ, ਵਿਦਿਆਰਥੀਆਂ ਨੂੰ ਸਰਟੀਫਿਕੇਟ ਆਧਾਰ ਨਾਲ ਲਿੰਕ ਕਰਵਾਉਣਗੇ ਪੈਣਗੇ। ਇਸ ਤੋਂ ਬਾਅਦ ਕੋਈ ਵਿਦਿਆਰਥੀ ਦਾ ਸਰਟੀਫਿਕੇਟ ਡਾਊਨਲੋਡ ਹੋ ਜਾਵੇਗਾ। ਦੱਸ ਦੇਈਏ ਕਿ ਸਬੰਧਿਤ ਵਿਦਿਆਰਥੀ ਹੀ ਆਧਾਰ ਨੰਬਰ ਭਰ ਕੇ ਆਪਣਾ ਸਰਟੀਫਿਕੇਟ ਡਾਊਨਲੋਡ ਕਰ ਸਕੇਗਾ। —PTC News


Top News view more...

Latest News view more...