ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਚਲਾਉਂਦਾ ਸੀ ਆਪਣੀ ਅਖਬਾਰ
ਡੇਰਾ ਪ੍ਰਮੁੱਖ ਰਾਮ ਰਹੀਮ ਦਾ ਇੱਕ ਹੋਰ ਚੌਂਕਾ ਦੇਣ ਵਾਲਾ ਰਹੱਸ ਆਇਆ ਸਾਹਮਣੇ! Ram rahim kid adoption scam: bachea nu daan krvaunda c ram rahim ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸ਼ੁਰੂ ਤੋਂ ਲੈ ਕੇ ਹੁਣ ਤੱਕ ਸੁਰਖੀਆਂ 'ਚ ਰਿਹਾ ਹੈ, ਚਾਹੇ ਗੱਲ ਫਿਲਮਾਂ ਦੀ ਹੋਵੇ ਜਾਂ ਗਾਣਿਆਂ ਦੀ। ਇਸ ਤੋਂ ਬਾਅਦ ਉਸ ਬਾਰੇ 'ਚ ਯੌਨ ਸੋਸ਼ਣ ਮਾਮਲੇ 'ਚ ਜੇਲ 'ਚ ਬੰਦ ੨੦ ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਡੇਰੇ ਦੇ ਬੰਦ ਰਾਜ਼ ਹੌਲੀ ਹੌਲੀ ਸਾਹਮਣੇ ਆ ਰਹੇ ਹਨ। ਹੁਣ ਮਿਲੀਆਂ ਖਬਰਾਂ ਅਨੁਸਾਰ, ਰਾਮ ਰਹੀਮ ਦੇ ਡੇਰੇ 'ਤੇ ਛਪਣ ਵਾਲੇ ਵਾਲੀ ਅਖਬਾਰ 'ਚ ਰਾਮ ਰਹੀਮ ਬਚਾ ਦਾਨ ਕਰਨ ਦਾ ਵਿਗਿਆਪਨ ਦਿੰਦਾ ਸੀ ਅਤੇ ਭਗਤੀ 'ਚ ਅੰਨ੍ਹੇ ਹੋਏ ਭਗਤਾਂ ਦੇ ਬੱਚਿਆਂ ਨੂੰ ਕਿਸੇ ਹੋਰ ਪਰਿਵਾਰ ਨੂੰ ਦੇ ਦਿੰਦਾ ਸੀ। Ram rahim kid adoption scam: bachea nu daan krvaunda c ram rahim ਬੱਚਾ ਦੇਣ ਵਾਲੇ ਪਰਿਵਾਰ ਨੂੰ ਦੂਸਰੇ ਪੱਖ ਨਾਲ ਮਿਲਵਾਇਆ ਹੀ ਨਹੀਂ ਜਾਂਦਾ ਸੀ ਤਾਂ ਕਿ ਡੇਰੇ ਦੀ ਅਸਲੀਅਤ ਸਾਹਮਣੇ ਨਾ ਆ ਜਾਵੇ। ਇਹ ਖੁਲਾਸਾ ਪਾਣੀਪੱਤ ਦੇ ਹਰੀ ਸਿੰਘ ਕਲੋਨੀ 'ਚ ਰਹਿਣ ਵਾਲੀ ਔਰਤ ਨੇ ਕੀਤਾ ਹੈ, ਜਿਸਨੇ ਆਪਣਾ ਬੱਚਾ ਦਾਨ ਕੀਤਾ ਸੀ। ਉਹ ਇਸ ਸਮੇਂ ਰਾਮ ਰਹੀਮ ਨੂੰ ਕੋਸਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੀ। ਉਸਦਾ ਕਹਿਣਾ ਹੈ ਕਿ ੧੨ ਸਾਲਾ ਪਹਿਲਾਂ ਤੋਂ ਜੋ ਅਖਬਾਰ ਡੇਰੇ ਵਿੱਚ ਛਪਦੀ ਹੈ ਉਸ ਵਿੱਚ ਵਿਗਿਆਪਨ ਦਿੱਤਾ ਜਾਂਦਾ ਸੀ ਕਿ ਬੱਚਾ ਦਾਨ ਕਰਨ ਨਾਲ ਪਰਿਵਾਰ 'ਚ ਖੁਸ਼ਹਾਲੀ ਆਉਂਦੀ ਹੈ। ਅੰਨੀ ਭਗਤੀ ਅਤੇ ਅੰਧਵਿਸ਼ਵਾਸ 'ਚ ਡੁੱਬੀ ਹੋਈ ਇਸ ਮਾਂ ਨੇ ਆਪਣੇ ਢਾਈ ਮਹੀਨੇ ਦੇ ਕਲੇਜੇ ਦੇ ਟੁਕੜੇ ਨੂਮ ਡੇਰੇ ਨੂੰ ਦਾਨ ਕਰ ਦਿੱਤਾ ਸੀ। ਇਸ ਤਰ੍ਹਾ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਤੇ ਪੂਰੀ ਜਾਂਚ ਹੋਣ 'ਤੇ ਕਈ ਹੋਰ ਤੱਥ ਸਾਹਮਣੇ ਆ ਸਕਦੇ ਹਨ ਅਤੇ ਕਈ ਹੋਰ ਰਾਜ਼ ਖੁੱਲਣ ਦੇ ਆਸਾਰ ਹਨ। —PTC News