ਪਠਾਨਕੋਟ 'ਚ ਸ਼ੱਕੀ ਗਤੀਵਿਧੀਆਂ ਨੇ ਸਥਿਤੀ ਕੀਤੀ ਤਣਾਅਪੂਰਨ, ਲੋਕਾਂ 'ਚ ਦਹਿਸ਼ਤ
ਪਠਾਨਕੋਟ 'ਚ ਸ਼ੱਕੀ ਗਤੀਵਿਧੀਆਂ ਨੇ ਸਥਿਤੀ ਕੀਤੀ ਤਣਾਅਪੂਰਨ, ਲੋਕਾਂ 'ਚ ਦਹਿਸ਼ਤ ਪੰਜਾਬ ਦੇ ਸ਼ਹਿਰ ਪਠਾਨਕੋਟ 'ਚ ਸਥਾਨਕ ਲੋਕਾਂ ਵੱਲੋਂ ਏਅਰਬੇਸ ਟਾਕੀ ਦੇ ਕੋਲ ਲੋਕਾਂ ਨੇ ੩ ਸ਼ੱਕੀ ਲੋਕਾਂ ਨੂੰ ਦੇਖਿਆ ਗਿਆ, ਜਿਸ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਇਹਨਾਂ ਸ਼ੱਕੀ ਗਤੀਵਿਧੀਆਂ ਕਾਰਨ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਵਧਾ ਦਿੱਤੇ ਗਏ ਹਨ। ਆਈ. ਜੀ. ਬਾਰਡਰ ਜੋਨ ਐੱਸ. ਪੀ. ਐੱਸ. ਪਰਮਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਅਜਿਹੀਆਂ ਸ਼ੱਕੀ ਗਤੀਵਿਧੀਆਂ ਪਿਛਲੇ ੩-੪ ਦਿਨਾਂ ਤੋਂ ਦੇਖੀਆਂ ਗਈਆਂ ਹਨ। ਫਿਲਹਾਲ ਪੁਲਿਸ ਨੇ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ, ਅਤੇ ਸੁਰੱਖਿਆ ਨੂੰ ਹੋਰ ਵਧਾ ਦਿੱਤਾ ਗਿਆ ਹੈ। —PTC News