ਪੀ.ਟੀ.ਸੀ ਨਿਊਜ਼ ਦੀ ਖਬਰ ਦਾ ਅਸਰ: ਦਲਿਤ ਲੜਕੀ ਦੇ ਬਲਾਤਕਾਰ ਦੀ ਖਬਰ ਤੋਂ ਬਾਅਦ ਐਸ.ਸੀ ਕਮਿਸ਼ਨ ਆਇਆ ਹਰਕਤ 'ਚ
Reported by: PTC News Desk Edited by: Joshi
--
July 13th 2017 03:15 PM
--
Updated:
July 13th 2017 03:42 PM
ਪੀ.ਟੀ.ਸੀ ਨਿਊਜ਼ ਦੀ ਖਬਰ ਦਾ ਅਸਰ: ਦਲਿਤ ਲੜਕੀ ਦੇ ਬਲਾਤਕਾਰ ਦੀ ਖਬਰ ਤੋਂ ਬਾਅਦ ਐਸ.ਸੀ ਕਮਿਸ਼ਨ ਆਇਆ ਹਰਕਤ 'ਚ
ਪੀਟੀਸੀ ਵੱਲੋਂ ਅੰਮ੍ਰਿਤਸਰ ਵਿੱਚ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਦੀ ਖਬਰ ਲਗਾਉਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਹੈ। ਐਸ.ਸੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬੱਗਾ ਨੇ ਮਾਮਲੇ ਦੀ ਇੱਕ ਹਫਤੇ ਵਿੱਚ ਰਿਪੋਰਟ ਮੰਗੀ ਹੈ। ਪੁਲਿਸ ਨੂੰ ਵੀ ਮਾਮਲੇ ਵਿੱਚ ਐਸ.ਸੀ ਐਕਟ ਲਗਾ ਕੇ ਆਰੋਪੀ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਅੰਮ੍ਰਿਤਸਰ ਦੇ ਪੱਛਮੀ ਹਲਕੇ 'ਚ ਦਲਿਤ ਲੜਕੀ ਨਾਲ ਬਲਾਤਕਾਰ ਦਾ ਕੇਸ ਸਾਹਮਣੇ ਆਇਆ ਹੈ। ਇਹ ਹਲਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਦਾ ਹੈ। ਉਹ SC ST ਸੈਲ ਦੇ ਵਾਈਸ ਚੇਅਰਮੈਨ ਹਨ।

ਇਸ ਘਟਨਾ ਦੌਰਾਨ ਲੜਕੀ ਕਾਲਜ ਵਿੱਚ ਦਾਖਲਾ ਲੈਣ ਜਾ ਰਹੀ ਸੀ ਜਦੋਂ ਉਸਨੂੰ ਆਪਣੇ ਸਕੂਲ 'ਚ ਨਾਲ ਪੜ੍ਹਿਆ ਜਮਾਤੀ ਮਿਲਿਆ। ਉਸ ਲੜਕੇ ਨੇ ਪੀੜਤ ਲੜਕੀ ਨੂੰ ਮਦਦ ਦੀ ਜ਼ਰੂਰਤ ਦੱਸ ਕੇ ਆਪਣੀ ਗੱਡੀ ਵਿੱਚ ਬਿਠਾਇਆ।
ਪੀੜਤ ਲੜਕੀ ਮੁਤਾਬਕ ਗੱਡੀ ਵਿੱਚ ਬਿਠਾਉਣ ਤੋਂ ਬਾਅਦ ਉਸਨੂੰ ਕੋਲਡ ਡਰ੍ਰਿੰਕ ਵਿੱਚ ਕੁਝ ਮਿਲਾ ਕੇ ਦੇਣ ਮਗਰੋਂ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ। ਲੜਕੀ ਦੇ ਬੇਹੋਸ਼ ਹੋ ਜਾਣ ਦੀ ਸੂਰਤ ਵਿੱਚ ਮੁਲਜ਼ਮ ਲੜਕਾ ਉਸਨੂੰ ਇੱਕ ਮੈਡੀਕਲ ਦੀ ਦੁਕਾਨ ਵਿੱਚ ਛੱਡ ਕੇ ਦੌੜ ਗਿਆ।

ਪੀੜਤ ਪਰਿਵਾਰ ਨੇ ਪੁਲਿਸ ਵਾਲਿਆਂ 'ਤੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਮੁਲਜ਼ਮ ਲੜਕੇ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੀਟੀਸੀ ਚੈਨਲ ਨੇ ਇਸ ਮਸਲੇ ਬਾਰੇ ਖਬਰ ਲਗਾਈ ਸੀ।
—PTC News