Fri, Sep 25, 2026
Whatsapp

Asian Games 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਧੀ ਪਰੀਨਾਜ਼ ਧਾਲੀਵਾਲ 'ਤੇ ਪੂਰੇ ਪੰਜਾਬ ਨੂੰ ਮਾਣ : ਜਥੇਦਾਰ ਗਿਆਨੀ ਟੇਕ ਸਿੰਘ

Parinaaz Kaur Dhaliwal : ਗਿਆਨੀ ਟੇਕ ਸਿੰਘ ਨੇ ਆਪਣੇ ਬਿਆਨ ਵਿੱਚ ਆਖਿਆ, "ਇਹ ਸਾਡੇ ਲਈ ਬਹੁਤ ਵੱਡੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਿੱਤੇ ਦੀ ਹੋਣਹਾਰ ਧੀ ਪਰੀਨਾਜ਼ ਨੇ ਏਸ਼ੀਅਨ ਗੇਮਜ਼ ਵਰਗੇ ਵੱਡੇ ਮੰਚ 'ਤੇ ਦੋ-ਦੋ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ।''

Reported by:  PTC News Desk  Edited by:  KRISHAN KUMAR SHARMA -- September 25th 2026 02:40 PM
Asian Games 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਧੀ ਪਰੀਨਾਜ਼ ਧਾਲੀਵਾਲ 'ਤੇ ਪੂਰੇ ਪੰਜਾਬ ਨੂੰ ਮਾਣ : ਜਥੇਦਾਰ ਗਿਆਨੀ ਟੇਕ ਸਿੰਘ

Asian Games 'ਚ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਧੀ ਪਰੀਨਾਜ਼ ਧਾਲੀਵਾਲ 'ਤੇ ਪੂਰੇ ਪੰਜਾਬ ਨੂੰ ਮਾਣ : ਜਥੇਦਾਰ ਗਿਆਨੀ ਟੇਕ ਸਿੰਘ

Parinaaz Kaur Dhaliwal Won Two Bronze Medal : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਏਸ਼ੀਅਨ ਗੇਮਜ਼ (Asian Games 2026) ਵਿੱਚ ਨਿਸ਼ਾਨੇਬਾਜ਼ੀ (ਸਕੀਟ) ਮੁਕਾਬਲਿਆਂ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦੀ ਧੀ ਪਰੀਨਾਜ਼ ਕੌਰ ਧਾਲੀਵਾਲ ਵੱਲੋਂ ਮਹਿਲਾ ਟੀਮ ਸਕੀਟ ਅਤੇ ਮਿਕਸਡ ਡਬਲਜ਼ ਸਕੀਟ ਵਿੱਚ ਦੋ ਕਾਂਸੀ ਦੇ ਮੈਡਲ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਦੇਸ਼ ਅਤੇ ਪੰਜਾਬ ਦਾ ਨਾਂ ਰੋਸ਼ਨ ਕਰਨ 'ਤੇ ਵਿਸ਼ੇਸ਼ ਵਧਾਈ ਦਿੱਤੀ ਹੈ।

ਇਹ ਵੀ ਪੜ੍ਹੋ...ਪੰਜਾਬ 'ਚ ਅਕਾਲੀ ਦਲ ਤੋਂ ਬਿਨਾਂ ਸਰਕਾਰ ਨਹੀਂ ਬਣਾ ਸਕਦੀ BJP ; ਕੈਪਟਨ

ਸਿੰਘ ਸਾਹਿਬ ਗਿਆਨੀ ਟੇਕ ਸਿੰਘ ਨੇ ਆਪਣੇ ਬਿਆਨ ਵਿੱਚ ਆਖਿਆ, "ਇਹ ਸਾਡੇ ਲਈ ਬਹੁਤ ਵੱਡੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਸਾਡੇ ਖਿੱਤੇ ਦੀ ਹੋਣਹਾਰ ਧੀ ਪਰੀਨਾਜ਼ ਨੇ ਏਸ਼ੀਅਨ ਗੇਮਜ਼ ਵਰਗੇ ਵੱਡੇ ਮੰਚ 'ਤੇ ਦੋ-ਦੋ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਇਸ ਪ੍ਰਾਪਤੀ ਲਈ ਪਰੀਨਾਜ਼ ਧਾਲੀਵਾਲ, ਉਨ੍ਹਾਂ ਦੇ ਪਰਿਵਾਰ, ਕੋਚ ਸਾਹਿਬਾਨ ਅਤੇ ਸਮੁੱਚੇ ਇਲਾਕੇ ਨੂੰ ਲੱਖ-ਲੱਖ ਵਧਾਈਆਂ।"

ਨੌਜਵਾਨਾਂ ਨੂੰ ਧੀਆਂ ਤੋਂ ਪ੍ਰੇਰਣਾ ਲੈਣ ਦੀ ਲੋੜ : ਜਥੇਦਾਰ ਸਾਹਿਬ

ਇਸ ਮੌਕੇ ਸਿੰਘ ਸਾਹਿਬ ਜੀ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਖਾਸ ਸੁਨੇਹਾ ਦਿੰਦਿਆਂ ਆਖਿਆ ਕਿ ਅੱਜ ਸਾਡੇ ਨੌਜਵਾਨਾਂ ਨੂੰ ਅਜਿਹੀਆਂ ਹੋਣਹਾਰ ਧੀਆਂ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ, "ਸਾਡੀਆਂ ਧੀਆਂ ਅਤੇ ਪੁੱਤ ਜਦੋਂ ਆਪਣੀ ਊਰਜਾ, ਮਿਹਨਤ ਅਤੇ ਦਿਸ਼ਾ ਨੂੰ ਸਹੀ ਰਾਹ 'ਤੇ ਲਗਾਉਂਦੇ ਹਨ, ਤਾਂ ਉਹ ਦੁਨੀਆ ਦੇ ਕਿਸੇ ਵੀ ਮੈਦਾਨ ਵਿੱਚ ਝੰਡੇ ਗੱਡ ਸਕਦੇ ਹਨ। ਸਾਡੇ ਨੌਜਵਾਨ ਆਪਣੀ ਅਥਾਹ ਸ਼ਕਤੀ ਨੂੰ ਨਸ਼ਿਆਂ ਜਾਂ ਮਨੋਰਥਹੀਣ ਰਾਹਾਂ 'ਚ ਗਵਾਉਣ ਦੀ ਬਜਾਏ ਖੇਡਾਂ, ਵਿੱਦਿਆ, ਪਰੰਪਰਾਗਤ ਜੰਗਜੂ ਕਲਾਵਾਂ ਅਤੇ ਬਾਣੀ-ਬਾਣੇ ਨਾਲ ਜੋੜਨ।"

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਰੀਰਕ ਤੰਦਰੁਸਤੀ ਅਤੇ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਹੈ। ਜੇਕਰ ਸਾਡੀ ਜਵਾਨੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਪੱਲਾ ਫੜ ਲਵੇ, ਤਾਂ ਉਹ ਹਰ ਮੈਦਾਨ 'ਚ ਸਫ਼ਲਤਾ ਪ੍ਰਾਪਤ ਕਰ ਸਕਦੀ ਹੈ। ਸਿੰਘ ਸਾਹਿਬ ਜੀ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਬੱਚੀ ਪਰੀਨਾਜ਼ ਧਾਲੀਵਾਲ ਭਵਿੱਖ ਵਿੱਚ ਵੀ ਖੇਡ ਦੀ ਦੁਨੀਆ ਵਿੱਚ ਹੋਰ ਬੁਲੰਦੀਆਂ ਨੂੰ ਛੂਹੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਦੀ ਰਹੇ।

ਇਹ ਵੀ ਪੜ੍ਹੋ...

ਚੰਡੀਗੜ੍ਹ ਪੁਲਿਸ ਦੇ ਹੈਡ ਕਾਂਸਟੇਬਲ ਦਾ ਗੋਲੀ ਮਾਰ ਕੇ ਕਤਲ, ਨਾਬਾਲਿਗ ਪੁੱਤ ਤੋਂ ਪੁੱਛਗਿੱਛ ਜਾਰੀ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK