Abhishek Malhan Health: ਬਿੱਗ ਬੌਸ ਓਟੀਟੀ-2 ਦੇ ਇਸ ਪ੍ਰਤੀਭਾਗੀ ਦੀ ਵਿਗੜੀ ਸਿਹਤ, ਇੱਥੇ ਪੜ੍ਹੋ ਪੂਰੀ ਜਾਣਕਾਰੀ
Abhishek Malhan Health: ਬਿੱਗ ਬੌਸ ਓਟੀਟੀ-2 ਦੇ ਪ੍ਰਤੀਭਾਗੀ ਰਹਿ ਚੁੱਕੇ ਅਭਿਸ਼ੇਕ ਮਲਹਨ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਏ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ। ਜਿਸ ਤੋਂ ਬਾਅਦ ਅਦਾਕਾਰ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ ।
ਅਭਿਸ਼ੇਕ ਮਲਹਨ ਨੇ ਇੱਕ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੀ ਸਿਹਤ ਦਾ ਹਾਲ ਦੱਸਿਆ ਹੈ। ਖ਼ਬਰਾਂ ਮੁਤਾਬਕ ਅਦਾਕਾਰ ਨੂੰ ਡੇਂਗੂ ਹੋ ਗਿਆ ਹੈ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਦੱਸ ਦਈਏ ਕਿ 14 ਅਗਸਤ ਨੂੰ ਬਿੱਗ ਬੌਸ ਓਟੀਟੀ-2 ਦਾ ਗ੍ਰੈਂਡ ਫਿਨਾਲੇ ਹੋਇਆ। ਉਨ੍ਹਾਂ ਨੇ ਐਲਵਿਸ਼ ਯਾਦਵ ਨੂੰ ਜਿੱਤਣ ‘ਤੇ ਵਧਾਈ ਵੀ ਦਿੱਤੀ ਹੈ। ਇਸ ਦੇ ਨਾਲ ਹੀ ਅਦਾਕਾਰ ਨੇ ਆਪਣੇ ਫੈਨਜ਼ ਅਤੇ ਜਿਨ੍ਹਾਂ ਨੇ ਉਸ ਨੂੰ ਵੋਟਿੰਗ ਕੀਤੀ ਉਨ੍ਹਾਂ ਦਾ ਸ਼ੁਕਰੀਆ ਅਦਾ ਵੀ ਕੀਤਾ ਹੈ।
ਅਭਿਸ਼ੇਕ ਮਲਹਾਨ ਦੀ ਸਿਹਤ ਦੇ ਲਈ ਉਨ੍ਹਾਂ ਦੇ ਫੈਨਸ ਨੇ ਵੀ ਦੁਆ ਕੀਤੀ ਹੈ। ਬਿੱਗ ਬੌਸ ਓਟੀਟੀ -2 ‘ਚ ਅਭਿਸ਼ੇਕ ਮਲਹਾਨ, ਮਨੀਸ਼ਾ ਰਾਣੀ, ਪੂਜਾ ਭੱਟ, ਫਲਕ ਨਾਜ਼, ਅਕਾਂਕਸ਼ਾ ਪੁਰੀ ਸਣੇ 14 ਪ੍ਰਤੀਭਾਗੀ ਸ਼ਾਮਿਲ ਸਨ। ਅਕਾਂਕਸ਼ਾ ਪੁਰੀ ਨੇ ਤਾਂ ਇਸ ਦੌਰਾਨ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਇੱਕ ਪ੍ਰਤੀਭਾਗੀ ਦੇ ਨਾਲ ਲਿਪਲੌਕ ਕਿੱਸ ਵੀ ਕੀਤਾ ਸੀ । ਜਿਸ ਤੋਂ ਬਾਅਦ ਅਕਾਂਕਸ਼ਾ ਪੁਰੀ ਦੀ ਖੂਬ ਕਿਰਕਿਰੀ ਹੋਈ ਸੀ।
ਇਹ ਵੀ ਪੜ੍ਹੋ: Punjabi Singer Singga: ਪੰਜਾਬੀ ਗਾਇਕ ਸਿੰਗਾ ਦੀਆਂ ਹੋਰ ਵਧੀਆਂ ਮੁਸ਼ਕਿਲਾਂ, ਹੁਣ ਲੱਗੀ ਧਾਰਾ 295, ਜਾਣੋ ਪੂਰਾ ਮਾਮਲਾ
- PTC NEWS