Wed, Jul 30, 2025
Whatsapp

ਤੀਜੀ ਵਾਰ ਪਿਤਾ ਬਣੇ ਭਾਜਪਾ ਸਾਂਸਦ ਮਨੋਜ ਤਿਵਾਰੀ

Reported by:  PTC News Desk  Edited by:  Jasmeet Singh -- December 12th 2022 08:45 PM
ਤੀਜੀ ਵਾਰ ਪਿਤਾ ਬਣੇ ਭਾਜਪਾ ਸਾਂਸਦ ਮਨੋਜ ਤਿਵਾਰੀ

ਤੀਜੀ ਵਾਰ ਪਿਤਾ ਬਣੇ ਭਾਜਪਾ ਸਾਂਸਦ ਮਨੋਜ ਤਿਵਾਰੀ

ਮਨੋਰੰਜਨ ਜਗਤ: ਭੋਜਪੁਰੀ ਅਭਿਨੇਤਾ ਅਤੇ ਭਾਜਪਾ ਨੇਤਾ ਮਨੋਜ ਤਿਵਾਰੀ, 51 ਸਾਲ ਦੀ ਉਮਰ 'ਚ ਤੀਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਪਤਨੀ ਸੁਰਭੀ ਤਿਵਾਰੀ ਨੇ ਸੋਮਵਾਰ 12 ਦਸੰਬਰ ਨੂੰ ਬੇਟੀ ਨੂੰ ਜਨਮ ਦਿੱਤਾ। ਮਨੋਜ ਤਿਵਾਰੀ ਨੇ ਖੁਦ ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਆਪਣੀ ਅਤੇ ਆਪਣੀ ਪਤਨੀ ਦੀ ਇਕ ਖਾਸ ਤਸਵੀਰ ਨਾਲ ਸਾਂਝੀ ਕੀਤੀ ਹੈ। ਮਨੋਜ ਤਿਵਾਰੀ ਉਨ੍ਹਾਂ ਕਲਾਕਾਰਾਂ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਹਮੇਸ਼ਾ ਐਕਟਿਵ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਲਈ ਖਾਸ ਪੋਸਟ ਵੀ ਸ਼ੇਅਰ ਕਰਦੇ ਰਹਿੰਦੇ ਹੈ।

ਮਨੋਜ ਤਿਵਾਰੀ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਉਸ ਹਸਪਤਾਲ ਦੀ ਹੈ ਜਿੱਥੇ ਉਨ੍ਹਾਂ ਦੀ ਪਤਨੀ ਦਾਖਲ ਹੈ। ਤਸਵੀਰ 'ਚ ਮਨੋਜ ਤਿਵਾਰੀ ਸੈਲਫੀ ਲੈ ਰਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਸੁਰਭੀ ਤਿਵਾਰੀ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਨੋਜ ਤਿਵਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਪਤਨੀ ਨੇ ਬੇਟੀ ਨੂੰ ਜਨਮ ਦਿੱਤਾ ਹੈ। ਮਨੋਜ ਤਿਵਾਰੀ ਬੇਟੀ ਦੇ ਜਨਮ 'ਤੇ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ, 'ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਘਰ ਲਕਸ਼ਮੀ ਤੋਂ ਬਾਅਦ ਸਰਸਵਤੀ ਦਾ ਆਗਮਨ ਹੋਇਆ ਹੈ..ਅੱਜ ਘਰ 'ਚ ਇਕ ਪਿਆਰੀ ਬੇਟੀ ਨੇ ਜਨਮ ਲਿਆ ਹੈ..ਉਸਤੇ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਬਣਿਆ ਰਹੇ.....ਸੁਰਭੀ ਤੇ ਮਨੋਜ ਤਿਵਾਰੀ। ਮਨੋਜ ਤਿਵਾਰੀ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਅਤੇ ਮਨੋਜ ਤਿਵਾਰੀ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਬੇਟੀ ਦਾ ਪਿਤਾ ਬਣਨ ਲਈ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਕੁਮੈਂਟ ਕਰਕੇ ਆਪਣੀ ਖੁਸ਼ੀ ਵੀ ਜ਼ਾਹਰ ਕਰ ਰਹੇ ਹਨ।

- PTC NEWS

Top News view more...

Latest News view more...

PTC NETWORK
PTC NETWORK      
Notification Hub
Icon