Thu, May 22, 2025
Whatsapp

Badshah ਦੇ ਨਵੇਂ ਗੀਤ 'ਤੇ ਵਿਵਾਦ, ਅਹਿਜਾ ਕੀ ਗਾਇਆ ਕਿ ਮੁਆਫ਼ੀ ਮੰਗਣੀ ਪਈ

ਬਾਲੀਵੁੱਡ ਦੇ ਕਈ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਰੈਪਰ ਬਾਦਸ਼ਾਹ ਹੁਣ ਵਿਵਾਦਾਂ 'ਚ ਘਿਰ ਗਏ ਹਨ। ਇਹ ਵਿਵਾਦ ਉਨ੍ਹਾਂ ਦੇ ਨਵੇਂ ਗੀਤ 'ਸਨਾਕ' ਨੂੰ ਲੈ ਕੇ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਬਾਰੇ ਝੂਠ ਬੋਲਿਆ ਹੈ।

Reported by:  PTC News Desk  Edited by:  Ramandeep Kaur -- April 24th 2023 05:11 PM -- Updated: April 24th 2023 05:29 PM
Badshah ਦੇ ਨਵੇਂ ਗੀਤ 'ਤੇ ਵਿਵਾਦ, ਅਹਿਜਾ ਕੀ ਗਾਇਆ ਕਿ ਮੁਆਫ਼ੀ ਮੰਗਣੀ ਪਈ

Badshah ਦੇ ਨਵੇਂ ਗੀਤ 'ਤੇ ਵਿਵਾਦ, ਅਹਿਜਾ ਕੀ ਗਾਇਆ ਕਿ ਮੁਆਫ਼ੀ ਮੰਗਣੀ ਪਈ

Rapper Badshah: ਬਾਲੀਵੁੱਡ ਦੇ ਕਈ ਗੀਤਾਂ 'ਚ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਰੈਪਰ ਬਾਦਸ਼ਾਹ ਹੁਣ ਵਿਵਾਦਾਂ 'ਚ ਘਿਰ ਗਏ ਹਨ। ਇਹ ਵਿਵਾਦ ਉਨ੍ਹਾਂ ਦੇ ਨਵੇਂ ਗੀਤ 'ਸਨਾਕ' ਨੂੰ ਲੈ ਕੇ ਹੋ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਸ ਬਾਰੇ ਝੂਠ ਬੋਲਿਆ ਹੈ।

ਇੰਨਾ ਹੀ ਨਹੀਂ ਗੀਤ 'ਚ 'ਭੋਲੇਨਾਥ' ਸ਼ਬਦ ਦੀ ਵਰਤੋਂ ਕਰਨ 'ਤੇ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਹੈ। ਇਸ ਦੇ ਨਾਲ ਹੀ ਮਾਮਲੇ ਨੂੰ ਵਧਦਾ ਦੇਖ ਬਾਦਸ਼ਾਹ ਨੇ ਇਸ ਮਾਮਲੇ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਆਪਣੀ ਗਲਤੀ ਮੰਨ ਲਈ ਹੈ। ਰੈਪਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਗੀਤ ਨੂੰ ਲੈ ਕੇ ਆਪਣੀ ਗਲਤੀ ਵੀ ਸੁਧਾਰ ਲਈ ਹੈ।


ਦਰਅਸਲ ਇੰਦੌਰ ਦੀ 'ਪਰਸ਼ੂਰਾਮ ਸੈਨਾ' ਨਾਮਕ ਸੰਗਠਨ ਨੇ ਬਾਦਸ਼ਾਹ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦੋਸ਼ ਲਾਇਆ ਗਿਆ ਸੀ ਕਿ ਇਸ ਗਾਲੀ-ਗਲੋਚ ਨਾਲ ਭਰੇ ਇਸ ਗੀਤ 'ਭੋਲੇਨਾਥ' ਸ਼ਬਦ ਦਾ ਇਸਤੇਮਾਲ ਕਰਕੇ ਅਪਮਾਨ ਗਿਆ ਹੈ। ਇਸ ਦੇ ਨਾਲ ਹੀ ਹੁਣ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਮਾਮਲੇ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।

ਉਨ੍ਹਾਂ ਨੇ ਇਸ ਪੋਸਟ 'ਚ ਲਿਖਿਆ- 'ਮੈਨੂੰ ਪਤਾ ਲੱਗਾ ਹੈ ਕਿ ਮੇਰੇ ਤਾਜ਼ਾ ਰਿਲੀਜ਼ ਹੋਏ ਗੀਤ 'ਸਨਕ' ਕਾਰਨ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮੈਂ ਕਦੇ ਵੀ ਜਾਣ ਬੁੱਝ ਕੇ ਕਿਸੇ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਸਿਰਫ ਇਮਾਨਦਾਰੀ ਨਾਲ ਆਪਣੀਆਂ ਕਲਾਤਮਕ ਰਚਨਾਵਾਂ ਅਤੇ ਸੰਗੀਤਕ ਰਚਨਾਵਾਂ ਤੁਹਾਡੇ ਤੱਕ ਪਹੁੰਚਾਉਂਦਾ ਹਾਂ।

ਬਾਦਸ਼ਾਹ ਨੇ ਅੱਗੇ ਲਿਖਿਆ ਹੈ ਕਿ 'ਜਾਣਕਾਰੀ ਮਿਲਣ ਤੋਂ ਬਾਅਦ ਇਸ ਮਾਮਲੇ 'ਚ ਕਦਮ ਚੁੱਕਦਿਆਂ ਮੈਂ ਗੀਤ ਦੇ ਕੁਝ ਹਿੱਸੇ ਬਦਲ ਦਿੱਤੇ ਹਨ ਅਤੇ ਪੁਰਾਣੇ ਵਰਜ਼ਨ ਨੂੰ ਵੀ ਬਦਲ ਦਿੱਤਾ ਹੈ।' ਉਨ੍ਹਾਂ ਕਿਹਾ ਕਿ 'ਇਸ ਤਕਨੀਕੀ ਪ੍ਰਕਿਰਿਆ 'ਚ ਕੁਝ ਸਮਾਂ ਲੱਗੇਗਾ ਜਿਸ ਤੋਂ ਬਾਅਦ ਨਵਾਂ ਸੰਸਕਰਣ ਸਾਰੇ ਡਿਜ਼ੀਟਲ ਪਲੇਟਫਾਰਮਾਂ 'ਤੇ ਦਿਖਾਈ ਦੇਣਾ ਸ਼ੁਰੂ ਕਰ ਦੇਵੇਗਾ।'

ਬਾਦਸ਼ਾਹ ਨੇ ਇਸ ਪੋਸਟ 'ਚ ਅੱਗੇ ਲਿਖਿਆ ਕਿ 'ਮੈਂ ਉਨ੍ਹਾਂ ਸਾਰਿਆਂ ਤੋਂ ਦਿਲੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੂੰ ਮੈਂ ਅਣਜਾਣੇ 'ਚ ਦੁੱਖ ਪਹੁੰਚਾਇਆ ਹੈ।' ਦੱਸ ਦਈਏ ਕਿ ਬਾਦਸ਼ਾਹ ਨੂੰ ਮਹਾਕਾਲੇਸ਼ਵਰ ਮੰਦਿਰ ਦੇ ਇੱਕ ਪੁਜਾਰੀ ਨੇ ਵੀ ਇਸ ਗੀਤ ਨੂੰ ਲੈ ਕੇ ਲਤਾੜਿਆ ਸੀ।

Corona virus update: ਭਾਰਤ 'ਚ ਘਟੇ ਕੋਰੋਨਾ ਦੇ ਐਕਟਿਵ ਮਾਮਲੇ; ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7178 ਨਵੇਂ ਮਾਮਲੇ

- PTC NEWS

Top News view more...

Latest News view more...

PTC NETWORK