Fri, Jun 2, 2023
Whatsapp

Corona virus update: ਭਾਰਤ 'ਚ ਘਟੇ ਕੋਰੋਨਾ ਦੇ ਐਕਟਿਵ ਮਾਮਲੇ; ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7178 ਨਵੇਂ ਮਾਮਲੇ

ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਰਫ਼ਤਾਰ ਵੱਧਦੀ ਦਿਖਾਈ ਦੇ ਰਹੀ ਹੈ। ਪਿਛਲੇ ਦੋ ਦਿਨਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਰਾਹਤ ਮਿਲੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ 24 ਅਪ੍ਰੈਲ ਨੂੰ ਜਾਰੀ ਕੀਤੀ ਜਾਂਚ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਸੰਕਰਮਣ ਦੇ 7,178 ਨਵੇਂ ਮਾਮਲੇ ਸਾਹਮਣੇ ਆਏ ਹਨ।

Written by  Ramandeep Kaur -- April 24th 2023 12:27 PM
Corona virus update: ਭਾਰਤ 'ਚ ਘਟੇ ਕੋਰੋਨਾ ਦੇ ਐਕਟਿਵ ਮਾਮਲੇ; ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7178 ਨਵੇਂ ਮਾਮਲੇ

Corona virus update: ਭਾਰਤ 'ਚ ਘਟੇ ਕੋਰੋਨਾ ਦੇ ਐਕਟਿਵ ਮਾਮਲੇ; ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 7178 ਨਵੇਂ ਮਾਮਲੇ

Corona virus update: ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਕੋਰੋਨਾ ਵਾਇਰਸ ਸੰਕਰਮਣ ਦੀ ਰਫ਼ਤਾਰ ਵੱਧਦੀ ਦਿਖਾਈ ਦੇ ਰਹੀ ਹੈ। ਪਿਛਲੇ ਦੋ ਦਿਨਾਂ 'ਚ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਰਾਹਤ ਮਿਲੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ 24 ਅਪ੍ਰੈਲ ਨੂੰ ਜਾਰੀ ਕੀਤੀ ਜਾਂਚ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੀ ਸੰਕਰਮਣ ਦੇ 7,178 ਨਵੇਂ ਮਾਮਲੇ ਸਾਹਮਣੇ ਆਏ ਹਨ।

ਨਵੇਂ ਅੰਕੜਿਆਂ ਤੋਂ ਬਾਅਦ ਦੇਸ਼ 'ਚ ਕੋਰੋਨਾ ਦੇ 65,683 ਮਾਮਲੇ ਸਰਗਰਮ ਹਨ। ਪਿਛਲੇ ਇੱਕ ਦਿਨ ਵਿੱਚ 16 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਕੁਝ ਰਾਹਤ ਹੈ। ਐਤਵਾਰ ਨੂੰ ਕੋਰੋਨਾ ਸੰਕਰਮਣ ਦੇ 10,112 ਨਵੇਂ ਮਾਮਲੇ ਸਾਹਮਣੇ ਆਏ। 22 ਅਪ੍ਰੈਲ ਨੂੰ 12,193 ਨਵੇਂ ਕੋਵਿਡ-19 ਮਾਮਲੇ, 21 ਅਪ੍ਰੈਲ ਨੂੰ 11,692 ਮਾਮਲੇ, 20 ਅਪ੍ਰੈਲ ਨੂੰ 12,591 ਅਤੇ 19 ਅਪ੍ਰੈਲ ਨੂੰ 10,542 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ।



ਐਕਟਿਵ ਕੇਸ 65,500 ਤੋਂ ਪਾਰ 

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਵਿਡ ਦੇ 7,178 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੌਰਾਨ 9,011 ਲੋਕ ਇਸ ਮਹਾਮਾਰੀ ਤੋਂ ਮੁਕਤ ਹੋ ਗਏ ਹਨ। ਇਸ ਤੋਂ ਬਾਅਦ ਦੇਸ਼ 'ਚ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ 65,683 ਹੋ ਗਈ ਹੈ। ਕੋਵਿਡ ਤੋਂ ਮੁਕਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 4,43,01,865 ਹੋ ਗਈ ਹੈ।

ਰੋਜ਼ਾਨਾ ਸਕਾਰਾਤਮਕਤਾ ਦਰ 9.16 ਪ੍ਰਤੀਸ਼ਤ

ਰੋਜ਼ਾਨਾ ਸਕਾਰਾਤਮਕਤਾ ਦਰ 9.16 ਪ੍ਰਤੀਸ਼ਤ ਦਰਜ ਕੀਤੀ ਗਈ ਸੀ। ਮਾਰਚ ਦੇ ਅੰਤ ਤੋਂ ਪਿਛਲੇ ਕੁਝ ਹਫ਼ਤਿਆਂ ਤੋਂ ਕੋਵਿਡ ਦੇ ਨਵੇਂ ਕੇਸਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ 12000 ਤੋਂ ਵੱਧ ਮਾਮਲੇ ਅਤੇ 40 ਮੌਤਾਂ ਦਰਜ ਕੀਤੀਆਂ ਗਈਆਂ। ਹਾਲਾਂਕਿ ਇਹ ਸ਼ਨੀਵਾਰ ਨੂੰ 10,000 ਤੋਂ ਥੋੜਾ ਜਿਹਾ ਹੇਠਾਂ ਆਇਆ ਅਤੇ ਐਤਵਾਰ ਨੂੰ ਵੀ ਜਾਰੀ ਰਿਹਾ। ਇਸ ਦੇ ਨਾਲ ਹਫਤਾਵਾਰੀ ਸਕਾਰਾਤਮਕਤਾ ਦਰ ਵਰਤਮਾਨ ਵਿੱਚ 5.41 ਪ੍ਰਤੀਸ਼ਤ ਹੈ।

ਮਾਰਚ 2020 'ਚ ਲੱਗਿਆ ਸੀ ਪਹਿਲਾ ਲੌਕਡਾਊਨ

ਮਾਰਚ 2020 'ਚ ਭਾਰਤ 'ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਕੋਪ ਹੋਇਆ। ਇਹ ਉਦੋਂ ਸੀ ਜਦੋਂ ਪਹਿਲਾ ਲਾਕਡਾਊਨ ਲਗਾਇਆ ਗਿਆ ਸੀ। ਇੱਕ ਸਾਲ ਬਾਅਦ ਟੀਕਾਕਰਨ ਮੁਹਿੰਮ ਜਨਵਰੀ 2021 ਵਿੱਚ ਸ਼ੁਰੂ ਹੋਈ ਅਤੇ ਦੂਜੀ ਲਹਿਰ ਉਸੇ ਸਾਲ ਅਪ੍ਰੈਲ-ਮਈ ਵਿੱਚ ਆਈ।

ਇਹ ਵੀ ਪੜ੍ਹੋ: Jalandhar By Election: ਲੋਕ ਸਭਾ ਦੀ ਜ਼ਿਮਨੀ ਚੋਣ ਸਬੰਧੀ ਨਾਮਜ਼ਦਗੀਆਂ ਵਾਪਸ ਲੈਣ ਦਾ ਅੱਜ ਆਖਰੀ ਦਿਨ, ਜਾਣੋ ਕਦੋ ਹੋਵੇਗੀ ਵੋਟਿੰਗ

- PTC NEWS

adv-img

Top News view more...

Latest News view more...