Mon, Dec 8, 2025
Whatsapp

CM ਮਾਨ ਦੀ ਸਰਕਾਰੀ ਰਿਹਾਇਸ਼ ਕੋਲ ਮਿਲਿਆ ਖੋਲ ਫੌਜ ਦਾ ਛੱਡਿਆ ਪੁਰਾਣਾ ਗੋਲਾ ਬਾਰੂਦ ! View in English

ਹਥਿਆਰਬੰਦ ਬਲਾਂ ਦੁਆਰਾ ਆਮ ਤੌਰ 'ਤੇ ਵਰਤਿਆ ਜਾਂਦਾ ਇੱਕ ਛੱਡਿਆ ਹੋਇਆ ਗੋਲਾ ਕੱਲ੍ਹ ਪੰਜਾਬ-ਚੰਡੀਗੜ੍ਹ ਸਰਹੱਦ ਦੇ ਨਯਾਗਾਓਂ ਨੇੜੇ ਅੰਬਾਂ ਦੇ ਬਾਗ਼ ਦੇ ਵਿਚਕਾਰ ਮਿਲਿਆ।

Reported by:  PTC News Desk  Edited by:  Jasmeet Singh -- January 03rd 2023 06:38 PM
CM ਮਾਨ ਦੀ ਸਰਕਾਰੀ ਰਿਹਾਇਸ਼ ਕੋਲ ਮਿਲਿਆ ਖੋਲ ਫੌਜ ਦਾ ਛੱਡਿਆ ਪੁਰਾਣਾ ਗੋਲਾ ਬਾਰੂਦ !

CM ਮਾਨ ਦੀ ਸਰਕਾਰੀ ਰਿਹਾਇਸ਼ ਕੋਲ ਮਿਲਿਆ ਖੋਲ ਫੌਜ ਦਾ ਛੱਡਿਆ ਪੁਰਾਣਾ ਗੋਲਾ ਬਾਰੂਦ !

ਚੰਡੀਗੜ੍ਹ, 3 ਜਨਵਰੀ: ਹਥਿਆਰਬੰਦ ਬਲਾਂ ਦੁਆਰਾ ਆਮ ਤੌਰ 'ਤੇ ਵਰਤਿਆ ਜਾਂਦਾ ਇੱਕ ਛੱਡਿਆ ਹੋਇਆ ਗੋਲਾ ਕੱਲ੍ਹ ਪੰਜਾਬ-ਚੰਡੀਗੜ੍ਹ ਸਰਹੱਦ ਦੇ ਨਯਾਗਾਓਂ ਨੇੜੇ ਅੰਬਾਂ ਦੇ ਬਾਗ਼ ਦੇ ਵਿਚਕਾਰ ਮਿਲਿਆ। ਇਸ ਮਾਮਲੇ ਦੀ ਸੂਚਨਾ ਟਿਊਬਵੈੱਲ ਆਪਰੇਟਰ ਵੱਲੋਂ ਦਿੱਤੀ ਗਈ ਅਤੇ ਸਥਾਨਕ ਪੁਲਿਸ ਤੁਰੰਤ ਮੌਕੇ ’ਤੇ ਪੁੱਜੀ ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ। ਚੰਡੀਗੜ੍ਹ ਪੁਲਿਸ ਵੱਲੋਂ ਘਟਨਾ ਸਥਾਨ ਨੂੰ ਸੁਰੱਖਿਅਤ ਕਰਨ ਲਈ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤੀਆਂ ਗਈਆਂ ਸਨ ਅਤੇ ਆਰਮੀ ਹੈੱਡਕੁਆਰਟਰ, ਚੰਡੀਮੰਦਰ ਦੇ ਬੰਬ ਨਿਰੋਧਕ ਦਸਤੇ ਨੂੰ ਅਗਲੇਰੀ ਜਾਂਚ ਲਈ ਮੌਕੇ 'ਤੇ ਪਹੁੰਚਣ ਦੀ ਬੇਨਤੀ ਕੀਤੀ ਗਈ। ਜਿਸ ਤੋਂ ਬਾਅਦ ਅੱਜ ਪੱਛਮੀ ਕਮਾਂਡ ਚੰਡੀਗੜ੍ਹ ਮੰਡੀ ਦੇ ਕਰਨਲ ਜੇ.ਐਸ.ਸੰਧੂ ਦੀ ਅਗਵਾਈ ਹੇਠ ਆਰਮੀ ਬੀਡੀਐਸ ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਟੀਮ ਨੇ ਅਗਲੇਰੀ ਜਾਂਚ ਅਤੇ ਨਿਪਟਾਰੇ ਲਈ ਖੋਲ ਨੂੰ ਸੁਰੱਖਿਅਤ ਢੰਗ ਨਾਲ ਮੌਕੇ ਤੋਂ ਹਟਾ ਲਿਆ। ਫੌਜ ਦੇ ਅਧਿਕਾਰੀਆਂ ਦੁਆਰਾ ਕੀਤੀ ਮੁਢਲੀ ਜਾਂਚ ਦੇ ਅਨੁਸਾਰ ਇਹ ਪਤਾ ਲੱਗਾ ਹੈ ਕਿ ਪਹਿਲੀ ਨਜ਼ਰ ਵਿੱਚ ਇਹ ਗੋਲਾ ਫੌਜ ਦੁਆਰਾ ਵਰਤਿਆ ਜਾਂਦਾ ਪੁਰਾਣਾ ਗੋਲਾ ਬਾਰੂਦ ਜਾਪਦਾ ਹੈ। ਹਾਲਾਂਕਿ ਹੋਰ ਪੁਸ਼ਟੀ ਲਈ ਫੌਜ ਦੇ ਮੁੱਖ ਦਫਤਰ ਤੋਂ ਵਿਸਤ੍ਰਿਤ ਵਿਸ਼ਲੇਸ਼ਣ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।


- PTC NEWS

Top News view more...

Latest News view more...

PTC NETWORK
PTC NETWORK