Mon, May 20, 2024
Whatsapp

ਸਿਗਰੇਟ ਪੀਣ ’ਤੇ ਪੁਲਿਸ ਨੇ ਰੋਕਿਆ ਤਾਂ ਨੌਜਵਾਨ ਨੇ ਕੀਤਾ ਇਹ ਕਾਰਾ, ਦਿੱਤੀ ਇਸ ਸਾਬਕਾ ਮੰਤਰੀ ਦੀ ਧਮਕੀ

ਲੁਧਿਆਣਾ ਦੇ ਜਗਰਾਓ ਪੁਲ ’ਤੇ ਉਸ ਸਮੇਂ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਇੰਜੀਨੀਅਰ ਨੌਜਵਾਨ ਦੀ ਪੁਲਿਸ ਦੇ ਨਾਲ ਬਹਿਸਬਾਜ਼ੀ ਹੋ ਗਈ।

Written by  Aarti -- January 23rd 2023 01:06 PM
ਸਿਗਰੇਟ ਪੀਣ ’ਤੇ ਪੁਲਿਸ ਨੇ ਰੋਕਿਆ ਤਾਂ ਨੌਜਵਾਨ ਨੇ ਕੀਤਾ ਇਹ ਕਾਰਾ, ਦਿੱਤੀ ਇਸ ਸਾਬਕਾ ਮੰਤਰੀ ਦੀ ਧਮਕੀ

ਸਿਗਰੇਟ ਪੀਣ ’ਤੇ ਪੁਲਿਸ ਨੇ ਰੋਕਿਆ ਤਾਂ ਨੌਜਵਾਨ ਨੇ ਕੀਤਾ ਇਹ ਕਾਰਾ, ਦਿੱਤੀ ਇਸ ਸਾਬਕਾ ਮੰਤਰੀ ਦੀ ਧਮਕੀ

ਨਵੀਨ ਸ਼ਰਮਾ (ਲੁਧਿਆਣਾ, 23 ਜਨਵਰੀ): ਜ਼ਿਲ੍ਹੇ ’ਚ ਜਗਰਾਓ ਪੁਲ ’ਤੇ ਉਸ ਸਮੇਂ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਇੰਜੀਨੀਅਰ ਨੌਜਵਾਨ ਦੀ ਪੁਲਿਸ ਦੇ ਨਾਲ ਬਹਿਸਬਾਜ਼ੀ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਜਨਤਕ ਸਥਾਨ ’ਤੇ ਸਿਗਰੇਟ ਪੀ ਰਿਹਾ ਸੀ ਅਜਿਹਾ ਕਰਨ ’ਤੇ ਟ੍ਰੈਫਿਕ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਪਰ ਉਸਨੇ ਪੁਲਿਸ ਕਰਮਚਾਰੀਆਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨੂੰ ਚਕਮਾ ਦੇ ਕੇ ਉਹ ਭੱਜ ਗਿਆ। 


ਇਸ ਤੋਂ ਬਾਅਦ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਪਰਮਜੀਤ ਸਿੰਘ ਨੇ ਅਗਲੇ ਚੌਕ ’ਤੇ ਤੈਨਾਤ ਪੁਲਿਸ ਕਰਮੀਆਂ ਨੂੰ ਫੋਨ ਕਰਕੇ ਨੌਜਵਾਨ ਨੂੰ ਰੋਕਣ ਦੇ ਲਈ ਕਿਹਾ ਪਰ ਉਹ ਨੌਜਵਾਨ ਉੱਥੇ ਵੀ ਨਹੀਂ ਰੁਕਿਆ। ਇਸ ਦੇ ਕੁਝ ਦੇਕ ਬਾਦਅ ਉਹ ਵਾਪਸ ਜਲੰਧਰ ਬਾਈਪਾਸ ਜਾਣ ਦੇ ਲਈ ਜਗਰਾਓ ਪੁਲ ਤੋਂ ਗੱਡੀ ਲੈ ਜਾਣ ਲੱਗਾ ਤਾਂ ਟ੍ਰੈਫਿਕ ਕਰਮਚਾਰੀ ਨੇ ਉਸ ਨੂੰ ਕਾਬੂ ਕਰ ਲਿਆ। 

ਉਕਤ ਨੌਜਵਾਨ ਦੀ ਪਛਾਣ ਰਿਸ਼ਭ ਦੇ ਵਜੋਂ ਹੋਈ। ਟ੍ਰੈਫਿਕ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਤੋਂ ਬਾਅਦ ਨੌਜਵਾਨ ਨੇ ਪੁੱਲ ’ਤੇ ਹੰਗਾਮਾ ਕੀਤਾ। ਖੁਦ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਗੁਆਂਢੀ ਦੱਸਣ ਲੱਗਾ। ਇਸ ਤੋਂ ਬਾਅਦ ਟ੍ਰੈਫਿਕ ਕਰਮਚਾਰੀਆਂ ਨੇ ਮਾਮਲੇ ਨੂੰ ਵਧਦਾ ਦੇਖ ਕੇ ਟ੍ਰੈਫਿਕ ਜੋਨ ਇੰਚਾਰਜ ਅਸ਼ੋਕ ਕੁਮਾਰ ਨੂੰ ਮੌਕੇ ’ਤੇ ਬੁਲਾਇਆ ਗਿਆ ਅਤੇ ਥਾਣਾ ਡਿਵੀਜ਼ਨ ਨੰਬਰ 2 ਨੂੰ ਵੀ ਸੂਚਨਾ ਦਿੱਤੀ ਗਈ ਸੀ। 

ਇਸ ਤੋਂ ਬਾਅਦ ਨੌਜਵਾਨ ਨੇ ਜਦੋ ਖੁਦ ’ਤੇ ਮਾਮਲਾ ਦਰਜ ਹੋਣ ਦੀ ਕਾਰਵਾਈ ਹੁੰਦੇ ਹੋਏ ਦੇਖੀ ਤਾਂ ਨੌਜਵਾਨ ਪਰੇਸ਼ਾਨ ਹੋਣ ਲੱਗਾ ਉਸ ਤੋਂ ਬਾਅਦ ਉਸ ਨੇ ਪੁਲਿਸ ਕਰਮਚਾਰੀਆਂ ਤੋਂ ਨੌਜਵਾਨ ਨੇ ਮੁਆਫੀ ਮੰਗ ਅਤੇ ਚਾਲਾਨ ਕਟਵਾ ਕੇ ਪਿੱਛਾ ਛੁਡਾਇਆ। 

ਇਹ ਵੀ ਪੜ੍ਹੋ: 26 ਜਨਵਰੀ ਨੂੰ 400 ਮੁਹੱਲਾ ਕਲੀਨਿਕ ਕੀਤੇ ਜਾਣਗੇ ਲੋਕਾਂ ਦੇ ਹਵਾਲੇ : ਚੀਮਾ

- PTC NEWS

Top News view more...

Latest News view more...

LIVE CHANNELS
LIVE CHANNELS