Bhakra Dam Flood Gate: ਟੈਸਟਿੰਗ ਲਈ ਖੋਲ੍ਹੇ ਗਏ ਭਾਖੜਾ ਡੈਮ ਦੇ ਫਲੱਡ ਗੇਟ, ਜਾਣੋ ਹੁਣ ਕਿਵੇਂ ਦੀ ਹੈ ਸਥਿਤੀ
Bhakra Dam Flood Gate: ਭਾਖੜਾ ਡੈਮ ਦੇ ਫਲੱਡ ਗੇਟ ਨੂੰ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਕੁੱਝ ਸਮੇਂ ਲਈ 1 ਫੁੱਟ ਤੱਕ ਟੈਸਟਿੰਗ ਲਈ ਖੋਲ੍ਹ ਦਿੱਤੇ ਗਏ ਹਨ। ਫਿਲਹਾਲ ਸਥਿਤੀ ਕੰਟਰੋਲ ’ਚ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਬੀ.ਬੀ.ਐਮ.ਬੀ.ਪ੍ਰਸ਼ਾਸ਼ਨ ਵਲੋਂ ਝੀਲ ਵਿੱਚ 71000 ਪਾਣੀ ਦੀ ਆਮਦ ਸਬੰਧੀ ਭਲਕੇ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ।
ਜੇਕਰ ਪਾਣੀ ਦੇ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਪਾਣੀ 1671 'ਤੇ ਪਹੁੰਚ ਗਿਆ ਹੈ, ਜੇਕਰ ਇਨਫਲੋ ਦੀ ਗੱਲ ਕਰੀਏ ਤਾਂ ਭਾਖੜਾ ਡੈਮ ਗੋਵਿੰਦ ਸਾਗਰ ਝੀਲ 'ਚ ਹੁਣ ਤੱਕ 71000 ਪਾਣੀ ਦੀ ਆਮਦ ਹੋ ਰਹੀ ਹੈ, ਇਸ ਦੇ ਲਈ ਬੀ.ਬੀ.ਐੱਮ.ਬੀ. ਪ੍ਰਸ਼ਾਸਨ ਵੱਲੋਂ ਕੱਲ੍ਹ ਚੰਡੀਗੜ੍ਹ 'ਚ ਮੀਟਿੰਗ ਰੱਖੀ ਗਈ ਹੈ।
ਦੱਸ ਦਈਏ ਕਿ ਭਾਖੜਾ ਡੈਮ ਦੇ ਫਲੱਡ ਗੇਟ ਟੈਸਟਿੰਗ ਲਈ ਖੋਲ੍ਹੇ ਗਏ ਹਨ। ਡੈਮ ਦੇ ਪਿੱਛੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਭਾਖੜਾ ਡੈਮ ਦੇ ਵਿੱਚੋਂ ਪਹਿਲਾ 42000 ਕਿਉਸਿਕ ਪਾਣੀ ਛੱਡਿਆ ਜਾ ਰਿਹਾ ਸੀ। ਅੱਜ ਇਹ ਵਧਾ ਕੇ 50000 ਕਿਉਸਿਕ ਕੀਤਾ ਜਾ ਰਿਹਾ ਹੈ। ਇਸ 50000 ਵਿੱਚੋਂ 27500 ਕਿਊਸਿਕ ਪਾਣੀ ਸਤਲੁਜ ਵਿੱਚ ਬਾਕੀ ਦੋਵੇਂ ਨਹਿਰਾਂ ਵਿੱਚ ਜਾ ਰਿਹਾ ਹੈ।
ਟੈਸਟਿੰਗ ਲਈ ਭਾਖੜਾ ਡੈਮ ਦੇ ਫਲੱਡ ਗੇਟਾਂ ਨੂੰ ਇੱਕ ਫੁੱਟ ਤੱਕ ਖੋਲ੍ਹਿਆ ਗਿਆ। ਇਹ ਚੈੱਕ ਕਰਨ ਲਈ ਖੋਲ੍ਹੇ ਗਏ ਕਿ ਜੇਕਰ ਲੋੜ ਪੈਣ ’ਤੇ ਐਮਰਜੈਂਸੀ ’ਚ ਇਹਨਾਂ ਨੂੰ ਖੋਲ੍ਹਣਾ ਪਵੇ ਤਾਂ ਕੋਈ ਤਕਨੀਕੀ ਮੁਸ਼ਕਿਲ ਨਾ ਆਵੇ।
ਇਹ ਵੀ ਪੜ੍ਹੋ: Navjot Kaur Sidhu Teej: ਕੈਂਸਰ ਨਾਲ ਜੰਗ ਲੜ ਰਹੀ ਡਾ.ਨਵਜੋਤ ਕੌਰ ਨੇ ਮਨਾਈਆਂ ਤੀਆਂ, ਸੀਐੱਮ ਮਾਨ ਨੂੰ ਦਿੱਤੀ ਇਹ ਨਸੀਹਤ
- PTC NEWS