Government Bans 14 Fixed Dose: ਸਰੀਰ ਨੂੰ ਤੁਰੰਤ ਆਰਾਮ ਦੇਣ ਵਾਲੀਆਂ ਇਨ੍ਹਾਂ 14 ਦਵਾਈਆਂ ‘ਤੇ ਲੱਗੀ ਪਾਬੰਦੀ, ਜਾਣੋ ਕਾਰਨ
Government Bans 14 Fixed Dose: ਭਾਰਤ ਸਰਕਾਰ ਵੱਲੋਂ 14 ਫਿਕਸਡ ਡੋਜ਼ ਕੰਬੀਨੇਸ਼ਨ (FDC) ਦਵਾਈਆਂ 'ਤੇ ਪਾਬੰਦੀ ਲਗਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹੁਣ ਇਹ ਦਵਾਈਆਂ ਬਾਜ਼ਾਰ ਵਿੱਚ ਉਪਲਬਧ ਨਹੀਂ ਹੋਣਗੀਆਂ। ਦੱਸ ਦਈਏ ਕਿ ਸਰਕਾਰ ਵੱਲੋਂ ਜਿਨ੍ਹਾਂ ਦਵਾਈਆਂ ‘ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ‘ਚ ਅਜਿਹੀ ਦਵਾਈਆਂ ਵੀ ਹਨ ਜੋ ਤੁਰੰਤ ਰਾਹਤ ਤਾਂ ਦਿੰਦੀਆਂ ਹੀ ਹਨ ਪਰ ਇਹ ਲੋਕਾਂ ਨੂੰ ਨੁਕਸਾਨ ਵੀ ਪਹੁੰਚਾਉਂਦੀਆਂ ਹਨ। ਕੇਂਦਰ ਸਰਕਾਰ ਨੇ ਮਾਹਿਰਾਂ ਦੀ ਕਮੇਟੀ ਦੀ ਸਲਾਹ 'ਤੇ ਇਹ ਕਦਮ ਚੁੱਕਿਆ ਹੈ। ਇਨ੍ਹਾਂ ਦਵਾਈਆਂ ਵਿੱਚ ਦੋ ਜਾਂ ਦੋ ਤੋਂ ਵੱਧ ਦਵਾਈਆਂ ਦਾ ਸੁਮੇਲ ਹੁੰਦਾ ਹੈ।
ਭਾਰਤ ਸਰਕਾਰ ਨੇ ਇਨ੍ਹਾਂ ਦਵਾਇਆਂ ‘ਤੇ ਲਗਾਇਆ ਬੈਨ
ਆਓ ਜਾਣਦੇ ਹਾਂ FDC ਦਵਾਈਆਂ ਕੀ ਹਨ ?
ਦੱਸ ਦਈਏ ਕਿ ਫਿਕਸਡ ਡੋਜ਼ ਕੰਬੀਨੇਸ਼ਨ (FDC) ਇੱਕ ਅਜਿਹੀ ਦਵਾਈ ਹੈ ਜੋ ਦੋ ਜਾਂ ਦੋ ਤੋਂ ਵੱਧ ਦਵਾਈਆਂ ਨੂੰ ਮਿਲਾ ਕੇ ਤਿਆਰ ਕੀਤੀ ਜਾਂਦੀ ਹੈ। ਇਨ੍ਹਾਂ ਨੂੰ 'ਕਾਕਟੇਲ' ਡਰੱਗਜ਼ ਵੀ ਕਿਹਾ ਜਾਂਦਾ ਹੈ। ਐਫਡੀਸੀ ਦਵਾਈ ਬਾਰੇ ਅਕਸਰ ਬਹਿਸ ਹੁੰਦੀ ਰਹੀ ਹੈ ਕਿ ਕੀ ਅਜਿਹੇ ਸੰਜੋਗ ਬਣਾਏ ਜਾਣੇ ਚਾਹੀਦੇ ਹਨ ਜਾਂ ਨਹੀਂ। ਅਮਰੀਕਾ ਅਤੇ ਕਈ ਯੂਰਪੀ ਦੇਸ਼ਾਂ ਵਿੱਚ ਐਫਡੀਸੀ ਦਵਾਈਆਂ ਦੀ ਬਹੁਤਾਤ ਉੱਤੇ ਪਾਬੰਦੀ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਐਫਡੀਸੀ ਦਵਾਈਆਂ ਸਭ ਤੋਂ ਵੱਧ ਵਿਕਦੀਆਂ ਹਨ।
- PTC NEWS