Mon, May 20, 2024
Whatsapp

RagNeeti Marriage: ਕੀ ਇਸ ਖੂਬਸੂਰਤ ਥਾਂ ‘ਤੇ ਵਿਆਹ ਦੇ ਬੰਧਨ 'ਚ ਬੱਝਣਗੇ ਪਰਿਣੀਤੀ ਤੇ ਰਾਘਵ ਚੱਢਾ ?

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੀ ਮੰਗਣੀ ਤੋਂ ਬਾਅਦ ਤੋਂ ਹੀ ਲਾਈਮਲਾਈਟ ਵਿੱਚ ਹਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Written by  Aarti -- May 28th 2023 04:28 PM
RagNeeti Marriage: ਕੀ ਇਸ ਖੂਬਸੂਰਤ ਥਾਂ ‘ਤੇ ਵਿਆਹ ਦੇ ਬੰਧਨ 'ਚ ਬੱਝਣਗੇ ਪਰਿਣੀਤੀ ਤੇ ਰਾਘਵ ਚੱਢਾ ?

RagNeeti Marriage: ਕੀ ਇਸ ਖੂਬਸੂਰਤ ਥਾਂ ‘ਤੇ ਵਿਆਹ ਦੇ ਬੰਧਨ 'ਚ ਬੱਝਣਗੇ ਪਰਿਣੀਤੀ ਤੇ ਰਾਘਵ ਚੱਢਾ ?

RagNeeti Marriage: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਆਪਣੀ ਮੰਗਣੀ ਤੋਂ ਬਾਅਦ ਤੋਂ ਹੀ ਲਾਈਮਲਾਈਟ ਵਿੱਚ ਹਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਰਾਘਵ ਚੱਢਾ ਰਾਜਸਥਾਨ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਸ਼ਨੀਵਾਰ ਸਵੇਰੇ 9.30 ਵਜੇ ਉਦੈਪੁਰ ਪਹੁੰਚੀ ਅਤੇ ਉਦੈਪੁਰ ਦੇ ਲੀਲਾ ਪੈਲੇਸ 'ਚ ਰੁਕੀ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਉਦੈਵਿਲਾਸ ਹੋਟਲ ਵਿੱਚ ਰੁਕੇ ਸਨ। ਸ਼ਨੀਵਾਰ ਸਵੇਰੇ ਪਰਿਣੀਤੀ ਨੇ ਉਦੈਵਿਲਾਸ 'ਚ ਆਪਣੇ ਰਿਸ਼ਤੇਦਾਰਾਂ ਨਾਲ ਲੰਚ ਕੀਤਾ। ਇਸ ਤੋਂ ਬਾਅਦ ਉਹ ਹੋਟਲ ਲੀਲਾ ਪੈਲੇਸ ਲਈ ਰਵਾਨਾ ਹੋ ਗਏ। 


ਦੱਸ ਦਈਏ ਕਿ ਪਰਿਣੀਤੀ ਦੀ ਭੈਣ ਪ੍ਰਿਅੰਕਾ ਚੋਪੜਾ ਦਾ ਜੋਧਪੁਰ 'ਚ 'ਸ਼ਾਹੀ ਵਿਆਹ' ਹੋਇਆ ਸੀ। ਇਸ ਲਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਪਰਿਣੀਤੀ ਰਾਜਸਥਾਨ ਦੇ ਉਦੈਪੁਰ ਜਾਂ ਜੈਪੁਰ 'ਚ ਹੀ ਵਿਆਹ ਕਰ ਸਕਦੀ ਹੈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਪਰਿਣੀਤੀ ਚੋਪੜਾ ਨੇ ਸੈਰ-ਸਪਾਟਾ ਵਿਭਾਗ ਦੀ ਡਿਪਟੀ ਡਾਇਰੈਕਟਰ ਸ਼ਿਖਾ ਸਕਸੈਨਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਦੈਪੁਰ ਦੇ ਸੈਰ-ਸਪਾਟਾ ਸਥਾਨਾਂ ਅਤੇ ਹੋਟਲਾਂ ਬਾਰੇ ਜਾਣਕਾਰੀ ਲਈ। 13 ਮਈ ਨੂੰ ਪਰਿਣੀਤੀ ਅਤੇ ਰਾਘਵ ਚੱਢਾ ਦੀ ਦਿੱਲੀ 'ਚ ਮੰਗਣੀ ਹੋਈ ਸੀ।

ਪਰਿਣੀਤੀ-ਰਾਘਵ ਦੀ ਮੰਗਣੀ

ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਲਈ ਬਹੁਤ ਘੱਟ ਲੋਕ ਆਏ ਸੀ। ਦੋਹਾਂ ਦੀ ਮੰਗਣੀ ਅਰਦਾਸ ਨਾਲ ਸ਼ੁਰੂ ਹੋਈ। ਇਸ ਸਮਾਰੋਹ 'ਚ ਪਰਿਣੀਤੀ ਅਤੇ ਰਾਘਵ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਕਰੀਬੀ ਦੋਸਤ ਵੀ ਮੌਜੂਦ ਸਨ। ਅਰਦਾਸ ਤੋਂ ਤੁਰੰਤ ਬਾਅਦ ਮੰਗਣੀ ਦੀ ਰਸਮ ਹੋਈ ਅਤੇ ਜੋੜੇ ਨੇ ਮੁੰਦਰੀਆਂ ਦਾ ਅਦਾਨ-ਪ੍ਰਦਾਨ ਕੀਤਾ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨੀ ਸੂਫ਼ੀ ਗਾਇਕ ਰਾਹਤ ਫਤਿਹ ਅਲੀ ਖ਼ਾਨ ਨੇ ਲਾਈਵ ਸ਼ੋਅ 'ਚ ਦਿੱਤੀ ਸ਼ਰਧਾਂਜਲੀ

- PTC NEWS

Top News view more...

Latest News view more...

LIVE CHANNELS
LIVE CHANNELS