Tue, Dec 23, 2025
Whatsapp

Jasneet Kaur: ਜ਼ਿਲ੍ਹਾ ਅਦਾਲਤ ਨੇ ਜਸਨੀਤ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿੱਚ ਮਾਣਯੋਗ ਲੁਧਿਆਣਾ ਦੀ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ

Reported by:  PTC News Desk  Edited by:  Amritpal Singh -- April 10th 2023 04:48 PM
Jasneet Kaur: ਜ਼ਿਲ੍ਹਾ ਅਦਾਲਤ ਨੇ ਜਸਨੀਤ ਨੂੰ  14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

Jasneet Kaur: ਜ਼ਿਲ੍ਹਾ ਅਦਾਲਤ ਨੇ ਜਸਨੀਤ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ

ਨਵੀਨ ਸ਼ਰਮਾ (ਲੁਧਿਆਣਾ, 10 ਅਪ੍ਰੈਲ): ਅੱਜ ਸੋਸ਼ਲ ਮੀਡੀਆ ਸਟਾਰ ਜਸਨੀਤ ਕੌਰ ਨੂੰ ਬਲੈਕਮੇਲਿੰਗ ਦੇ ਮਾਮਲੇ ਵਿੱਚ ਮਾਣਯੋਗ ਲੁਧਿਆਣਾ ਦੀ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ 14 ਦਿਨ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਹੈ, 24 ਤਰੀਕ ਨੂੰ ਹੁਣ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਪੀੜਤ ਪੱਖ ਦੇ ਵਕੀਲ ਹਰਕਮਲ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰ ਵੀ ਕਈ ਖੁਲਾਸੇ ਕੀਤੇ ਹਨ। 

ਵਕੀਲ ਹਰਕਮਲ ਨੇ ਦੱਸਿਆ ਹੈ ਕਿ ਹੌਬੀ ਧਾਲੀਵਾਲ ਨਾਲ ਵੀ ਉਸ ਦੇ ਲੱਕ ਸਾਹਮਣੇ ਆਏ ਹਨ, ਉਨ੍ਹਾਂ ਦੱਸਿਆ ਕਿ ਇਕ ਹਲਫ਼ੀਆ ਬਿਆਨ ਸਾਡੇ ਕੋਲ ਆਇਆ ਹੈ ਜਿਸ ਦੇ ਵਿਚ ਜਸਨੀਤ ਨੂੰ ਫਿਲਮ ਅਦਾਕਾਰ ਹੌਬੀ ਧਾਲੀਵਾਲ ਵੱਲੋਂ 5 ਲੱਖ ਰੁਪਏ ਦਿੱਤੇ ਗਏ ਸੀ, ਫਿਲਮਾਂ ਵਿੱਚ ਕੰਮ ਦਿਵਾਉਣ ਲਈ ਇਹ ਰਕਮ ਦਿੱਤੀ ਗਈ ਸੀ। ਇਸ ਰਕਮ ਨਾਲ ਲੈਣ ਦੇਣ ਕਿਉਂ ਹੋਇਆ ਇਸ ਸਬੰਧੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਰੋਟ ਦੇ ਵਿੱਚ ਪੇਸ਼ ਹੋਣ ਦੇ ਦੌਰਾਨ ਜਸਨੀਤ ਨੇ ਜਾਦਾ ਤਾਂ ਗੱਲਬਾਤ ਨਹੀਂ ਕੀਤੀ ਪਰ ਇਨ੍ਹਾਂ ਜ਼ਰੂਰ ਕਿਹਾ ਕਿ ਉਸ ਨੇ ਕਿਹਾ ਕਿ ਉਹ ਬੇਕਸੂਰ ਹੈ ਉਸਨੂੰ ਫਸਾਇਆ ਜਾ ਰਿਹਾ ਹੈ।


- PTC NEWS

Top News view more...

Latest News view more...

PTC NETWORK
PTC NETWORK