Tue, May 21, 2024
Whatsapp

ਜੱਥੇਦਾਰ ਰਾਜਾ ਰਾਜ ਦੇ ਪਰਿਵਾਰ 'ਤੇ ਪੰਜਾਬ ਪੁਲਿਸ ਨੇ ਢਾਈ ਤਸ਼ੱਦਦ - ਕੌਮੀ ਇਨਸਾਫ਼ ਮੋਰਚਾ

Written by  Jasmeet Singh -- February 11th 2023 06:15 PM
ਜੱਥੇਦਾਰ ਰਾਜਾ ਰਾਜ ਦੇ ਪਰਿਵਾਰ 'ਤੇ ਪੰਜਾਬ ਪੁਲਿਸ ਨੇ ਢਾਈ ਤਸ਼ੱਦਦ - ਕੌਮੀ ਇਨਸਾਫ਼ ਮੋਰਚਾ

ਜੱਥੇਦਾਰ ਰਾਜਾ ਰਾਜ ਦੇ ਪਰਿਵਾਰ 'ਤੇ ਪੰਜਾਬ ਪੁਲਿਸ ਨੇ ਢਾਈ ਤਸ਼ੱਦਦ - ਕੌਮੀ ਇਨਸਾਫ਼ ਮੋਰਚਾ

ਚੰਡੀਗੜ੍ਹ, 11 ਫਰਵਰੀ: ਕੌਮੀ ਇਨਸਾਫ਼ ਮੋਰਚਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ 'ਤੇ ਗੰਭੀਰ ਇਲਜ਼ਾਮਾਤ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਕਿ ਜੱਥੇਦਾਰ  ਰਾਜਾ ਰਾਜ ਦੇ ਪਰਿਵਾਰ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਅਤੇ ਰਾਜਾ ਰਾਜ ਦੇ ਬਿਰਧ ਮਾਤਾ ਨੂੰ ਵੀ ਪੰਜਬ ਪੁਲਿਸ ਵੱਲੋਂ ਕੁੱਟ ਉਨ੍ਹਾਂ 'ਤੇ ਤਸ਼ੱਦਦ ਢਾਈ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਮੋਰਚੇ ਦੇ ਆਗੂਆਂ ਦੀ ਅਪੀਲ ਹੈ ਕਿ ਸਾਰੀ ਸੰਗਤ ਕੌਮੀ ਇਨਸਾਫ਼ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਪਾਵੇ ਤਾਂ ਜੋ ਇਕੱਠੇ ਹੋਕੇ ਸਰਕਾਰ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਦਾ ਕਹਿਣਾ ਕਿ ਇਹ ਹਮਲਾ ਜੱਥੇਦਾਰ ਦੇ ਪਰਿਵਾਰ 'ਤੇ ਨਹੀਂ ਸਗੋਂ ਸਾਡੇ ਜ਼ਮੀਰ 'ਤੇ ਹੋਇਆ। ਮੋਰਚੇ ਆਗੂਆਂ ਦੀ ਅੱਜੇ ਵੀ ਉਹੀ ਮੰਗ ਹੈ ਕਿ  ਜਗਤਾਰ ਸਿੰਘ ਹਵਾਰਾ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ। ਬੀਤੇ ਦਿਨੀ ਸ਼ਾਂਤ ਮਈ ਪ੍ਰਦਰਸ਼ਨਾਂ 'ਚ ਕੀਤੇ ਗਏ ਫਰਜ਼ੀ ਪਰਚਿਆਂ ਨੂੰ ਰੱਦ ਕਰੇ ਸਰਕਾਰ। ਜੱਥੇਦਾਰ ਰਾਜਾ ਰਾਜ ਨੇ ਇਸ ਦਰਮਿਆਨ ਭਗਵੰਤ ਮਾਨ ਦੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨਾਲ ਵੀ ਤੁਲਨਾ ਕਰ ਛੱਡੀ। 


- PTC NEWS

Top News view more...

Latest News view more...

LIVE CHANNELS
LIVE CHANNELS