Fri, May 17, 2024
Whatsapp

Kanpur Car Theft Case: ਕਾਰ ਚਲਾਉਣੀ ਨਹੀਂ ਸੀ ਆਉਂਦੀ, 10 ਕਿਲੋਮੀਟਰ ਤੱਕ ਧੱਕਾ ਲਗਾ ਕੇ ਲੈ ਗਏ ਚੋਰ

ਵਾਹਨ ਚੋਰੀ ਦੇ ਮਾਮਲੇ 'ਚ ਅਕਸਰ ਅਜਿਹਾ ਹੁੰਦਾ ਹੈ ਕਿ ਚੋਰ ਖੁਦ ਗੱਡੀ ਚਲਾ ਕੇ ਭੱਜ ਜਾਂਦਾ ਹੈ ਪਰ ਕਾਨਪੁਰ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ।

Written by  Ramandeep Kaur -- May 25th 2023 12:36 PM -- Updated: May 25th 2023 12:37 PM
Kanpur Car  Theft Case: ਕਾਰ ਚਲਾਉਣੀ ਨਹੀਂ ਸੀ ਆਉਂਦੀ, 10 ਕਿਲੋਮੀਟਰ ਤੱਕ ਧੱਕਾ ਲਗਾ ਕੇ ਲੈ ਗਏ ਚੋਰ

Kanpur Car Theft Case: ਕਾਰ ਚਲਾਉਣੀ ਨਹੀਂ ਸੀ ਆਉਂਦੀ, 10 ਕਿਲੋਮੀਟਰ ਤੱਕ ਧੱਕਾ ਲਗਾ ਕੇ ਲੈ ਗਏ ਚੋਰ

Kanpur Car  Theft Case: ਵਾਹਨ ਚੋਰੀ ਦੇ ਮਾਮਲੇ 'ਚ ਅਕਸਰ ਅਜਿਹਾ ਹੁੰਦਾ ਹੈ ਕਿ ਚੋਰ ਖੁਦ ਗੱਡੀ ਚਲਾ ਕੇ ਭੱਜ ਜਾਂਦਾ ਹੈ ਪਰ ਕਾਨਪੁਰ 'ਚ ਇਕ ਅਜੀਬ ਘਟਨਾ ਸਾਹਮਣੇ ਆਈ ਹੈ। ਤਿੰਨ ਵਾਹਨ ਚੋਰ ਆਏ ਸਨ, ਜੋ ਕਾਰ ਚੋਰੀ ਕਰਨ ਪਹੁੰਚ ਗਏ ਸਨ... ਪਰ ਕਿਸੇ ਨੂੰ ਪਤਾ ਨਹੀਂ ਸੀ ਕਿ ਕਾਰ ਕਿਵੇਂ ਚਲਾਈ ਜਾਂਦੀ ਹੈ। ਖੈਰ ਤਿੰਨਾਂ ਨੇ ਕਾਰ ਚੋਰੀ ਕਰ ਲਈ ਪਰ ਇਸ ਨੂੰ ਲੈ ਕੇ ਜਾਣ ਲਈ 10 ਕਿਲੋਮੀਟਰ ਤੱਕ ਧੱਕਾ ਲਗਾਇਆ।

ਅਖੀਰ ਰਾਤ ਨੂੰ 10 ਕਿਲੋਮੀਟਰ ਧੱਕਾ ਲਗਾ ਕੇ ਕਾਰ ਚੋਰੀ ਕਰਕੇ ਸੁੰਨਸਾਨ ਜਗ੍ਹਾ 'ਤੇ ਖੜ੍ਹੀ ਕਰ ਦਿੱਤੀ। ਮੀਡੀਆ ਰਿਪੋਰਟ ਅਨੁਸਾਰ ਕਾਨਪੁਰ ਦੀ ਨਜ਼ੀਰਾਬਾਦ ਪੁਲਿਸ ਨੇ ਮੰਗਲਵਾਰ ਨੂੰ ਜਦੋਂ ਇਨ੍ਹਾਂ ਤਿੰਨਾਂ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਨਜ਼ੀਰਾਬਾਦ ਦੇ ਏਸੀਪੀ ਭੇਜ ਨਰਾਇਣ ਸਿੰਘ ਦਾ ਕਹਿਣਾ ਹੈ ਕਿ 7 ਮਈ ਨੂੰ 3 ਲੜਕਿਆਂ ਨੇ ਡਬੌਲੀ ਇਲਾਕੇ ਤੋਂ ਕਾਰ ਚੋਰੀ ਕਰ ਲਈ ਸੀ।



ਇਸ ਕਾਰ ਦੀ ਚੋਰੀ ਦੇ ਮਾਮਲੇ ਵਿੱਚ ਸਤਿਅਮ ਕੁਮਾਰ, ਅਮਨ ਗੌਤਮ ਅਤੇ ਅਮਿਤ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਤਿਯਮ ਮਹਾਰਾਜਪੁਰ ਦੇ ਇੱਕ ਇੰਜੀਨੀਅਰਿੰਗ ਕਾਲਜ ਤੋਂ ਬੀ.ਟੈਕ ਕਰ ਰਿਹਾ ਹੈ। ਅਮਨ ਡੀਬੀਐਸ ਕਾਲਜ ਤੋਂ ਬੀ.ਕਾਮ ਫਾਈਨਲ ਦਾ ਵਿਦਿਆਰਥੀ ਹੈ ਜਦਕਿ ਅਮਿਤ ਇੱਕ ਇਮਾਰਤ 'ਚ ਕੰਮ ਕਰਦਾ ਹੈ।

ਏਸੀਪੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੇ ਕਾਰ ਤਾਂ ਚੋਰੀ ਕਰ ਲਈ ਸੀ ਪਰ ਇਨ੍ਹਾਂ ਵਿੱਚੋਂ ਕਿਸੇ ਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ, ਇਸ ਲਈ ਉਨ੍ਹਾਂ ਨੇ ਕਾਰ ਨੂੰ ਡਬੌਲੀ ਤੋਂ ਕਲਿਆਣਪੁਰ ਤੱਕ 10 ਕਿਲੋਮੀਟਰ ਤੱਕ ਧੱਕਾ ਦੇ ਕੇ, ਉਸ ਦੀ ਨੰਬਰ ਪਲੇਟ ਉਤਾਰ ਕੇ ਇੱਕ ਪਾਰਟੀ ਦੇ ਕੋਲ ਸਾਈਡ 'ਤੇ ਲੁਕਾ ਦਿੱਤੀ। ਕਾਰ ਚਲਾਉਣੀ ਤਾਂ ਕਿਸੇ ਨੂੰ ਨਹੀਂ ਆਉਂਦੀ ਪਰ ਕਾਰ ਚੋਰੀ ਕਰਨ ਤੋਂ ਬਾਅਦ ਸੋਚਿਆ ਕਿ ਉਹ ਇਸ ਨੂੰ ਸਕਰੈਪ ਵਿੱਚ ਵੇਚ ਦੇਣਗੇ।

ਇਨ੍ਹਾਂ ਕੋਲੋਂ ਚੋਰੀ ਦੇ ਦੋ ਮੋਟਰਸਾਈਕਲ ਵੀ ਬਰਾਮਦ ਹੋਏ ਹਨ। ਵੈਸੇ ਤਾਂ ਸਾਰੀ ਪਲੈਨਿੰਗ ਅਮਿਤ ਨੇ ਹੀ ਕੀਤੀ ਸੀ। ਇਸ 'ਚ ਇਨ੍ਹਾਂ ਲੋਕਾਂ ਦੀ ਯੋਜਨਾ ਸੀ। ਸਤਿਅਮ ਚੋਰੀ ਹੋਏ ਵਾਹਨਾਂ ਨੂੰ ਵੇਚਣ ਲਈ ਵੈੱਬਸਾਈਟ ਵੀ ਬਣਾ ਰਿਹਾ ਸੀ। ਉਸ ਦੀ ਯੋਜਨਾ ਸੀ ਕਿ ਜੇਕਰ ਵਾਹਨ ਨਹੀਂ ਵਿਕਣਗੇ ਤਾਂ ਉਹ ਵੈੱਬਸਾਈਟ ਰਾਹੀਂ ਵੇਚਣਗੇ।

- PTC NEWS

Top News view more...

Latest News view more...

LIVE CHANNELS